Viral News: ਲਾੜੇ ਦੇ ਤੀਜੇ ਵਿਆਹ `ਤੇ ਪੁੱਜੀ ਔਰਤ ਨੇ ਕੀਤਾ ਹੰਗਾਮਾ, ਲਾੜਾ ਫਰਾਰ, ਬਰਾਤੀਆਂ ਦੀ ਹੋਈ ਕੁੱਟਮਾਰ
Jalalabad Viral News:ਮਿਲੀ ਜਾਣਕਾਰੀ ਦੇ ਮੁਤਾਬਿਕ ਲੜਕੀ ਦੇ ਨਾਲ ਲਾੜਾ ਤੀਜਾ ਵਿਆਹ ਕਰਵਾਉਣ ਚਲਿਆ ਸੀ। ਵਿਚੋਲੇ ਨੇ ਉਨ੍ਹਾਂ ਨੂੰ ਧੋਖੇ ਵਿੱਚ ਰੱਖ ਕਿਹਾ ਸੀ ਕਿ ਲੜਕਾ ਕੁਆਰਾ ਹੈ ਜਦ ਕਿ ਉਸਦੇ ਪਹਿਲਾਂ ਤਿੰਨ ਵਿਆਹ ਹੋ ਰੱਖੇ ਹਨ।
Jalalabad Viral News: ਪੰਜਾਬ ਦੇ ਜਲਾਲਾਬਾਦ ਵਿੱਚ ਵਿਆਹ ਦੇ ਮੰਡਪ ਵਿੱਚ ਇੱਕ ਔਰਤ ਨੇ ਪਹੁੰਚ ਕੇ ਲਾੜੇ ਅਤੇ ਉਸ ਦੀ ਹੋਣ ਵਾਲੀ ਪਤਨੀ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਿਆ। ਡਿਵੀਜ਼ਨ ਵਿੱਚ ਹੋਈ ਲੜਾਈ ਕਾਰਨ ਅਚਾਨਕ ਭਗਦੜ ਮੱਚ ਗਈ। ਜਿਸ ਕਾਰਨ ਕੁਝ ਸਮੇਂ ਲਈ ਵਿਆਹ ਸਮਾਗਮ ਦਾ ਮਾਹੌਲ ਜੰਗ ਦਾ ਮੈਦਾਨ ਬਣ ਗਿਆ।
ਇਹ ਮਾਮਲਾ ਜਲਾਲਾਬਾਦ ਦੇ ਪਿੰਡ ਚੱਕ ਟਾਹਲੀਵਾਲਾ ਦਾ ਹੈ। ਪਿੰਡ ਦੇ ਇੱਕ ਘਰ 'ਚ ਵਿਆਹ ਦੇ ਜਸ਼ਨ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਲਾੜੇ ਦੀ ਪ੍ਰੇਮਿਕਾ ਅਚਾਨਕ ਫਿਲਮੀ ਅੰਦਾਜ਼ 'ਚ ਆ ਗਈ। ਕੁਝ ਦੇਰ ਵਿੱਚ ਹੀ ਘਰ ਦੇ ਬਾਹਰ ਵਿਆਹ ਦੇ ਜਸ਼ਨ ਦਾ ਮਾਹੌਲ ਅਚਾਨਕ ਜੰਗ ਵਿੱਚ ਬਦਲ ਗਿਆ।
ਜਲਾਲਾਬਾਦ ਹਲਕੇ ਦੇ ਸਰਹੱਦੀ ਪਿੰਡ ਟਾਹਲੀਵਾਲਾ ਤੋਂ ਬੇਹੱਦ ਹੀ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਇੱਕ ਔਰਤ ਚੱਲ ਰਹੇ ਵਿਆਹ ਦੇ ਵਿੱਚ ਆਪਣੇ ਭਰਾਵਾਂ ਨੂੰ ਲੈ ਕੇ ਪਹੁੰਚ ਗਈ ਅਤੇ ਉਹਨਾਂ ਨੇ ਮੌਕੇ ਉੱਤੇ ਵਿਆਹ ਦੇ ਵਿੱਚ ਭੜਥੂ ਪਾ ਦਿੱਤਾ। ਇਸ ਤੋਂ ਬਾਅਦ ਲਾੜਾ ਫਰਾਰ ਹੋ ਗਿਆ ਪਰ ਬਰਾਤੀ ਦੀ ਜੰਮ ਕੇ ਕੁੱਟਮਾਰ ਕੀਤੀ ਗਈ।
ਮਿਲੀ ਜਾਣਕਾਰੀ ਦੇ ਮੁਤਾਬਿਕ ਲੜਕੀ ਦੇ ਨਾਲ ਲਾੜਾ ਤੀਜਾ ਵਿਆਹ ਕਰਵਾਉਣ ਚਲਿਆ ਸੀ। ਵਿਚੋਲੇ ਨੇ ਉਨ੍ਹਾਂ ਨੂੰ ਧੋਖੇ ਵਿੱਚ ਰੱਖ ਕਿਹਾ ਸੀ ਕਿ ਲੜਕਾ ਕੁਆਰਾ ਹੈ ਜਦ ਕਿ ਉਸਦੇ ਪਹਿਲਾਂ ਤਿੰਨ ਵਿਆਹ ਹੋ ਰੱਖੇ ਹਨ। ਲੜਕੀ ਦੇ ਪਿਓ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੇ ਨਾਲ ਧੋਖਾ ਹੋਇਆ ਅੱਜ ਉਸ ਦੀ ਲੜਕੀ ਦੀ ਬਰਾਤ ਆਈ ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਨ੍ਹਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab News: ਰਾਤ ਅੱਧਾ ਘੰਟਾ ਹੋਈ ਭਾਰੀ ਬਰਸਾਤ ਨੇ ਗੁਰੂ ਨਗਰੀ ਕੀਤੀ ਜਲਥਲ, ਵੇਖੋ ਤਸਵੀਰਾਂ
ਲੜਕੀ ਦੇ ਬਾਪ ਨੇ ਰੋਂਦੇ ਹੋਏ ਦੱਸਿਆ ਕਿ ਉਸਨੇ ਆਪਣੀ ਲੜਕੀ ਦੀ ਸ਼ਾਦੀ ਲਈ ਆਪਣੀਆਂ 20 ਬੱਕਰੀਆਂ ਵੇਚੀਆਂ ਸਨ ਅਤੇ ਉਸ ਦੀਆਂ ਚਾਰ ਧੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬਾਰਾਤ ਲਾਧੂਕਾ ਮੰਡੀ ਤੋਂ ਆਈ ਸੀ ਜਿਸ ਔਰਤ ਨੇ ਮੌਕੇ 'ਤੇ ਪਹੁੰਚ ਕੇ ਖਲਾਰਾ ਪਾਇਆ ਉਹ ਜਲਾਲਾਬਾਦ ਹਲਕੇ ਦੇ ਪਿੰਡ ਦੁੁਲ੍ਹੇ ਕੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਫਿਲਹਾਲ ਘੁਬਾਇਆ ਚੌਂਕੀ ਇੰਚਾਰਜ ਮੌਕੇ ਉੱਤੇ ਪਹੁੰਚੇ ਅਤੇ ਉਨ੍ਹਾਂ ਦੇ ਵੱਲੋਂ ਤਿੰਨੋ ਪਾਰਟੀਆਂ ਨੂੰ ਥਾਣੇ ਸੱਦ ਲਿਆ ਗਿਆ।