Google Pay news: ਸੋਸ਼ਲ ਮੀਡੀਆ ਅੱਜ ਦੇ ਸਮੇਂ ਵਿੱਚ ਜਾਣਕਾਰੀ ਦਾ ਇੱਕ ਅਹਿਮ ਸਰੋਤ ਹੈ ਤੇ ਸੋਸ਼ਲ ਮੀਡੀਆ 'ਤੇ ਕਈ ਖਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹੇ 'ਚ ਕੁਝ ਖ਼ਬਰਾਂ ਫ਼ਰਜ਼ੀ ਵੀ ਹੁੰਦੀਆਂ ਹਨ ਜਿਨ੍ਹਾਂ ਦੀ ਜਾਂਚ ਪੜਤਾਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਬਦਲਦੇ ਸਮੇਂ ਦੇ ਨਾਲ ਯੂਨੀਫਾਈਡ ਪੇਮੈਂਟ ਸਿਸਟਮ ਅੱਜ ਦੇ ਸਮੇਂ ਵਿੱਚ ਆਮ ਲੋਕਾਂ ਲਈ ਜ਼ਰੂਰੀ ਬਣ ਗਿਆ ਹੈ। ਅਜਿਹੇ 'ਚ ਗੂਗਲ ਪੇਅ ਨੂੰ ਲੈ ਕੇ ਇੱਕ ਖ਼ਬਰ ਤਜ਼ੀ ਨਾਲ ਵਾਇਰਲ ਹੋ ਰਹੀ ਹੈ।


COMMERCIAL BREAK
SCROLL TO CONTINUE READING

ਭਾਵੇਂ ਉਹ Paytm ਹੋਵੇ, PhonePe ਹੋਵੇ ਜਾਂ Google Pay, ਅਜਿਹੇ ਐਪਸ ਦੀ ਵਰਤੋਂ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਸ ਦੌਰਾਨ ਗੂਗਲ ਪੇਅ ਨੂੰ ਲੈ ਕੇ ਇਕ news ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (RBI) ਨੇ ਯੂਪੀਆਈ ਪੇਮੈਂਟ ਲਈ Google Pay ਨੂੰ ਅਧਿਕਾਰਿਤ ਨਹੀਂ ਕੀਤਾ ਹੈ। 


ਖ਼ਬਰ ਦੇ ਸਾਹਮਣੇ ਆਉਣ ਦੇ ਤੁਰੰਤ ਬਾਅਦ ਹੀ ਗੂਗਲ ਪੇਅ ਦੀ ਵਰਤੋਂ ਕਰਨ ਵਾਲੇ ਲੋਕ ਇਸ ਵਾਇਰਲ ਪੋਸਟ ਨੂੰ ਦੇਖ ਕੇ ਪ੍ਰੇਸ਼ਾਨ ਹੋ ਰਹੇ ਹਨ। ਜੇਕਰ ਤੁਸੀਂ ਵੀ ਇਸ ਵਾਇਰਲ ਖ਼ਬਰ ਨੂੰ ਦੇਖਿਆ ਹੈ, ਤਾਂ ਆਓ ਇਸ ਖ਼ਬਰ ਦੀ ਸੱਚਾਈ ਦੇਖਦੇ ਹਾਂ। 


ਹੋਰ ਪੜ੍ਹੇ: ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਜਾਰੀ, ਪੰਜਾਬ ਦੇ ਮੁਕਾਬਲੇ ਕਈ ਸੂਬੇ ਵੱਧ ਪ੍ਰਦੂਸ਼ਿਤ 


ਸੋਸ਼ਲ ਮੀਡੀਆ 'ਤੇ ਇਕ ਦਾਅਵਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕਿ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ Google Pay ਨੂੰ ਪ੍ਰਮਾਣ ਨਹੀਂ ਦਿੱਤਾ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਭਾਰਤ ਵਿੱਚ UPI ਪੇਮੈਂਟਸ ਦੀ ਹਰ ਚੀਜ਼ ਨੂੰ ਕੰਟਰੋਲ ਕਰਦਾ ਹੈ। ਇਸ ਦੇ ਨਾਲ ਹੀ ਇਹ ਖ਼ਬਰ ਇਹ ਵੀ ਦਾਅਵਾ ਕਰਦੀ ਹੈ ਕਿ ਜੇਕਰ ਕਿਸੇ ਯੂਜ਼ਰ ਨੂੰ UPI ਪੇਮੈਂਟ ਕਰਦੇ ਸਮੇਂ ਕੋਈ ਸਮੱਸਿਆ ਆਉਂਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਤੁਸੀਂ ਸ਼ਿਕਾਇਤ ਵੀ ਦਰਜ ਨਹੀਂ ਕਰਵਾ ਸਕਦੇ ਹੋ ਕਿਉਂਕਿ ਇਸ ਨੂੰ NPCI ਅਤੇ RBI ਦੁਆਰਾ ਮਾਨਤਾ ਪ੍ਰਾਪਤ ਨਹੀਂ ਹੈ।


ਦੱਸ ਦਈਏ ਕਿ ਖ਼ਬਰ ਵਾਇਰਲ ਹੋਣ ਤੋਂ ਬਾਅਦ ਪ੍ਰੈਸ ਇਨਫਰਮੇਸ਼ਨ ਬਿਊਰੋ ਨੇ ਇਸ ਦਾਅਵੇ ਦੀ ਸੱਚਾਈ ਦੀ ਜਾਂਚ ਕੀਤੀ ਅਤੇ ਕਿਹਾ ਹੈ ਕਿ ਇਹ ਦਾਅਵਾ ਪੂਰੀ ਤਰ੍ਹਾਂ ਫ਼ਰਜ਼ੀ ਹੈ। ਵਾਇਰਲ ਖ਼ਬਰ ਵਿੱਚ ਕਿਹਾ ਜਾ ਰਿਹਾ ਹੈ ਕਿ ਆਰਬੀਆਈ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਹੈ ਕਿ ਗੂਗਲ ਪੇਅ ਨੂੰ ਆਰਬੀਆਈ ਦੁਆਰਾ ਮਾਨਤਾ ਨਹੀਂ ਹੈ। 


ਪੀਆਈਬੀ ਨੇ ਇਸ ਖ਼ਬਰ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਇਹ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਹੈ ਤੇ ਇਸ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਹੈ। Google Pay ਇੱਕ NPCI ਪ੍ਰਮਾਣਿਤ  ਭੁਗਤਾਨ ਸੇਵਾ ਐਪ ਹੈ ਜੋ UPI ਰਾਹੀਂ ਲੈਣ-ਦੇਣ ਕਰਨ ਲਈ ਲਾਇਸੰਸ ਸ਼ੁਦਾ ਹੈ। ਇਸ 'ਤੇ NPCI ਦੇ ਸਾਰੇ ਨਿਯਮ ਲਾਗੂ ਹਨ। ਇਸ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਗੜਬੜ ਹੋਣ 'ਤੇ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।


ਹੋਰ ਪੜ੍ਹੇ: Sidhu Moosewala new song 'Vaar': ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਵਾਰ' ਹੋਇਆ ਰਿਲੀਜ਼