ਚੰਡੀਗੜ੍ਹ: ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਹਿਮਾਚਲ ਪ੍ਰਦੇਸ਼ ’ਚ ਦੁਬਾਰਾ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਜੈ ਰਾਮ ਠਾਕੁਰ ਦੀ ਅਗਵਾਈ ’ਚ ਚੋਣ ਲਈ ਗਈ ਹੈ ਤਾਂ ਉਨ੍ਹਾਂ ਨੂੰ ਬਦਲੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। 



COMMERCIAL BREAK
SCROLL TO CONTINUE READING

 



ਰਾਹੁਲ ਗਾਂਧੀ (Rahul Gandhi) ਵਲੋਂ ਹਿਮਾਚਲ ਅਤੇ ਗੁਜਰਾਤ ’ਚ ਚੋਣ ਪ੍ਰਚਾਰ ਨਾ ਕੀਤੇ ਜਾਣ ’ਤੇ ਭਾਜਪਾ ਪ੍ਰਧਾਨ ਨੇ ਕਿਹਾ,"ਉਹ ਇੱਕ ਕਰੀਅਰਿਸਟ (ਕੈਰੀਅਰ ’ਤੇ ਧਿਆਨ ਦੇਣ ਵਾਲੇ) ਆਗੂ ਹਨ। ਰਾਹੁਲ ਨੂੰ ਅਹਿਸਾਸ ਹੈ ਕਿ ਹਿਮਾਚਲ ਜਾਂ ਗੁਜਰਾਤ ’ਚ ਕੁਝ ਹਾਸਲ ਨਹੀਂ ਹੋਵੇਗਾ। ਜੇਕਰ ਇੱਕ ਵਾਰ ਵੀ ਉਨ੍ਹਾਂ ਨੂੰ ਲੱਗਦਾ ਕਾਂਗਰਸ ਨੂੰ ਕੁਝ ਹਾਸਲ ਹੋ ਸਕਦਾ ਹੈ ਤਾਂ ਉਹ ਇਸਦਾ ਸਿਹਰਾ ਲੈਣ ਜ਼ਰੂਰ ਆਉਂਦੇ, ਪਰ ਉਹ ਜਾਣਦੇ ਹਨ ਕਿ ਕੁਝ ਹਾਸਲ ਹੋਣ ਵਾਲਾ ਨਹੀਂ ਹੈ। 


 



ਉੱਥੇ ਹੀ CM ਜੈ ਰਾਮ ਠਾਕੁਰ ਨੇ ਆਪਣੇ ਪਰਿਵਾਰ ਸਮੇਤ ਜ਼ਿਲ੍ਹਾ ਮੰਡੀ ’ਚ ਸਥਿਤ ਆਪਣੇ ਗ੍ਰਹਿ ਖੇਤਰ ਸਿਰਾਜ ’ਚ ਵੋਟ ਭੁਗਤਾਈ, ਇਸ ਦੌਰਾਨ ਉਨ੍ਹਾਂ ਦੀਆਂ ਦੋਵੇਂ ਧੀਆਂ ਅਤੇ ਪਤਨੀ ਉਨ੍ਹਾਂ ਨਾਲ ਮੌਜੂਦ ਰਹੇ। 



ਦੱਸ ਦੇਈਏ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ (Himachal pradesh election) ਦੌਰਾਨ 75 ਫ਼ੀਸਦ ਵੋਟਿੰਗ ਹੋਈ ਸੀ, ਇਸ ਵਾਰ ਪਿਛਲੀਆਂ ਚੋਣਾਂ ਦਾ ਰਿਕਾਰਡ ਟੁੱਟਣ ਦੀ ਪੂਰੀ ਪੂਰੀ ਉਮੀਦ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ ਅਤੇ ਕੁੱਲ 7884 ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਭੁਗਤਾਈਆਂ ਜਾ ਰਹੀਆਂ ਹਨ।