ਭਰਤ ਸ਼ਰਮਾ/ਲੁਧਿਆਣਾ: ਦੀਵਾਲੀ ਦਾ ਤਿਉਹਾਰ ਹੈ ਅਤੇ ਇਸ ਵਾਰ ਮਹਿੰਗਾਈ ਦੀ ਮਾਰ ਤੋਂ ਹਰ ਕੋਈ ਪਰੇਸ਼ਾਨ ਹੈ ਬਾਜ਼ਾਰਾਂ ਦੇ ਵਿਚ ਰੌਣਕਾਂ ਤਾਂ ਹਨ ਪਰ ਦੁਕਾਨਾਂ ਖਰੀਦਦਾਰੀ ਕਰਨ ਵਾਲਿਆਂ ਦੀ ਗਿਣਤੀ ਘੱਟ ਹੈ, ਸਾਜੋ ਸਮਾਨ ਦੀਆਂ ਦੁਕਾਨਾਂ ਨਾਲੋਂ ਜ਼ਿਆਦਾ ਭੀੜ ਲਾਟਰੀ ਦੀਆਂ ਦੁਕਾਨਾਂ ਤੇ ਵੇਖਣ ਨੂੰ ਮਿਲ ਰਹੀ ਹੈ। ਹਰ ਕੋਈ ਆਪਣੀ ਕਿਸਮਤ 'ਤੇ ਦਾਅ ਖੇਡ ਰਿਹਾ ਹੈ। ਪੰਜਾਬ ਸਰਕਾਰ ਦੀ ਸਰਕਾਰੀ ਲਾਟਰੀ ਦਾ 31 ਅਕਤੂਬਰ ਨੂੰ ਡਰਾਅ ਨਿਕਲਨਾ ਹੈ ਜਿਸ ਦੀ ਲੋਕ ਜੋਰਾਂ ਸ਼ੋਰਾਂ ਨਾਲ ਖਰੀਦ ਕਰ ਰਹੇ।


COMMERCIAL BREAK
SCROLL TO CONTINUE READING

 


 


ਇਕ ਪਾਸੇ ਜਿੱਥੇ ਬਾਜ਼ਾਰਾਂ ਦੇ ਵਿਚ ਦੁਕਾਨਦਾਰ ਵਿਹਲੇ ਨੇ ਉਥੇ ਹੀ ਲਾਟਰੀ ਵਾਲਿਆਂ ਦੀ ਇਸ ਵਾਰ ਚਾਂਦੀ ਨਜ਼ਰ ਆ ਰਹੀ ਹੈ। ਲੁਧਿਆਣਾ ਦੇ ਇਕ ਘੰਟਾ ਘਰ ਚੌਕ ਨੇੜੇ ਬਣੀਆਂ ਲਾਟਰੀ ਦੀਆਂ ਦੁਕਾਨਾਂ 'ਤੇ ਦਿਨ ਰਾਤ ਭੀੜ ਨਜ਼ਰ ਆਉਂਦੀ ਹੈ ਖਾਸ ਕਰਕੇ ਲੁਧਿਆਣਾ ਦੀ ਗਾਂਧੀ ਲਾਟਰੀ ਵਿਕਰੇਤਾ ਨੇ ਪੰਜਾਬ 'ਚ ਸਭ ਤੋ ਵੱਧ ਲਾਟਰੀ ਵੇਚਣ ਅਤੇ ਡਰਾਅ ਕੱਢਣ ਦਾ ਰਿਕਾਰਡ ਵੀ ਕਾਇਮ ਕੀਤਾ ਹੈ ਜਿਸ ਕਰਕੇ ਲੋਕ ਲਾਈਨਾਂ ਲਗਾ ਕੇ ਇਥੋਂ 500 ਰੁਪਏ 'ਚ ਆਉਣੀ ਕਿਸਮਤ 'ਤੇ ਦਾਅ ਲਗਾ ਰਹੇ ਹਨ।


 


ਮਹਿੰਗਾਈ ਦੀ ਮਾਰ ਏਨੀ ਵਧ ਗਈ ਹੈ ਕਿ ਲਾਟਰੀ ਪਾਉਣ ਦੀ ਹਰ ਕਿਸੇ ਦੀ ਆਪਣੀ ਵੱਖਰੀ ਮਜਬੂਰੀ ਹੈ ਲੋਕਾਂ ਦੀ ਕਿਸਮਤ ਚਮਕਣ ਦੀ ਦੁਆ ਕਰਨ ਵਾਲੇ ਕਿੰਨਰ ਖੁਦ ਲਾਟਰੀ ਖਰੀਦਦੇ ਵਿਖਾਈ ਦਿੱਤੇ, ਕਿੰਨਰ ਸਿਮਰਨ ਨੇ ਦੱਸਿਆ ਕਿ ਇਸ ਦੀਵਾਲੀ ਦੀ ਉਹ ਪਹਿਲੀ ਵਾਰ ਲਾਟਰੀ ਖਰੀਦ ਰਹੀ ਹੈ ਉਸ ਨੇ 2 ਲਾਟਰੀ ਖਰੀਦੀਆਂ ਨੇ ਅਤੇ ਜੇਕਰ ਉਸ ਦੀ ਇਹ ਲਾਟਰੀ ਲੱਗ ਜਾਂਦੀ ਹੈ ਤਾਂ ਉਸ ਨੂੰ ਵਧਾਈਆ ਨਹੀਂ ਮੰਗਣੀਆਂ ਪੈਣਗੀਆਂ ਆਪਣਾ ਘਰ ਬਣਾਵੇਗੀ ਅਤੇ ਪੂਰੀ ਉਮਰ ਆਰਾਮ ਨਾਲ ਨਿਕਲ ਜਾਵੇਗੀ। ਉਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਤੋਂ ਇਕ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਗਾਇਕੀ ਦਾ ਕਾਫੀ ਸ਼ੌਂਕ ਹੈ ਇਸ ਕਰਕੇ ਉਸ ਨੇ ਲਾਟਰੀ ਖਰੀਦੀ ਹੈ  ਉਨ੍ਹਾਂ ਦੱਸਿਆ ਕਿ ਉਸ ਨੇ ਆਪਣਾ ਇਕ ਵੀਡੀਓ ਗਾਣਾ ਬਣਾਉਣਾ ਹੈ ਜਿਸ 'ਤੇ ਲੱਖਾਂ ਰੁਪਏ ਖਰਚ ਹੋਣੇ ਹਨ ਉਹ ਦਿਹਾੜੀਆਂ ਕਰਦਾ ਹੈ ਅਤੇ ਇਸ ਕਰਕੇ ਲਾਟਰੀ ਖਰੀਦ ਰਿਹਾ ਹੈ ਕਿ ਸ਼ਾਇਦ ਉਸ ਦੀ ਕਿਸਮਤ ਚਮਕ ਜਾਵੇ ਅਤੇ ਉਸ ਦੇ ਸ਼ੌਂਕ ਨੂੰ ਉਹ ਅਪਨਾ ਕਿੱਤਾ ਬਣਾ ਸਕੇ।


 


 


ਉੱਥੇ ਹੀ ਦੂਜੇ ਪਾਸੇ ਲਾਟਰੀ ਵਿਕ੍ਰੇਤਾਵਾਂ ਨੇ ਦੱਸਿਆ ਕਿ ਹਰ ਕਿਸੇ ਨੂੰ ਆਪਣੀ ਕਿਸਮਤ ਅਜ਼ਮਾਉਣ ਦਾ ਇਕ ਚਾਂਸ ਲੈਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਉਸ ਕੋਲ ਅਜਿਹੇ ਗਰੀਬ ਤੋਂ ਗਰੀਬ ਲੋਕਾਂ ਦੀ ਲਾਟਰੀ ਨਿਕਲੀ ਹੈ ਕੇ ਉਸ ਨੇ ਸੁਪਨੇ 'ਚ ਵੀ ਕਦੀ ਸੋਚਿਆ ਨਹੀਂ ਹੋਵੇਗਾ ਕਿ ਉਹ ਲੱਖਪਤੀ ਬਣ ਜਾਵੇਗਾ।


 


 


WATCH LIVE TV