Muktsar News: ਹੈਵਾਨੀਅਤ; ਲੜਕੇ ਉਪਰ ਅਣਮਨੁੱਖੀ ਤਸ਼ੱਦਦ ਢਾਹਿਆ, ਹਸਪਤਾਲ `ਚ ਇਲਾਜ ਦੌਰਾਨ ਮੌਤ
Muktsar News: ਨੌਜਵਾਨ ਉਪਰ ਅਣਮਨੁੱਖੀ ਤਸ਼ੱਦਦ ਹੋਣ ਕਾਰਨ ਇਲਾਜ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
Muktsar News: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਇੱਕ ਨੌਜਵਾਨ ਉਪਰ ਅਣਮਨੁੱਖੀ ਤਸ਼ੱਦਦ ਹੋਣ ਕਾਰਨ ਇਲਾਜ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਤੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਥਾਣਾ ਸਦਰ ਮੁਕਤਸਰ ਦੀ ਪੁਲਿਸ ਨੇ ਪਿਓ-ਪੁੱਤ ਸਮੇਤ 4 ਲੋਕਾਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਜਗਸੀਰ ਸਿੰਘ (28) ਪੁੱਤਰ ਭਪ ਸਿੰਘ ਦੇ ਰੂਪ 'ਚ ਹੋਈ ਹੈ। ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਦੇਵ ਸਿੰਘ ਵਾਸੀ ਥਾਲੇਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਤੋਂ 2018 ਵਿੱਚ ਸੇਵਾਮੁਕਤ ਹੋਏ ਸਨ। ਉਸ ਦੇ ਭਰਾ ਦਾ ਬੇਟਾ ਜਗਸੀਰ ਸਿੰਘ (28 ਸਾਲ) ਥੋੜ੍ਹਾ ਜਿਹਾ ਸਿੱਧਾ ਹੈ ਅਤੇ ਖੁਦ ਕੁਝ ਨਹੀਂ ਕਰਦਾ ਅਤੇ ਕਹਿਣ ਉਤੇ ਹੀ ਕੰਮਕਾਰ ਕਰਦਾ ਹੈ। ਪੂਰਾ ਪਰਿਵਾਰ ਉਸ ਦੀ ਦੇਖਰੇਖ ਕਰਦਾ ਹੈ।
ਕਰੀਬ ਡੇਢ ਮਹੀਨਾ ਪਹਿਲਾਂ ਵਿਜੇ ਕੁਮਾਰ ਪੁੱਤਰ ਰਾਜੂ, ਸੋਨੂੰ ਪੁੱਤਰ ਵਿਜੇ ਕੁਮਾਰ, ਗੁਰਮੀਤ ਸਿੰਘ ਵਾਸੀ ਪਿੰਡ ਥਾਂਦੇਵਾਲਾ ਅਤੇ ਬੰਟੀ ਵਾਸੀ ਪਿੰਡ ਘੜੀਆਣਾ ਜ਼ਿਲ੍ਹਾ ਫਾਜ਼ਿਲਕਾ ਜੋ ਕਿ ਅਕਸਰ ਪਿੰਡ ਵਿੱਚ ਬਾਜੀ ਲਾਉਂਦੇ ਹਨ, ਵਰਗੇ ਕਿਸੇ ਵਿਅਕਤੀ ਨੂੰ ਜ਼ਮੀਨ 'ਚ ਟੋਇਆ ਪੁੱਟ ਕੇ ਗੱਡ ਦੇਣਾ। ਇਸ ਤੋਂ ਇਲਾਵਾ ਕੱਚ ਤੋੜ ਕੇ ਉਸ 'ਤੇ ਨੰਗੇ ਪੈਰ ਚਲਵਾਉਣਾ, ਸੂਈ ਵਗੈਰਾ ਮਾਰਨੀ, ਸੂਈ ਜੀਭ ਦੇ ਆਰ-ਪਾਰ ਕਰਨਾ ਵਰਗੀਆਂ ਜਾਨਲੇਵਾ ਘਟਨਾਵਾਂ ਕਰਦੇ ਹਨ।
ਗੁਰਦੇਵ ਸਿੰਘ ਨੇ ਸ਼ਿਕਾਇਤ ਕੀਤੀ ਕਿ ਮੁਲਜ਼ਮਾਂ ਨੇ ਉਸ ਦੇ ਭਰਾ ਦੇ ਲੜਕੇ ਜਗਸੀਰ ਸਿੰਘ ਦੀ ਸਿੱਧੀ-ਸਾਦੀ ਗੱਲ ਦਾ ਫਾਇਦਾ ਚੁੱਕਦਿਆਂ ਉਸ ਨਾਲ ਅਣਮਨੁੱਖੀ ਸਲੂਕ ਕੀਤਾ। 20 ਜੂਨ ਨੂੰ ਵਿਜੇ ਕੁਮਾਰ ਤੇ ਉਪਰੋਕਤ ਚਾਰੇ ਵਿਅਕਤੀ ਉਸਦੇ ਭਤੀਜੇ ਜਗਸੀਰ ਸਿੰਘ ਨੂੰ ਉਸ ਦੇ ਭਰਾ ਮੰਗਾ ਸਿੰਘ ਦੇ ਘਰ ਬੇਹੋਸ਼ੀ ਦੀ ਹਾਲਤ 'ਚ ਛੱਡ ਕੇ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਗਸੀਰ ਸਿੰਘ ਜ਼ਖ਼ਮੀ ਹਾਲਤ 'ਚ ਸੀ ਤੇ ਉਸ ਦੀਆਂ ਲੱਤਾਂ, ਹੱਥਾਂ ਤੇ ਮੂੰਹ 'ਤੇ ਸੋਜ ਸੀ। ਸਰੀਰ ਦੇ ਹੋਰ ਹਿੱਸਿਆਂ 'ਤੇ ਸੱਟਾਂ ਲੱਗਣ ਕਾਰਨ ਉਸ 'ਤੇ ਕਾਲਾ ਤੇਲ ਲਗਾਇਆ ਹੋਇਆ ਸੀ।
ਉਸ ਦੀ ਹਾਲਤ ਨੂੰ ਦੇਖਦੇ ਹੋਏ ਤੁਰੰਤ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰ ਵੱਲੋਂ ਜਗਸੀਰ ਸਿੰਘ ਦੀ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਦੇ ਗੁਰੂ ਗੋਬਿੰਦ ਨੂੰ ਇਲਾਜ ਲਈ ਸਿੰਘ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ। ਜਿੱਥੇ 3 ਦਿਨਾਂ ਬਾਅਦ ਜਗਸੀਰ ਸਿੰਘ ਨੂੰ ਹੋਸ਼ ਆਈ ਤਾਂ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਨਾਲ ਵਿਜੇ ਕੁਮਾਰ ਪੁੱਤਰ ਰਾਜੂ, ਸੋਨੂੰ ਪੁੱਤਰ ਵਿਜੇ ਕੁਮਾਰ (ਪਿਉ-ਪੁੱਤਰ) , ਗੁਰਮੀਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਥਾਂਦੇਵਾਲਾ ਅਤੇ ਬੰਟੀ ਵਾਸੀ ਪਿੰਡ ਘੜਿਆਣਾ ਜ਼ਿਲ੍ਹਾ ਫਾਜ਼ਿਲਕਾ ਨੇ ਖੇਡਦੇ ਸਮੇਂ ਜ਼ਮੀਨ ਵਿੱਚ ਗੱਡ ਦਿੱਤਾ ਅਤੇ ਇਸ ਤੋਂ ਇਲਾਵਾ ਕੱਚ ਤੋੜ ਕੇ ਨੰਗਾ ਪੈਰ ਚਲਵਾਇਆ।
ਨੰਗੇ ਪੈਰਾਂ ਨਾਲ ਮੈਨੂੰ ਸੂਈਆਂ ਵਗੈਰਾ ਵੱਢੀਆਂ ਗਈਆਂ ਅਤੇ ਗਰਮ ਸੰਗਲ ਫੜ੍ਹਾਇਆ ਗਿਆ ਅਤੇ ਇਸ ਸਬੰਧੀ ਸ਼ਿਕਾਇਤ ਕੀਤੀ ਕਿ 24 ਜੂਨ ਨੂੰ ਜਗਸੀਰ ਸਿੰਘ ਦੀ ਮੌਤ ਹੋ ਗਈ। ਥਾਣਾ ਸਦਰ ਵਿੱਚ ਮੁਲਜ਼ਮ ਵਿਜੇ ਕੁਮਾਰ ਪੁੱਤਰ ਰਾਜੂ, ਸੋਨੂੰ ਪੁੱਤਰ ਵਿਜੇ ਕੁਮਾਰ, ਗੁਰਮੀਤ ਸਿੰਘ, ਤੇਜ ਸਿੰਘ ਵਾਸੀ ਮੁਕਤਸਰ, ਬੰਟੀ ਵਾਸੀ ਘੜਿਆਣਾ ਜ਼ਿਲ੍ਹਾ ਫਾਜ਼ਿਲਕਾ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।