Italian passenger fights in Vistara flight news: ਬੀਤੇ ਦਿਨਾਂ 'ਚ ਫਲਾਈਟ 'ਚ ਹੰਗਾਮੇ ਦੀਆਂ ਕਈ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅਜਿਹੇ 'ਚ ਕਈ ਵਾਰ ਏਅਰਲਾਈਨ ਕੰਪਨੀ ਦੀ ਗੜਬੜੀ ਸਾਹਮਣੇ ਆਉਂਦੀ ਹੈ ਤੇ ਕਈ ਵਾਰ ਯਾਤਰੀਆਂ ਵੱਲੋਂ ਫਲਾਈਟ 'ਚ ਹੰਗਾਮਾ ਕੀਤਾ ਜਾਂਦਾ ਹੈ ਜਾਂ ਲੜਾਈ-ਝਗੜੇ ਕੀਤੇ ਜਾਂਦੇ ਹਨ।


COMMERCIAL BREAK
SCROLL TO CONTINUE READING

ਇਸੇ ਤਰ੍ਹਾਂ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਕਿ ਇੱਕ 45 ਸਾਲ ਦੀ ਮਹਿਲਾ ਯਾਤਰੀ ਨੂੰ ਮੁੰਬਈ ਪੁਲਿਸ ਵੱਲੋਂ ਚਾਲਕ ਦਲ ਦੇ ਮੈਂਬਰ ਨਾਲ ਕੁੱਟਮਾਰ ਕਰਨ 'ਤੇ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। 


ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਇਟਲੀ ਦੀ ਨਾਗਰਿਕ ਹੈ ਅਤੇ ਉਸਨੂੰ 25,000 ਰੁਪਏ ਦਾ ਜੁਰਮਾਨਾ ਭਰਨ ਤੋਂ ਬਾਅਦ ਜ਼ਮਾਨਤ ਦਿੱਤੀ ਗਈ ਹੈ।


ਮੀਡੀਆ ਰਿਪੋਰਟ ਦੇ ਮੁਤਾਬਕ ਇਸ 45 ਸਾਲ ਦੀ ਮਹਿਲਾ ਯਾਤਰੀ ਵਿਸਤਾਰਾ ਏਅਰਲਾਈਨ ਦੀ ਉਡਾਣ (ਯੂਕੇ 256) ਵਿੱਚ ਅਬੂ ਧਾਬੀ ਤੋਂ ਮੁੰਬਈ ਜਾ ਰਹੀ ਸੀ। ਇਸ ਦੌਰਾਨ ਉਸਦਾ ਇੱਕ ਕੈਬਿਨ ਕਰੂ ਮੈਂਬਰ ਨਾਲ ਝਗੜਾ ਹੋ ਗਿਆ ਅਤੇ ਉਸ ਦੌਰਾਨ ਮਹਿਲਾ ਯਾਤਰੀ ਨੇ ਉਸਨੂੰ ਮੁੱਕਾ ਮਾਰ ਦਿੱਤਾ। ਇਸਦੇ ਨਾਲ ਹੀ ਇਸ ਮਹਿਲਾ 'ਤੇ ਇੱਕ ਹੋਰ ਕਰੂ ਮੈਂਬਰ 'ਤੇ ਥੁੱਕਣ ਦੇ ਦੋਸ਼ ਲਗਾਏ ਗਏ ਹਨ।


ਮਿਲੀ ਜਾਣਕਾਰੀ ਮੁਤਾਬਕ ਏਅਰਲਾਈਨ ਕਰਮਚਾਰੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ। ਇਸ ਦੌਰਾਨ ਸਹਾਰ ਪੁਲਿਸ ਨੇ ਦੱਸਿਆ ਕਿ 'ਮਹਿਲਾ ਯਾਤਰੀ ਨਸ਼ੇ 'ਚ ਧੁੱਤ ਸੀ ਅਤੇ ਉਹ ਆਪਣੀ ਸੀਟ ਤੋਂ ਉੱਠ ਕੇ ਬਿਜ਼ਨੈੱਸ ਕਲਾਸ ਦੀ ਸੀਟ 'ਤੇ ਬੈਠ ਗਈ ਸੀ। 


ਜਿਵੇਂ ਹੀ ਕਰੂ ਮੈਂਬਰਾਂ ਵੱਲੋਂ ਇਤਰਾਜ਼ ਕੀਤਾ ਗਿਆ ਤਾਂ ਉਸ ਨੇ ਕਥਿਤ ਤੌਰ 'ਤੇ ਕਰੂ ਮੈਂਬਰ ਦੇ ਮੂੰਹ 'ਤੇ ਮੁੱਕਾ ਮਾਰਿਆ ਅਤੇ ਇਸ ਦੌਰਾਨ ਜਦੋਂ ਦੂਜੇ ਕਰੂ ਮੈਂਬਰ ਵੱਲੋਂ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਔਰਤ ਵੱਲੋਂ ਉਸ 'ਤੇ ਥੁੱਕਿਆ ਗਿਆ। ਇਨ੍ਹਾਂ ਹੀ ਨਹੀਂ ਮਹਿਲਾ ਯਾਤਰੀ ਇਸ ਤੋਂ ਬਾਅਦ ਆਪਣੇ ਕੱਪੜੇ ਉਤਾਰ ਕੇ ਫਲਾਈਟ 'ਚ ਘੁੰਮਣ ਲੱਗ ਗਈ ਸੀ।


ਇਹ ਵੀ ਪੜ੍ਹੋ: ਬੰਬ ਦੀ ਧਮਕੀ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਅਲਰਟ; ਨਾਈਟ ਕਲੱਬ ਦੀ ਲਈ ਤਲਾਸ਼ੀ


ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਸ਼ਰਾਬ 'ਚ ਧੁੱਤ ਮਹਿਲਾ ਯਾਤਰੀ ਚਾਲਕ ਦਲ ਦੇ ਮੈਂਬਰਾਂ ਨਾਲ ਦੁਰਵਿਵਹਾਰ ਕਰ ਰਹੀ ਸੀ ਅਤੇ ਇਸ ਤੋਂ ਬਾਅਦ ਉਸ ਮਹਿਲਾ ਨੂੰ ਫੜ੍ਹਿਆ ਗਿਆ ਅਤੇ ਉਸਨੂੰ ਕੱਪੜੇ ਪਵਾਏ ਗਏ ਅਤੇ ਉਸ ਨੂੰ ਸੀਟ ਨਾਲ ਬੰਨ੍ਹ ਦਿੱਤਾ ਗਿਆ।  


ਇਸਦੇ ਨਾਲ ਹੀ ਪੁਲਿਸ ਵੱਲੋਂ ਉਸ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ ਅਤੇ ਬਾਅਦ ਵਿੱਚ ਉਸਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਇਸ ਮਾਮਲੇ 'ਚ ਚਾਰਜਸ਼ੀਟ ਵੀ ਦਾਖਲ ਕੀਤੀ ਗਈ। 


ਇਹ ਵੀ ਪੜ੍ਹੋ: Punjab news: ਮੋਗਾ 'ਚ ਖੁਦਾਈ ਦੌਰਾਨ ਖੇਤ 'ਚੋਂ 2 ਹੈਂਡ ਗ੍ਰਨੇਡ ਅਤੇ 37 ਕਾਰਤੂਸ ਹੋਏ ਬਰਾਮਦ


(For more news apart from Italian passenger's fight in Vistara flight, stay tuned to Zee PHH)