Punjab Congress News: ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਨੂੰ ਜ਼ਿੰਮੇਵਾਰੀ ਠਹਿਰਾਇਆ । 


COMMERCIAL BREAK
SCROLL TO CONTINUE READING


ਵੜਿੰਗ ਨੇ ਕਿਹਾ ਕਿ ਮੁਕਤਸਰ ਅਤੇ ਨਕੋਦਰ ’ਚ ਜਿਹੜੀਆਂ ਹੱਤਿਆਵਾਂ ਹੋਈਆਂ ਹਨ, ਉਸ ਤੋਂ ਸਿੱਧ ਹੁੰਦਾ ਹੈ ਕਿ ਸੂਬੇ ’ਚ ਵੱਧ ਰਹੇ ਗੈਂਗਸਟਰ ਕਲਚਰ ਤੋਂ ਪ੍ਰਭਾਵਿਤ ਹੋ ਲੋਕ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। 



ਉਨ੍ਹਾਂ ਜਿੱਥੇ ਲਗਾਤਾਰ ਖ਼ਰਾਬ ਹੋ ਰਹੇ ਹਲਾਤਾਂ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਉੱਥੇ ਹੀ ਕੇਂਦਰ ਸਰਕਾਰ ਦੀ ਭੂਮਿਕਾ ਹੋਣ ਵੱਲ ਵੀ ਇਸ਼ਾਰਾ ਕੀਤਾ। ਕਿਉਂਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦਾ ਮਾਹੌਲ ਖ਼ਰਾਬ ਹੋਵੇ ਤਾਂ ਜੋ ਐਮਰਜੈਂਸੀ ਲਗਾਈ ਜਾ ਸਕੇ। 



ਰਾਜਾ ਵੜਿੰਗ ਦੇ ਪ੍ਰੋਗਰਾਮ ਦੌਰਾਨ ਮੋਬਾਈਲ ਚੋਰਾਂ ਦੀ ਖ਼ੂਬ ਮੌਜ ਲੱਗੀ, ਜਿਵੇਂ ਹੀ ਸਮਾਪਤ ਹੋਈ ਤਾਂ ਪ੍ਰਧਾਨ ਨਾਲ ਫ਼ੋਟੋ ਖਿਚਵਾਉਣ ਲਈ ਵਰਕਰਾਂ ਦੀ ਭੀੜ ਉਮੜ ਪਈ। ਅਜਿਹੇ ’ਚ ਚੋਰਾਂ ਦਾ ਦਾਅ ਲੱਗ ਗਿਆ ਤੇ ਕਾਂਗਰਸੀ ਆਗੂ ਕਮਲ ਸਹਿਗਲ ਅਤੇ ਜਤਿਨ ਕੁਮਾਰ ਸਮੇਤ 5 ਵਰਕਰਾਂ ਦੇ ਮੋਬਾਈਲ ਚੋਰੀ ਹੋਣ ਤੋਂ ਇਲਾਵਾ ਇੱਕ ਵਰਕਰ ਦੇ ਪਰਸ ਅਤੇ ਇਕ ਹੋਰ ਦੀ ਜੇਬ ’ਚੋਂ 1500 ਰੁਪਏ ’ਤੇ ਹੱਥ ਸਾਫ਼ ਕਰ ਦਿੱਤਾ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਸਮਾਗਮਾਂ ’ਚ ਚੋਰ, ਜੇਬ-ਕਤਰੇ ਅਜਿਹੀਆਂ ਵਾਰਦਾਤਾਂ ਨੂੰ ਅਮਲੀ ਜਾਮਾ ਪਹਿਨਾਉਂਦੇ ਰਹਿੰਦੇ ਹਨ।  



ਰਾਜਿੰਦਰ ਬੇਰੀ ਦੇ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਸੰਭਾਲਣ ਲਈ ਆਯੋਜਿਤ ਕੀਤੇ ਪ੍ਰੋਗਰਾਮ ’ਚ ਮੇਅਰ ਜਗਦੀਸ਼ ਰਾਜ ਰਾਜਾ ਦੀ ਗੈਰ-ਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਰਹੀ। 



ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਰਜਿੰਦਰ ਬੇਰੀ ਦੀ ਥਾਂ ਮੇਅਰ ਜਗਦੀਸ਼ ਰਾਜਾ ਨੇ ਜਲੰਧਰ ਦੇ ਸੈਂਟਰਲ ਤੋਂ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਸੀ, ਉਸ ਸਮੇਂ ਤੋਂ ਹੀ ਦੋਹਾਂ ਆਗੂਆਂ ਵਿਚਾਲੇ ਛੱਤੀ ਦਾ ਅੰਕੜਾ ਚੱਲ ਰਿਹਾ ਹੈ। 


ਇਹ ਵੀ ਪੜ੍ਹੋ: ਡਿਊਟੀ ’ਚ ਕੁਤਾਹੀ ਵਰਤਣ ਵਾਲੇ 42 ਅਫ਼ਸਰਾਂ ਤੇ ਕਰਮਚਾਰੀਆਂ ਨੂੰ 'ਕਾਰਨ ਦੱਸੋ' ਨੋਟਿਸ, 3 ਨੂੰ ਕੀਤਾ ਗਿਆ ਚਾਰਜਸ਼ੀਟ