ਰਮ ਦਾ ਸੇਵਨ ਸਿਰਫ਼ ਸਰਦੀਆਂ ‘ਚ ਹੀ ਕੀਤਾ ਜਾਂਦਾ ਹੈ?
ਡਾਰਕ ਰਮ ਨੂੰ ਤਿਆਰ ਕਰਦੇ ਸਮੇਂ, ਇਸ ਵਿੱਚ ਵੱਧ ਮਾਤਰਾ `ਚ ਗੁੜ ਪਾ ਕੇ ਵੱਖਰੇ ਤੌਰ ‘ਤੇ ਬਣਾਇਆ ਜਾਂਦਾ ਹੈ ਜਿਸ ਕਰਕੇ ਇਸਨੂੰ ਇੱਕ ਖਾਸ ਡੂੰਘਾ ਰੰਗ ਮਿਲਦਾ ਹੈ ਅਤੇ ਇਸ ਵਿੱਚ ਵੱਖਰਾ ਸੁਆਦ ਆਉਂਦਾ ਹੈ।
Rum only for winter season? ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਕਈ ਇਲਾਕਿਆਂ ਵਿੱਚ ਕੜਾਕੇ ਦੀ ਠੰਢ ਪੈਣੀ ਸ਼ੁਰੂ ਹੋ ਗਈ ਹੈ। ਅਜਿਹੇ ‘ਚ ਸ਼ਰਾਬ ਪੀਣ ਵਾਲੇ ਲੋਕ ਸਲਾਹ ਦਿੰਦੇ ਹੋਏ ਪਾਏ ਜਾਂਦੇ ਹਨ ਕਿ ਰਮ ਪੀਣ ਨਾਲ ਸਰੀਰ ਗਰਮ ਰਹਿੰਦਾ ਹੈ। ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਰਦੀਆਂ ਵਿੱਚ ਰਮ ਪੀਣੀ ਚਾਹੀਦੀ ਹੈ ਕਿਉਂਕਿ ਇਹ ਗਰਮੀਆਂ ਵਿੱਚ ਨੁਕਸਾਨ ਪਹੁੰਚਾਉਂਦੀ ਹੈ।
ਦੱਸ ਦਈਏ ਕਿ ਖਾਣ-ਪੀਣ ਬਾਰੇ ਕਈ ਤਰ੍ਹਾਂ ਦੇ ਦਾਅਵੇ ਅਤੇ ਭੁਲੇਖੇ ਹੁੰਦੇ ਹਨ, ਜਿਹੜੇ ਬਹੁਤ ਤੇਜ਼ੀ ਨਾਲ ਫੈਲਦੇ ਹਨ। ਕਿਹਾ ਜਾਂਦਾ ਹੈ ਕਿ ਸਰਦੀਆਂ ਵਿੱਚ ਰਮ ਪੀਣੀ ਚਾਹੀਦੀ ਅਤੇ ਇਸ ਦੇ ਨਾਲ ਹੀ ਗਰਮੀਆਂ ‘ਚ ਇਸ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ ਕਿਉਂਕਿ ਅਜਿਹਾ ਕਰਨ ਨਾਲ ਲੋਕਾਂ ਨੂੰ ਨੁਕਸਾਨ ਹੋ ਸਕਦਾ ਹੈ।
ਅਜਿਹੇ 'ਚ ਕਈ ਲੋਕ ਅਜਿਹੇ ਦਾਅਵੇ ਨੂੰ ਸੱਚ ਸਮਝ ਲੈਂਦੇ ਹਨ। ਆਓ ਪਤਾ ਲਗਾਉਂਦੇ ਹਨ ਕਿ ਇਨ੍ਹਾਂ ਦਾਅਵਿਆਂ ਦੀ ਅਸਲੀਅਤ ਕੀ ਹੈ ਅਤੇ ਇਸ ਬਾਰੇ ਮਾਹਿਰਾਂ ਦਾ ਕੀ ਕਹਿਣਾ ਹੈ।
Rum only for winter season?
ਦੱਸ ਦਈਏ ਕਿ ਭਾਰਤ ਵਿੱਚ ਮੁੱਖ ਤੌਰ ‘ਤੇ 2 ਤਰ੍ਹਾਂ ਦੀਆਂ ਰਮ ਮਿਲਦੀਆਂ ਹਨ, ਇੱਕ ਚਿੱਟੀ ਰਮ ਅਤੇ ਇੱਕ ਗੂੜ੍ਹੀ ਰਮ। ਕਿਹਾ ਜਾਂਦਾ ਹੈ ਕਿ ਰਮ ਨੂੰ ਤਿਆਰ ਕਰਨ ਲਈ ਗੁੜ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਗੰਨੇ ਦੇ ਰਸ ਤੋਂ ਚੀਨੀ ਬਣਾਉਂਦੇ ਸਮੇਂ ਪੈਦਾ ਕੀਤੇ ਗਏ ਇੱਕ ਗੂੜ੍ਹੇ ਰੰਗ ਦਾ ਉਪ-ਉਤਪਾਦ ਹੈ। ਇਸ ਦੇ ਫਰਮੈਂਟੇਸ਼ਨ ਤੋਂ ਬਾਅਦ ਰਮ ਤਿਆਰ ਕੀਤੀ ਜਾਂਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਗੁੜ ‘ਚ ਬਹੁਤ ਕੈਲੋਰੀ ਹੁੰਦੀ ਹੈ। ਡਾਰਕ ਰਮ ਨੂੰ ਤਿਆਰ ਕਰਦੇ ਸਮੇਂ, ਇਸ ਵਿੱਚ ਵੱਧ ਮਾਤਰਾ 'ਚ ਗੁੜ ਪਾ ਕੇ ਵੱਖਰੇ ਤੌਰ ‘ਤੇ ਬਣਾਇਆ ਜਾਂਦਾ ਹੈ ਜਿਸ ਕਰਕੇ ਇਸਨੂੰ ਇੱਕ ਖਾਸ ਡੂੰਘਾ ਰੰਗ ਮਿਲਦਾ ਹੈ ਅਤੇ ਇਸ ਵਿੱਚ ਵੱਖਰਾ ਸੁਆਦ ਆਉਂਦਾ ਹੈ।
ਵਾਈਨ ਮਾਹਿਰਾਂ ਦਾ ਕਹਿਣਾ ਹੈ ਕਿ ਵਾਧੂ ਗੁੜ ਕਰਕੇ, ਇਸ ਡਾਰਕ ਰਮ ਵਿੱਚ ਕੈਲੋਰੀ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਇਸਨੂੰ ਸਰਦੀਆਂ ਦੇ ਮੌਸਮ ਵਿੱਚ ਪੀਣ ਨਾਲ ਗਰਮ ਮਹਿਸੂਸ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਇਹੀ ਕਾਰਨ ਹੈ ਕਿ ਸਰਦੀਆਂ ਦੇ ਮੌਸਮ ਅਤੇ ਰਮ ਦਾ ਸਬੰਧ ਬਣ ਗਿਆ ਹੈ।
ਇਸ ਦੌਰਾਨ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਗੱਲ ‘ਚ ਕੋਈ ਸੱਚਾਈ ਨਹੀਂ ਹੈ ਕਿ ਗਰਮੀਆਂ ‘ਚ ਰਮ ਨਹੀਂ ਪੀਤੀ ਜਾ ਸਕਦੀ। ਦੱਸ ਦਈਏ ਕਿ ਰਮ ਪਹਿਲੀ ਵਾਰ ਵੈਸਟ ਇੰਡੀਜ਼ ਦੇ ਕੈਰੇਬੀਅਨ ਟਾਪੂ ਵਿੱਚ ਪੈਦਾ ਕੀਤੀ ਗਈ ਸੀ। ਰਮ ਦਾ ਸਾਰਾ ਸਾਲ ਕਿਊਬਾ, ਜਮੈਕਾ, ਭਾਰਤ ਅਤੇ ਬਹੁਤ ਗਰਮ ਮੌਸਮ ਵਾਲੇ ਕਈ ਦੇਸ਼ਾਂ ਅਤੇ ਏਸ਼ੀਆਈ ਦੇਸ਼ਾਂ ਵਿੱਚ ਖਪਤ ਹੁੰਦਾ ਹੈ।
ਇਹ ਵੀ ਪੜ੍ਹੋ: Rishabh Pant car accident CCTV video: ਡਿਵਾਈਡਰ ਤੋੜ ਸੜਕ ਦੇ ਦੂਜੇ ਪਾਸੇ ਪਲਟੀ ਰਿਸ਼ਭ ਪੰਤ ਦੀ ਕਾਰ, ਦੇਖੋ ਵੀਡੀਓ
ਅਤੇ ਜੇਕਰ ਗਰਮੀਆਂ ‘ਚ ਇਸ ਨੂੰ ਪੀਣ ‘ਚ ਕੋਈ ਨੁਕਸਾਨ ਹੁੰਦਾ ਤਾਂ ਵੈਸਟਇੰਡੀਜ਼ ਵਰਗੇ ਗਰਮ ਦੇਸ਼ਾਂ ‘ਚ ਰਮ ਇੰਨੀ ਮਸ਼ਹੂਰ ਨਹੀਂ ਹੁੰਦੀ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਰਮ ਦਾ ਪ੍ਰਭਾਵ ਗਰਮ ਹੁੰਦਾ ਹੈ ਅਤੇ ਗਰਮੀਆਂ ਵਿੱਚ ਇਸ ਨੂੰ ਪੀਣਾ ਨੁਕਸਾਨਦੇਹ ਹੁੰਦਾ ਹੈ। ਹਾਲਾਂਕਿ ਇਸ ਦਾਅਵੇ ਵਿੱਚ ਕੋਈ ਸੱਚਾਈ ਨਹੀਂ ਹੈ।
ਦੂਜੇ ਪਾਸੇ ਚਿੱਟੀ ਰਮ ਨੂੰ ਤਿਆਰ ਕਰਨ ਲਈ ਗੁੜ ਨੂੰ ਵੱਖਰੇ ਤੌਰ ‘ਤੇ ਨਹੀਂ ਮਿਲਾਇਆ ਜਾਂਦਾ ਜਿਸ ਕਰਕੇ ਇਸ ਦਾ ਰੰਗ ਪਾਰਦਰਸ਼ੀ ਹੁੰਦਾ ਹੈ। ਇਹ ਚਿੱਟੀ ਰਮ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਅਤੇ ਇਹਨਾਂ ਦੀ ਵਰਤੋਂ ਕਈ ਪ੍ਰਸਿੱਧ ਕਾਕਟੇਲ ਬਣਾਉਣ ਲਈ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: Rishabh Pant car accident news: ਜਾਣੋ ਰਿਸ਼ਭ ਪੰਤ ਨਾਲ ਕਿਵੇਂ ਵਾਪਰਿਆ ਸੜਕ ਹਾਦਸਾ