Jagraon family/ਜਗਰਾਉਂ ਤੋਂ ਰਜਨੀਸ਼ ਬਾਂਸਲ: ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨਕਾਲ ਦੌਰਾਨ ਕਈ ਥਾਵਾਂ ਤੇ ਯਾਤਰਾਵਾਂ ਕੀਤੀਆਂ ਤੇ ਇਨ੍ਹਾਂ ਯਾਤਰਾਵਾਂ ਦੌਰਾਨ ਕਈ ਥਾਵਾਂ ਤੇ ਇਤਹਾਸਿਕ ਗੁਰਦੁਆਰਾ ਸਾਹਿਬ ਵੀ ਬਣੇ ਤੇ ਕਈ ਥਾਵਾਂ ਤੇ ਉਨਾਂ ਦੀਆਂ ਨਿਸ਼ਾਨੀਆਂ ਅੱਜ ਵੀ ਮੌਜ਼ੂਦ ਹਨ। ਅੱਜ ਅਸੀ ਗੱਲ ਕਰ ਰਹੇ ਹਾਂ, ਜਗਰਾਓ ਨੇੜੇ ਕਸਬਾ ਮੁੱਲਾਂਪੁਰ ਦਾਖਾ ਦੇ ਪਿੰਡ ਮੋਹੀ ਵਿਚ ਬਣੇ ਗੁਰਦੁਆਰਾ ਛੱਲਾ ਮੁੰਦੀ ਸਾਹਿਬ ਦੀ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 31 ਦਿਸੰਬਰ 1704 ਈਸਵੀ ਨੂੰ ਪਹੁੰਚ ਕੇ ਆਪਣੀ ਉਂਗਲੀ ਵਿਚ ਪਾਇਆ ਇੱਕ ਛੱਲਾ ਭਾਈ ਜਵਾਲਾ ਸਿੰਘ ਲੋਹਾਰ ਤੋਂ ਕਟਵਾਇਆ ਸੀ ਤੇ ਬਾਅਦ ਵਿਚ ਓਹੀ ਛੱਲਾ ਲੋਹਾਰ ਭਾਈ ਜਵਾਲਾ ਸਿੰਘ ਨੂੰ ਭੇਟਾ ਸਵਰੂਪ ਦੇ ਦਿੱਤਾ ਸੀ ਤੇ ਅੱਜ ਵੀ ਉਸ ਛੱਲੇ ਦੀ ਸੰਭਾਲ ਜਿੱਥੇ ਲੋਹਾਰ ਭਾਈ ਜਵਾਲਾ ਸਿੰਘ ਦੀ ਸੱਤਵੀਂ ਪੀੜ੍ਹੀ ਕਰ ਰਹੀ ਹੈ,ਉਥੇ ਹੀ ਪਿੰਡ ਮੋਹੀ ਵਿੱਚ ਗੁਰੂ ਸਾਹਿਬ ਦੀ ਯਾਦ ਵਿਚ ਸੰਗਤਾਂ ਵਲੋਂ ਗੁਰਦੁਆਰਾ ਛੱਲਾ ਮੁੰਦੀ ਸਾਹਿਬ ਵੀ ਬਣਾਇਆ ਗਿਆ ਹੈ।


COMMERCIAL BREAK
SCROLL TO CONTINUE READING

ਦਰਅਸਲ ਇਸ ਪਿੰਡ ਵਿਚ ਪਹੁੰਚਣ ਤੇ ਗੁਰੂ ਸਾਹਿਬ ਨੇ ਦੇਖਿਆ ਕਿ ਉਨਾਂ ਦੇ ਹੱਥ ਇਕ ਉਂਗਲ ਵਿੱਚ ਸੋਜ ਆ ਗਈ ਹੈ ਤੇ ਉਸੇ ਉਂਗਲੀ ਵਿਚ ਇਕ ਲੋਹੇ ਦਾ ਛੱਲਾ ਵੀ ਪਾਇਆ ਹੋਇਆ ਸੀ ,ਜਿਸ ਨੂੰ ਗੁਰੂ ਸਾਹਿਬ ਤੀਰ ਚਲਾਉਣ ਵੇਲੇ ਕਰਦੇ ਸਨ। ਉਂਗਲੀ ਵਿਚ ਆਈ ਸੋਜ ਨੂੰ ਦੇਖਦੇ ਹੋਏ ਗੁਰੂ ਸਾਹਿਬ ਨੇ ਸੰਗਤਾਂ ਨੂੰ ਕਿਸੇ ਲੋਹਾਰ ਨੂੰ ਬਲਾਓਂਣ ਕਿਹਾ ਤਾਂ ਸੰਗਤਾਂ ਨੇ ਲੋਹਾਰ ਭਾਈ ਜਵਾਲਾ ਸਿੰਘ ਨੂੰ ਬੁਲਾਇਆ,ਜਿਸਨੇ ਬੜੇ ਪਿਆਰ ਨਾਲ ਉਸ ਛੱਲੇ ਨੂੰ ਕੱਟਿਆ ਤਾਂ ਗੁਰੂ ਸਾਹਿਬ ਨੂੰ ਕਾਫੀ ਆਰਾਮ ਮਿਲਿਆ। 


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 


ਜਿਸ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਉਸ ਲੋਹਾਰ ਭਾਈ ਜਵਾਲਾ ਸਿੰਘ ਨੂੰ ਉਸਦੀ ਇਸ ਸੇਵਾ ਦੀ ਭੇਟਾ ਪੁੱਛੀ ਤਾਂ ਲੋਹਾਰ ਭਾਈ ਜਵਾਲਾ ਸਿੰਘ ਨੇ ਕਿਹਾਕਿ ਉਸਨੇ ਕੋਈ ਭੇਟਾ ਨਹੀਂ ਲੈਣੀ ਤੇ ਇਹ ਤਾਂ ਉਸਦੇ ਚੰਗੇ ਕਰਮ ਹਨ ਕਿ ਉਸਨੂੰ ਗੁਰੂ ਸਾਹਿਬ ਲਈ ਇਹ ਸੇਵਾ ਕਰਨ ਦਾ ਮੌਕਾ ਮਿਲਿਆ। ਲੋਹਾਰ ਭਾਈ ਜਵਾਲਾ ਸਿੰਘ ਦੀ ਇਸ ਗੱਲ ਤੋ ਖੁਸ਼ ਹੋ ਕੇ ਗੁਰੂ ਸਾਹਿਬ ਨੇ ਓਹੀ ਛੱਲਾ ਲੋਹਾਰ ਭਾਈ ਜਵਾਲਾ ਸਿੰਘ ਨੂੰ ਤੋਹਫੇ ਵਜੋਂ ਭੇਂਟ ਕਰ ਦਿੱਤਾ। ਜਿਸਨੂੰ ਲੋਹਾਰ ਭਾਈ ਜਵਾਲਾ ਸਿੰਘ ਨੇ ਬੜੇ ਸਤਿਕਾਰ ਨਾਲ ਕਬੂਲ ਕਰ ਲਿਆ ਤੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ।


ਉਸੇ ਸਥਾਨ ਤੇ ਅੱਜ ਪਿੰਡ ਮੋਹੀ ਵਿਚ ਜਿੱਥੇ ਗੁਰਦੁਆਰਾ ਛੱਲਾ ਮੁੰਦੀ ਸਾਹਿਬ ਸਥਿਤ ਹੈ,ਉਥੇ ਹੀ ਇਸ ਛੱਲੇ ਦੀ ਸੰਭਾਲ ਤੇ ਦੇਖਭਾਲ ਲੋਹਾਰ ਭਾਈ ਜਵਾਲਾ ਸਿੰਘ ਦੀ ਸੱਤਵੀਂ ਪੀੜ੍ਹੀ ਜਗਰਾਓ ਦੇ ਪਿੰਡ ਭੰਮੀਪੁਰਾ ਵਿਖੇ ਆਪਣੇ ਘਰ ਵਿਚ ਬੜੇ ਸਤਿਕਾਰ ਨਾਲ ਕਰ ਰਹੀ ਹੈ ਤੇ ਇਸ ਪਰਿਵਾਰ ਵਲੋਂ ਹਰੇਕ ਮਹੀਨੇ ਦੀ ਦਸਵੀਂ ਵਾਲੇ ਦਿਨ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ ਤੇ ਕਦੇ ਵੀ ਇਸ ਛੱਲੇ ਅੱਗੇ ਕੋਈ ਚੜਾਵਾ ਵੀ ਨਹੀਂ ਚੜਵਾਇਆ ਜਾਂਦਾ।


ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਕਿਹਾਕਿ ਓਹ ਬੜੇ ਵਡਭਾਗੇ ਹਨ,ਜੋਂ ਓਹ ਸਾਰੇ ਮਿਲਕੇ ਇਸ ਛੱਲੇ ਦੀ ਸੇਵਾ ਕਰ ਰਹੇ ਹਨ ਤੇ ਜਦੋਂ ਦਾ ਇਹ ਛੱਲਾ ਗੁਰੂ ਸਾਹਿਬ ਵਲੋਂ ਦਿੱਤੇ ਤੋਹਫੇ ਵਜੋਂ ਉਨਾਂ ਦੇ ਘਰ ਆਇਆ ਹੈ,ਓਹ ਚੜਦੀ ਕਲਾ ਵਿਚ ਹੀ ਗਏ ਹਨ । ਇਸਦੇ ਨਾਲ ਹੀ ਸੰਗਤਾਂ ਵੀ ਇਥੇ ਪੂਰੇ ਸਤਿਕਾਰ ਤੇ ਸ਼ਰਧਾ ਨਾਲ ਆ ਕੇ ਜੋਂ ਵੀ ਮੁਰਾਦਾਂ ਮੰਗਦੀਆਂ ਹਨ,ਗੁਰੂ ਸਹਿਬ ਉਸ ਦੀਆਂ ਓਹ ਮੁਰਾਦਾਂ ਪੂਰੀਆਂ ਕਰਕੇ ਉਸ ਦੀਆਂ ਝੋਲੀਆਂ ਜਰੂਰ ਭਰਦੇ ਹਨ।