Indian Navy SSR and MR Recruitment jobs 2022: ਭਾਰਤ 'ਚ ਜ਼ਿਆਦਾਤਰ ਲੋਕ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹਨ ਅਤੇ ਇਨ੍ਹਾਂ ਵਿੱਚੋਂ ਕੁਝ ਲੋਕ ਅਜਿਹੇ ਵੀ ਹਨ ਜੋ ਕਿ ਭਾਰਤੀ ਸੈਨਾ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਇਸ ਦੌਰਾਨ ਭਾਰਤੀ ਜਲ ਸੈਨਾ 'ਚ ਸੀਨੀਅਰ ਸੈਕੰਡਰੀ ਭਰਤੀ (ਐਸਐਸਆਰ) ਅਤੇ ਐਮਆਰ (MR) ਵੱਲੋਂ ਅਗਨੀਵੀਰ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਲਈ ਕੁਝ ਦਿਨ ਦਾ ਸਮਾਂ ਹੀ ਬਚਿਆ ਹੈ।  


COMMERCIAL BREAK
SCROLL TO CONTINUE READING

ਜੇਕਰ ਤੁਸੀਂ ਵੀ Indian Navy SSR ਅਤੇ MR Recruitment 2022 ਦੀ jobs ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਮਹਿਜ਼ 3 ਦਿਨ ਦਾ ਸਮਾਂ ਬਾਕੀ ਹੈ। ਇਸ ਲਈ ਜਿਨ੍ਹਾਂ ਨੇ ਹੁਣ ਤੱਕ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਨਹੀਂ ਦਿੱਤੀ ਹੈ ਉਹ ਭਾਰਤੀ ਜਲ ਸੈਨਾ ਦੀ ਅਧਿਕਾਰਤ ਵੈੱਬਸਾਈਟ www.joinindiannavy.gov.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ ਅਤੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 17 ਦਸੰਬਰ ਵਜੋਂ ਤੈਅ ਕੀਤੀ ਗਈ ਹੈ।


ਇਸ ਤੋਂ ਇਲਾਵਾ ਇਨ੍ਹਾਂ ਨੌਕਰੀਆਂ ਦੇ ਚਾਹਵਾਨ ਇਨ੍ਹਾਂ ਭਰਤੀਆਂ ਲਈ https://www.joinindiannavy.gov.in/ 'ਤੇ ਜਾ ਕੇ ਇੰਡੀਅਨ ਨੇਵੀ ਐਸਐਸਆਰ ਭਰਤੀ 2022 ਨੋਟੀਫਿਕੇਸ਼ਨ PDF ਅਤੇ ਐਮਆਰ ਭਰਤੀ 2022 ਨੋਟੀਫਿਕੇਸ਼ਨ PDF 'ਤੇ ਕਲਿਕ ਕਰਕੇ ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹੋ। 


Indian Navy SSR and MR Recruitment jobs 2022: ਔਨਲਾਈਨ ਅਰਜ਼ੀ ਲਈ ਸ਼ੁਰੂਆਤੀ ਮਿਤੀ 8 ਦਸੰਬਰ ਅਤੇ ਆਖ਼ਰੀ ਮਿਤੀ 17 ਦਸੰਬਰ ਹੈ। 


ਭਾਰਤੀ ਜਲ ਸੈਨਾ SSR MR ਭਰਤੀ 2022 ਲਈ ਖਾਲੀ ਅਸਾਮੀਆਂ ਕੁੱਲ 1500 ਹੈ ਅਤੇ ਇਸ ਦੇ ਲਈ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਗਣਿਤ ਅਤੇ ਭੌਤਿਕ ਵਿਗਿਆਨ ਵਿੱਚ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਲਈ ਉਮਰ ਸੀਮਾ ਦੇ ਤਹਿਤ ਉਮੀਦਵਾਰਾਂ ਦਾ ਜਨਮ 1 ਮਈ 2002 ਅਤੇ 31 ਅਕਤੂਬਰ 2005 ਵਿਚਕਾਰ ਹੋਇਆ ਹੋਣਾ ਚਾਹੀਦਾ ਹੈ। ਦੂਜੇ ਪਾਸੇ ਭਾਰਤੀ ਜਲ ਸੈਨਾ SSR MR ਭਰਤੀ 2022 ਲਈ ਪ੍ਰੀਖਿਆ ਫੀਸ 550/- ਰੁਪਏ ਵਜੋਂ ਤੈਅ ਕੀਤੀ ਗਈ ਹੈ।  


ਹੋਰ ਪੜ੍ਹੋ: JEE, NEET ਤੇ CUET 2023 ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ, ਵੇਖੋ ਪੂਰਾ ਕੈਲੰਡਰ


ਇਸ ਤੋਂ ਇਲਾਵਾ ਭਾਰਤੀ ਜਲ ਸੈਨਾ SSR MR ਭਰਤੀ 2022 ਲਈ ਚੋਣ ਸ਼ਾਰਟਲਿਸਟਿੰਗ (ਕੰਪਿਊਟਰ ਅਧਾਰਤ ਔਨਲਾਈਨ ਪ੍ਰੀਖਿਆ), ਲਿਖਤੀ ਪ੍ਰੀਖਿਆ, PFT ਅਤੇ ਸ਼ੁਰੂਆਤੀ ਥੈਰੇਪੀ, ਅਤੇ ਅੰਤਿਮ ਭਰਤੀ ਮੈਡੀਕਲ ਪ੍ਰੀਖਿਆ ਦੇ ਆਧਾਰ ‘ਤੇ ਕੀਤੀ ਜਾਵੇਗੀ।


ਹੋਰ ਪੜ੍ਹੋ: Tarn Taran RPG Attack News: ਤਰਨ ਤਾਰਨ 'ਚ RPG ਹਮਲੇ ਦਾ ਮਾਸਟਰਮਾਈਂਡ ਲਖਵਿੰਦਰ ਸਿੰਘ ਲੰਡਾ