Jalalabad News:  ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ। ਜਦਕਿ ਬੀਡੀਪੀਓ ਦਫ਼ਤਰ ਵਿੱਚ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਪਹੁੰਚੇ। ਦਫ਼ਤਰ ਦੇ ਅੰਦਰ ਦਾਖਲ ਹੋਏ ਘੁਬਾਇਆ ਨੇ ਜਦ ਐਨਓਸੀ ਹਾਸਲ ਕਰਨ ਵਾਲੇ ਕਮਰੇ ਵਿੱਚ ਜਾਣਾ ਚਾਹਿਆ ਤਾਂ ਕਾਫੀ ਸਮੇਂ ਗੇਟ ਨੂੰ ਖੜਕਾਉਣ ਤੋਂ ਬਾਅਦ ਬਾਅਦ ਵੀ ਜਦ ਗੇਟ ਨਾ ਖੁੱਲ੍ਹਿਆ ਤਾਂ ਉਨ੍ਹਾਂ ਨੂੰ ਮਜਬੂਰਨ ਵਾਪਸ ਜਾਣਾ ਪਿਆ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨਾਲ ਵੀ ਬਹਿਸ ਹੋਈ। ਮੌਕੇ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਦਕਿ ਦੱਸਿਆ ਜਾ ਰਿਹਾ ਹੈ ਕਿ ਵਾਪਸ ਜਾ ਰਹੇ ਸੰਸਦ ਮੈਂਬਰ ਨੂੰ ਅਧਿਕਾਰਆਂ ਨੇ ਗੇਟ ਖੋਲ੍ਹ ਕੇ ਵਾਪਸ ਬੁਲਾ ਲਿਆ ਸੀ।
ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਤੇਜ਼ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੋਸ਼ ਲਗਾਉਂਦੇ ਹੋਏ ਬੋਲ ਰਹੇ ਹਨ ਕਿ ਇਥੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ।


ਉਨ੍ਹਾਂ ਨੇ ਦੋਸ਼ ਲਗਾਇਆ ਕੇ ਕਮਰੇ ਦੇ ਅੰਦਰ ਬੈਠੇ ਲੋਕ ਮਨਮਰਜ਼ੀ ਕਰ ਰਹੇ ਹਨ। ਇਸ ਕਾਰਨ ਉਨ੍ਹਾਂ ਨੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਹਾਲਾਂਕਿ ਮੌਕੇ ਉਤੇ ਘੁਬਾਇਆ ਦੇ ਸਮਰਥਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ, ਜਿਨ੍ਹਾਂ ਨੂੰ ਘੁਬਾਇਆ ਸਮਝਾਉਂਦੇ ਹਏ ਨਜ਼ਰ ਆਏ ਕਿ ਉਹ ਅੰਦਰ ਜਾ ਕੇ ਗੱਲਬਾਤ ਕਰਨਗੇ ਕਿਉਂਕਿ ਘੁਬਾਇਆ ਦੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ ਹੈ।


ਇਹ ਵੀ ਪੜ੍ਹੋ : Khanna News: ਖੰਨਾ ਦੀ ਅਨਾਜ ਮੰਡੀ 'ਚ ਮਜ਼ਦੂਰਾਂ ਨੇ ਸ਼ੁਰੂ ਕੀਤੀ ਹੜਤਾਲ; ਅਜੇ ਤੱਕ ਝੋਨੇ ਦੀ ਖ਼ਰੀਦ ਨਹੀਂ ਹੋਈ ਸ਼ੁਰੂ


ਸਰਕਾਰ ਕੇ ਚਹੇਤਿਆਂ ਦੀ ਸੁਣਵਾਈ ਹੋ ਰਹੀ ਹੈ। ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਇਸ ਕਾਰਨ ਉਹ ਬੀਡੀਪੀਓ ਦਫਤਰ ਪਹੁੰਚੇ ਸਨ। ਜਦ ਗੇਟ ਨਹੀਂ ਖੋਲ੍ਹਿਆ ਤਾਂ ਉਹ ਵਾਪਸ ਪਰਤ ਰਹੇ ਸਨ। ਘੁਬਾਇਆ ਦੀ ਪੁਲਿਸ ਅਧਿਕਾਰੀਆਂ ਦੇ ਨਾਲ ਹੋਈ ਬਹਿਸ ਤੋਂ ਬਾਅਦ ਕਮਰੇ ਦਾ ਗੇਟ ਖੋਲ੍ਹ ਦਿੱਤਾ ਗਿਆ ਅਤੇ ਘੁਬਾਇਆ ਨੂੰ ਵਾਪਸ ਬੁਲਾ ਲਿਆ ਗਿਆ। ਇਸ ਤੋਂ ਬਾਅਦ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।


ਇਹ ਵੀ ਪੜ੍ਹੋ : Punjab Breaking Live Updates: ਝੋਨੇ ਦੀ ਖਰੀਦ ਦਾ ਦੂਜਾ ਦਿਨ ਪਰ ਮੰਡੀਆਂ ਪਈਆਂ ਖਾਲੀ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ