Wrestlers Protest news: ਵੱਡੀ ਖ਼ਬਰ! ਖੇਡ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਪਹਿਲਵਾਨਾਂ ਨੇ ਚੁੱਕਿਆ ਧਰਨਾ, ਜਾਣੋ ਕੀ ਸਹਿਮਤੀ ਬਣੀ
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ (Brij Bhushan Sharan Singh news) `ਤੇ ਲਗਾਏ ਗਏ ਦੋਸ਼ਾਂ ਦੀ ਜਾਂਚ ਪੂਰੀ ਹੋਣ ਤੱਕ ਉਸਨੂੰ `ਇਕ ਪਾਸੇ` ਕਰਨ ਦਾ ਐਲਾਨ ਕੀਤਾ ਹੈ।
Indian wrestlers protest against Wrestling Federation of India news: ਬਜਰੰਗ ਪੂਨੀਆ (Bajrang Punia), ਵਿਨੇਸ਼ ਫੋਗਾਟ (Vinesh Phogat), ਸਾਕਸ਼ੀ ਮਲਿਕ (Sakshi Malik) ਸਣੇ ਕਈ ਦਿੱਗਜ ਪਹਿਲਵਾਨਾਂ ਦਾ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ (Brij Bhushan Sharan Singh news) ਦੇ ਖ਼ਿਲਾਫ਼ ਚੱਲ ਰਿਹਾ ਧਰਨਾ ਹੁਣ ਖਤਮ ਹੋ ਗਿਆ ਹੈ।
ਦੱਸ ਦਈਏ ਕਿ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ (Brij Bhushan Sharan Singh news) 'ਤੇ ਲਗਾਏ ਗਏ ਦੋਸ਼ਾਂ ਦੀ ਜਾਂਚ ਪੂਰੀ ਹੋਣ ਤੱਕ ਉਸਨੂੰ 'ਇਕ ਪਾਸੇ' ਕਰਨ ਦਾ ਐਲਾਨ ਕੀਤਾ ਹੈ।
Indian wrestlers protest against Wrestling Federation of India news:
ਖੇਡ ਮੰਤਰਾਲੇ ਦੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਕਿ "ਭਾਰਤੀ ਕੁਸ਼ਤੀ ਫੈਡਰੇਸ਼ਨ ਲਈ ਮੰਤਰਾਲੇ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਅਤੇ ਇਹ ਕਮੇਟੀ ਜਿਨਸੀ ਸੋਸ਼ਣ, ਵਿੱਤੀ ਬੇਨਿਯਮੀਆਂ ਅਤੇ ਪ੍ਰਸ਼ਾਸਨਿਕ ਖਾਮੀਆਂ ਦੇ ਪ੍ਰਮੁੱਖ ਖਿਡਾਰੀਆਂ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਕਰੇਗੀ।" ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਕਮੇਟੀ ਡਬਲਯੂਐਫਆਈ ਦੇ ਰੋਜ਼ਾਨਾ ਦੇ ਕੰਮਕਾਜ ਨੂੰ ਵੀ ਸੰਭਾਲੇਗੀ ਅਤੇ ਖਿਡਾਰੀਆਂ ਵੱਲੋਂ ਉਠਾਏ ਗਏ ਮੁੱਦਿਆਂ 'ਤੇ ਮੁੜ ਵਿਚਾਰ ਕਰੇਗੀ।
ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ "ਨਿਗਰਾਨੀ ਕਮੇਟੀ ਚਾਰ ਹਫ਼ਤਿਆਂ ਵਿੱਚ ਜਾਂਚ ਪੂਰੀ ਕਰੇਗੀ ਅਤੇ ਉਦੋਂ ਤੱਕ ਡਬਲਯੂਐਫਆਈ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਰੋਜ਼ਾਨਾ ਦੇ ਕੰਮਕਾਜ ਤੋਂ ਹਟ ਜਾਣਗੇ ਅਤੇ ਉਨ੍ਹਾਂ ਨੇ ਜਾਂਚ ਵਿੱਚ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਹੈ।"
ਇਹ ਵੀ ਪੜ੍ਹੋ: PM ਮੋਦੀ ਨੇ ਵੰਡੇ 71 ਹਜ਼ਾਰ ਨਿਯੁਕਤੀ-ਪੱਤਰ ਤਾਂ ਕਾਂਗਰਸ ਨੇ ਮੰਗਿਆ 16 ਕਰੋੜ ਨੌਕਰੀਆਂ ਦਾ ਹਿਸਾਬ
Wrestlers Protest against WFI news: IOA ਨੇ WFI ਮੁਖੀ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ 7 ਮੈਂਬਰੀ ਕਮੇਟੀ ਬਣਾਈ
ਭਾਰਤੀ ਓਲੰਪਿਕ ਸੰਘ (IOA) ਵੱਲੋਂ WFI ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਆਈਓਏ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਕਮੇਟੀ ਦੇ ਮੈਂਬਰਾਂ ਵਿੱਚ ਓਲੰਪਿਕ ਤਮਗਾ ਜੇਤੂ ਮੈਰੀਕਾਮ, ਸਾਬਕਾ ਤੀਰਅੰਦਾਜ਼ ਡੋਲਾ ਬੈਨਰਜੀ, ਅਲਕਨੰਦਾ ਅਸ਼ੋਕ, ਲੰਡਨ ਓਲੰਪਿਕ ਤਮਗਾ ਜੇਤੂ ਯੋਗੇਸ਼ਵਰ ਦੱਤ, ਭਾਰਤੀ ਵੇਟਲਿਫਟਿੰਗ ਫੈਡਰੇਸ਼ਨ ਦੇ ਪ੍ਰਧਾਨ ਸਹਿਦੇਵ ਯਾਦਵ ਅਤੇ ਦੋ ਵਕੀਲ ਸ਼ਾਮਲ ਹਨ।
ਇਹ ਵੀ ਪੜ੍ਹੋ: ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਸਾਂਸਦ ਨੇ PM ਮੋਦੀ ਵਿਰੁੱਧ ਕੀਤੀ ਟਿੱਪਣੀ, ਦੇਖੋ PM ਰਿਸ਼ੀ ਸੁਨਕ ਨੇ ਕਿਵੇਂ ਦਿੱਤਾ ਜਵਾਬ