Bishan Singh Bedi News: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਤਜਰਬੇਕਾਰ ਸਪਿੰਨਰ ਬਿਸ਼ਨ ਸਿੰਘ ਬੇਦੀ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਬਿਸ਼ਨ ਬੇਦੀ ਦੇ ਦੇਹਾਂਤ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਦੀ ਖਤਰਨਾਕ ਗੇਂਦਬਾਜ਼ੀ ਕਰਨ ਉਸ ਜ਼ਮਾਨੇ ਦੇ ਵਿਸ਼ਵ ਦੇ ਵੱਡੇ-ਵੱਡੇ ਬੱਲੇਬਾਜ਼ ਘਬਰਾਉਂਦੇ ਸਨ। ਉਹ ਇੱਕ ਸ਼ਾਨਦਾਰ ਖੱਬੇ ਹੱਥ ਦੇ ਗੇਂਦਬਾਜ਼ ਸਨ, ਜਿਨ੍ਹਾਂ ਦਾ ਜਨਮ 25 ਸਤੰਬਰ 1946 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ।


COMMERCIAL BREAK
SCROLL TO CONTINUE READING

ਉਨ੍ਹਾਂ ਨੇ 1966 ਤੋਂ 1979 ਤੱਕ ਭਾਰਤ ਲਈ ਟੈਸਟ ਕ੍ਰਿਕਟ ਖੇਡਿਆ ਤੇ ਮਸ਼ਹੂਰ ਭਾਰਤੀ ਸਪਿਨ ਚੌਕੜੀ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਬੇਦੀ ਨੇ 22 ਟੈਸਟ ਮੈਚਾਂ ਵਿੱਚ ਭਾਰਤ ਦੀ ਕਪਤਾਨੀ ਵੀ ਕੀਤੀ। ਉਨ੍ਹਾਂ ਨੇ 67 ਟੈਸਟ ਮੈਚਾਂ 'ਚ 266 ਵਿਕਟਾਂ ਲਈਆਂ। ਆਪਣੇ ਪਹਿਲੇ ਦਰਜੇ ਦੇ ਕ੍ਰਿਕਟ ਕਰੀਅਰ ਵਿੱਚ, ਉਸਨੇ ਕੁੱਲ 1560 ਵਿਕਟਾਂ ਲਈਆਂ।


ਬਿਸ਼ਨ ਸਿੰਘ ਬੇਦੀ ਦੀ ਗੇਂਦਬਾਜ਼ੀ ਦੀ ਤਾਕਤ ਉਸ ਦੀਆਂ ਉਂਗਲਾਂ ਸਨ। ਬੇਦੀ ਨੇ ਇੱਕ ਵਾਰ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਆਪਣੀਆਂ ਉਂਗਲਾਂ ਨੂੰ ਮਜ਼ਬੂਤ ​​​​ਕਰਨ ਅਤੇ ਆਪਣੀ ਗੁੱਟ ਨੂੰ ਲਚਕੀਲਾ ਬਣਾਉਣ ਲਈ ਆਪਣੇ ਕੱਪੜੇ ਖੁਦ ਧੋਂਦੇ ਸਨ।


ਬੇਦੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ 1967 ਵਿੱਚ ਵੈਸਟਇੰਡੀਜ਼ ਖ਼ਿਲਾਫ਼ ਕੀਤੀ ਸੀ। ਉਹ ਲਗਭਗ 12 ਸਾਲ ਤੱਕ ਭਾਰਤ ਲਈ ਖੇਡੇ ਅਤੇ ਇਸ ਦੌਰਾਨ ਉਨ੍ਹਾਂ ਨੇ ਗੇਂਦਬਾਜ਼ੀ ਵਿੱਚ ਹੀ ਨਹੀਂ ਬਲਕਿ ਇੱਕ ਕਪਤਾਨ ਦੇ ਰੂਪ ਵਿੱਚ ਵੀ ਕਾਫੀ ਪ੍ਰਸਿੱਧੀ ਖੱਟੀ। ਉਨ੍ਹਾਂ ਨੂੰ 1976 ਵਿੱਚ ਮਨਸੂਰ ਅਲੀ ਖਾਨ ਪਟੌਦੀ ਤੋਂ ਬਾਅਦ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ।


ਉਨ੍ਹਾਂ ਦੀ ਕਪਤਾਨੀ 'ਚ ਪਹਿਲੀ ਵਾਰ ਭਾਰਤੀ ਟੀਮ ਨੇ ਵੈਸਟਇੰਡੀਜ਼ ਖਿਲਾਫ਼ ਵੈਸਟਇੰਡੀਜ਼ 'ਚ ਟੈਸਟ ਮੈਚ ਜਿੱਤਿਆ ਸੀ। ਇਹ ਟੈਸਟ ਮੈਚ 1976 ਵਿੱਚ ਪੋਰਟ ਆਫ ਸਪੇਨ ਵਿੱਚ ਖੇਡਿਆ ਗਿਆ ਸੀ। ਇਸ ਤੋਂ ਬਾਅਦ ਬੇਦੀ ਦੀ ਅਗਵਾਈ 'ਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ 2-0 ਨਾਲ ਜਿੱਤੀ।


ਬਿਸ਼ਨ ਬੇਦੀ ਨਾਲ ਜੁੜਿਆ ਰੌਚਕ ਕਿੱਸਾ


ਉਨ੍ਹਾਂ ਦੀ ਕਪਤਾਨੀ ਨਾਲ ਜੁੜੀ ਇੱਕ ਦਿਲਚਸਪ ਘਟਨਾ ਸਾਲ 1976 ਦੀ ਹੈ। ਬੇਦੀ ਦੀ ਅਗਵਾਈ 'ਚ ਟੀਮ ਇੰਡੀਆ ਟੈਸਟ ਸੀਰੀਜ਼ ਖੇਡਣ ਵੈਸਟਇੰਡੀਜ਼ ਗਈ ਸੀ। ਕਿੰਗਸਟਨ 'ਚ ਖੇਡੇ ਗਏ ਸੀਰੀਜ਼ ਦੇ ਆਖਰੀ ਮੈਚ 'ਚ ਇਕ ਸਮੇਂ ਭਾਰਤ ਦਾ ਸਕੋਰ 1 ਵਿਕਟ 'ਤੇ 200 ਦੌੜਾਂ ਸੀ। ਭਾਰਤੀ ਟੀਮ ਦੀ ਮਜ਼ਬੂਤ ​​ਸਥਿਤੀ ਨੂੰ ਦੇਖਦੇ ਹੋਏ ਵੈਸਟਇੰਡੀਜ਼ ਦੇ ਕਪਤਾਨ ਕਲਾਈਵ ਲੋਇਡ ਨੇ ਆਪਣੇ ਤੇਜ਼ ਗੇਂਦਬਾਜ਼ਾਂ ਨੂੰ ਭਾਰਤੀ ਬੱਲੇਬਾਜ਼ਾਂ 'ਤੇ ਬਾਊਂਸਰ ਅਤੇ ਬੀਮਰ ਮਾਰਨ ਲਈ ਕਿਹਾ।


ਇਸ ਕਾਰਨ ਦੋ ਭਾਰਤੀ ਬੱਲੇਬਾਜ਼ ਜ਼ਖਮੀ ਹੋ ਕੇ ਹਸਪਤਾਲ ਪਹੁੰਚ ਗਏ। ਜਦੋਂ ਬੇਦੀ ਨੇ ਇਸ ਬਾਰੇ ਅੰਪਾਇਰ ਡਗਲਸ ਸਾਂਗ ਹਿਊ ਨੂੰ ਸ਼ਿਕਾਇਤ ਕੀਤੀ ਤਾਂ ਅੰਪਾਇਰ ਨੇ ਜਵਾਬ ਦਿੱਤਾ - 'ਮਿਸਟਰ ਬੇਦੀ, ਤੁਸੀਂ ਕੁਝ ਦਿਨਾਂ ਵਿੱਚ ਇਹ ਦੇਸ਼ ਛੱਡ ਜਾਓਗੇ ਪਰ ਮੇਰਾ ਪਰਿਵਾਰ ਇੱਥੇ ਰਹਿੰਦਾ ਹੈ।


ਇਹ ਵੀ ਪੜ੍ਹੋ : Bishan Singh Bedi Death News: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ