Ayodhya Ram Mandir: 22 ਜਨਵਰੀ ਨੂੰ ਅਯੁੱਧਿਆ ਵਿਖੇ ਰਾਮ ਮੰਦਿਰ ਦਾ ਉਦਘਾਟਨ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਅਯੁੱਧਿਆ ਤੋਂ ਆਏ ਸੱਦਾ ਪੱਤਰ ਨੂੰ ਲੈ ਕੇ ਅਜਨਾਲਾ ਦੇ ਹਿੰਦੂ ਭਾਈਚਾਰੇ ਦੇ ਆਗੂ ਉਨ੍ਹਾਂ ਦੇ ਘਰ ਪਹੁੰਚੇ।


COMMERCIAL BREAK
SCROLL TO CONTINUE READING

ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸੱਦਾ ਲੈ ਕੇ ਪਹੁੰਚੇ ਆਗੂਆਂ ਦਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਹਿੰਦੂ ਭਾਈਚਾਰੇ ਦੇ ਆਗੂਆਂ ਨੇ ਮੰਤਰੀ ਧਾਲੀਵਾਲ ਕੋਲੋਂ ਮੰਗ ਕੀਤੀ ਕਿ ਪੰਜਾਬ ਦੇ ਅੰਦਰ 22 ਜਨਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇ।


ਇਸ ਮੌਕੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਸਾਡੇ ਲਈ ਬੜਾ ਇਤਿਹਾਸਕ ਦਿਨ ਹੈ ਕਿ ਸਾਡੀ ਪੀੜੀ ਨੂੰ ਕਿਸੇ ਇਤਿਹਾਸਕ ਮੰਦਰ ਦੇ ਉਦਘਾਟਨੀ ਸਮਾਗਮ ਵੇਖਣ ਦਾ ਮੌਕਾ ਮਿਲ ਰਿਹਾ ਹੈ।


ਉਨ੍ਹਾਂ ਕਿਹਾ ਕਿ ਸਾਡੇ ਸਾਰੇ ਗੁਰੂਆਂ, ਪੈਗੰਬਰਾਂ, ਪੀਰਾਂ ਨੇ ਆਪਸੀ ਭਾਈਚਾਰੇ, ਪ੍ਰੇਮ, ਪਿਆਰ ਅਤੇ ਚੰਗੇ ਇਨਸਾਨ ਬਣਨ ਦਾ ਸੱਦਾ ਦਿੱਤਾ ਹੈ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਸਾਰੇ ਇਨਾਂ ਗੁਰੂਆਂ, ਪੀਰਾਂ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲਦਿਆਂ ਆਪਣੇ ਜੀਵਨ ਵਿੱਚ ਅਪਣਾਈਏ।


ਇਹ ਵੀ ਪੜ੍ਹੋ : Ram Lalla Pran Pratishtha: ਵੱਡੀ ਖ਼ਬਰ! ਜਲੰਧਰ 'ਚ ਭਲਕੇ ਪਾਸਪੋਰਟ ਦਫ਼ਤਰਾਂ ਵਿੱਚ ਅੱਧੇ ਦਿਨ ਲਈ ਛੁੱਟੀ


ਇਸ ਮੌਕੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 22 ਜਨਵਰੀ ਲਈ ਛੁੱਟੀ ਐਲਾਨਣ ਬਾਰੇ ਕੀਤੀ ਮੰਗ ਵੀ ਮੁੱਖ ਮੰਤਰੀ ਪੰਜਾਬ ਕੋਲ ਪਹੁੰਚਾਉਣਗੇ ਤੇ ਉਹ ਹੀ ਇਸ ਬਾਬਤ ਫ਼ੈਸਲਾ ਲੈਣਗੇ।


ਮਹਿਮਾਨਾਂ ਨੂੰ 10:30 ਤੱਕ ਦਾਖਲ ਹੋਣਾ ਪਵੇਗਾ
ਦੂਜੇ ਪਾਸੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨ ਆਉਣੇ ਸ਼ੁਰੂ ਹੋ ਗਏ ਹਨ। ਮਹਿਮਾਨਾਂ ਨੂੰ 10:30 ਵਜੇ ਤੱਕ ਰਾਮ ਜਨਮ ਭੂਮੀ ਕੰਪਲੈਕਸ ਵਿੱਚ ਦਾਖਲ ਹੋਣਾ ਪਵੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਨੇ ਕਿਹਾ ਕਿ ਦਾਖਲਾ ਸਿਰਫ ਜਾਰੀ ਐਡਮਿਟ ਕਾਰਡ ਦੁਆਰਾ ਹੀ ਸੰਭਵ ਹੈ। ਮਹਿਮਾਨ ਸਿਰਫ਼ ਸੱਦਾ ਪੱਤਰ ਰਾਹੀਂ ਹੀ ਦਾਖ਼ਲ ਨਹੀਂ ਹੋ ਸਕਣਗੇ। ਐਂਟਰੀ ਕਾਰਡ 'ਤੇ QR ਕੋਡ ਨਾਲ ਮੇਲ ਕਰਨ ਤੋਂ ਬਾਅਦ ਹੀ ਕੰਪਲੈਕਸ 'ਚ ਐਂਟਰੀ ਮਿਲੇਗੀ। ਟਰੱਸਟ ਨੇ ਸੋਸ਼ਲ ਮੀਡੀਆ 'ਤੇ ਐਂਟਰੀ ਦਾ ਖਰੜਾ ਵੀ ਸਾਂਝਾ ਕੀਤਾ ਹੈ।


ਇਹ ਵੀ ਪੜ੍ਹੋ : Ayodhya Ram Mandir: 22 ਜਨਵਰੀ ਨੂੰ ਅਯੁੱਧਿਆ ਆਉਣਗੇ PM ਮੋਦੀ, ਸੋਨੇ ਦੀ ਸੂਈ ਨਾਲ ਰਾਮ ਲੱਲਾ ਨੂੰ ਲਗਾਉਣਗੇ ਕਾਜਲ