ਚੰਡੀਗੜ੍ਹ- ਬਰਮਿੰਘਮ ਵਿੱਚ ਚੱਲ ਰਹੀਆਂ 2022 ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬੀਤੇ ਦਿਨੀ ਭਾਰਤੀ ਹਾਕੀ ਟੀਮ ਨੇ ਸੈਮੀਫਾਈਨਲ ‘ਚ ਦੱਖਣੀ ਅਫਰੀਕਾ ਨੂੰ 3-2 ਨਾਲ ਮਾਤ ਦਿੱਤੀ ਅਤੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਫਾਈਨਲ ਮੈਚ 8 ਅਗਸਤ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਤਿਸਰੀ ਵਾਰ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ 'ਚ ਪ੍ਰਵੇਸ਼ ਕੀਤਾ ਹੈ। ਇਸ ਤੋਂ ਪਹਿਲਾਂ 2010 ਅਤੇ 2014 ਵਿੱਚ ਭਾਰਤੀ ਹਾਕੀ ਟੀਮ ਫਾਈਨਲ ਤੱਕ ਪਹੁੰਚੀ ਸੀ।


COMMERCIAL BREAK
SCROLL TO CONTINUE READING

ਸੈਮੀਫਾਈਨਲ ‘ਚ ਦੱਖਣੀ ਅਫਰੀਕਾ ਨੂੰ 3-2 ਨਾਲ ਦਿੱਤੀ ਮਾਤ


ਸੈਮੀਫਾਈਨਲ ਮੈਚ ‘ਚ ਭਾਰਤ ਦੀ ਹਾਕੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਭਾਵੇਂ ਕਿ ਮਿਡ ਫ਼ੀਲਡ ਵਿੱਚ ਟੀਮ ਥੋੜ੍ਹਾ ਕਮਜ਼ੋਰ ਦਿਖੀ ਪਰ ਡਿਫੈਂਸ ਅਤੇ ਅਟੈਕ ਵਿੱਚ ਜ਼ਬਰਦਸਤ ਹਾਕੀ ਖੇਡੀ ਗਈ, ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣ ‘ਚ ਰੋਕਣ ਲਈ ਅਫ਼ਰੀਕਾ ਦੇ ਗੋਲਕੀਪਰ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ। ਪਰ ਆਖਿਰਕਾਰ ਜਿੱਤ ਭਾਰਤ ਦੀ ਹੀ ਹੋਈ।


2022 ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ


2022 ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ। ਭਾਰਤ ਨੇ ਕੁਸ਼ਤੀ ਵਿਚ ਤਿੰਨ ਗੋਲਡ, ਇੱਕ ਸਿਲਵਰ ਤੇ ਤਿੰਨ ਕਾਂਸੇ ਦੇ ਮੈਡਲ ਜਿੱਤੇ ਹਨ। ਭਾਰਤ ਮੁੱਕੇਬਾਜ਼ੀ ਦੇ ਤਿੰਨ ਸੈਮੀਫਾਈਨਲ ਹਾਰਿਆ ਪਰ ਇਸਦੇ ਨਾਲ ਤਿੰਨ ਕਾਂਸੇ ਦੇ ਮੈਡਲ ਪੱਕੇ ਵੀ ਕੀਤੇ। ਪੰਜਾਬ ਦੇ ਖਿਡਾਰੀਆਂ ਨੇ ਭਾਰ ਚੁੱਕਣ ਅਤੇ ਕੁਸ਼ਤੀ ਮੁਕਾਬਲਿਆਂ 'ਚ ਕਮਾਲ ਦਾ ਪ੍ਰਦਰਸ਼ਨ ਕੀਤਾ। ਹਰਜਿੰਦਰ ਕੌਰ ਨੇ ਕਾਂਸੀ, ਗੁਰਦੀਪ ਸਿੰਘ ਨੇ ਕਾਂਸੀ, ਲਵਪ੍ਰੀਤ ਸਿੰਘ ਨੇ ਕਾਂਸੀ, ਅਤੇ ਵਿਕਾਸ ਠਾਕੁਰ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ।