Muktsar Sahib News (ਅਨਮੋਲ ਸਿੰਘ ਵੜਿੰਗ ਦੀ ਰਿਪੋਰਟ): ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਇੱਕ ਨੌਜਵਾਨ ਨੇ ਕਥਿਤ ਤੌਰ ਉਤੇ ਦੋਸ਼ ਲਗਾਏ ਹਨ ਕਿ ਬੈਟਰੀ ਚੋਰੀ ਦੇ ਗਲਤ ਇਲਜ਼ਾਮ ਲਗਾ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸ ਉਤੇ ਅਣਮਨੁੱਖੀ ਤਸ਼ੱਦਦ ਹੋਇਆ। ਪੁਲਿਸ ਨੇ ਇਸ ਸਬੰਧੀ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।


COMMERCIAL BREAK
SCROLL TO CONTINUE READING

ਟਰੱਕਾਂ ਤੋਂ ਬੈਟਰੀਆਂ ਚੋਰੀ ਕਰਨ ਦੇ ਦੋਸ਼ ਲਗਾਉਂਦੇ ਹੋਏ ਇੱਕ ਨੌਜਵਾਨ ਨੂੰ ਅਗਵਾ ਕਰਕੇ ਨਗਨ ਹਾਲਤ ਵਿੱਚ ਕੁੱਟਮਾਰ ਕਰਨ ਦੇ ਦੋਸ਼ ਹੇਠ ਥਾਣਾ ਗਿੱਦੜਬਾਹਾ ਪੁਲਿਸ ਨੇ ਦੋ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ।


ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਗਿੱਦੜਬਾਹਾ ਨਿਵਾਸੀ 23 ਸਾਲਾ ਪਵਨਦੇਵ ਪੁੱਤਰ ਛਿੰਦਾ ਸਿੰਘ ਨੇ ਦੱਸਿਆ ਕਿ ਉਹ ਪਿਉਰੀ ਪਿੰਡ ਵਿਖੇ ਰਿੰਕੂ ਗੋਦਾਮ ਵਿੱਚ ਲੇਬਰ ਦਾ ਕੰਮ ਕਰ ਰਿਹਾ ਸੀ। ਉਥੇ ਇਸ਼ਾਨ ਬਾਂਸਲ ਅਤੇ ਉਸਦਾ ਡਰਾਈਵਰ ਕੁਲਦੀਪ ਸਿੰਘ ਕਾਰ ਉਤੇ ਆਏ ਅਤੇ ਉਨ੍ਹਾਂ ਨੇ ਜ਼ਬਰਦਸਤੀ ਫੜ ਕੇ ਉਸਨੂੰ ਕਾਰ ਵਿੱਚ ਬਿਠਾ ਲਿਆ। ਉਹ ਬਾਅਦ ਵਿਚ ਉਸਨੂੰ ਆਪਣੇ ਫਾਰਮ ਵਿਚ ਲੈ ਗਏ ਜਿੱਥੇ ਟਰੱਕ ਵਿੱਚ ਬੰਨ੍ਹ ਕੇ ਉਸਦੀ ਜਿੱਥੇ ਕੁੱਟਮਾਰ ਕੀਤੀ।


ਇਹ ਵੀ ਪੜ੍ਹੋ : Bibi Jagir Kaur News: ਬੀਬੀ ਜਾਗੀਰ ਕੌਰ ਅੱਜ ਅਕਾਲੀ ਦਲ ਵਿੱਚ ਹੋਣਗੇ ਸ਼ਾਮਿਲ; ਸੁਖਬੀਰ ਬਾਦਲ ਤੇ ਕੋਰ ਕਮੇਟੀ ਕਰਵਾਏਗੀ ਘਰ ਵਾਪਸੀ


ਇਸ ਦੌਰਾਨ ਉਨ੍ਹਾਂ ਨੇ ਉਸਨੂੰ ਨਗਨ ਹਾਲਤ ਵਿਚ ਕੁੱਟਿਆ ਅਤੇ ਉਸ ਨਾਲ ਅਣਮਨੁੱਖੀ ਅਤਿਆਚਾਰ ਵੀ ਕੀਤਾ। ਇਸਦਾ ਪਤਾ ਲੱਗਣ ਉਤੇ ਜਾਣ ਪਛਾਣ ਦਾ ਇੱਕ ਵਿਅਕਤੀ ਉਸਨੂੰ ਲੈ ਕੇ ਆਇਆ। ਜਿਥੇ ਆ ਕੇ ਘਰ ਮਾਤਾ ਪਿਤਾ ਨੂੰ ਸਾਰੀ ਗੱਲ ਦੱਸੀ ਤਾਂ ਉਸਦੇ ਪਿਤਾ ਨੇ ਉਸਨੂੰ ਹਸਪਤਾਲ ਦਾਖਲ ਕਰਵਾਇਆ।


ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। ਉਥੇ ਥਾਣਾ ਗਿੱਦੜਬਾਹਾ ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਇਸ਼ਾਨ ਬਾਂਸਲ ਤੇ ਡਰਾਈਵਰ ਕੁਲਦੀਪ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।


ਇਹ ਵੀ ਪੜ੍ਹੋ : Kisan Mahapanchayat: ਦਿੱਲੀ 'ਚ ਕਿਸਾਨ-ਮਜ਼ਦੂਰ ਮਹਾਪੰਚਾਇਤ ਅੱਜ; ਕਿਸਾਨ ਅੰਦੋਲਨ ਨੂੰ ਲੈ ਕੇ ਹੋਵੇਗਾ ਵੱਡਾ ਐਲਾਨ