Jalandhar Kullad Pizza Couple News: ਜਲੰਧਰ ਦਾ ਮਸ਼ਹੂਰ ਕੁੱਲੜ ਪੀਜ਼ਾ ਕਪਲ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਕਿਹਾ ਜਾ ਰਿਹਾ ਹੈ ਕਿ ਇਹ ਕਪਲ  ਹੁਣ ਗੁਆਂਢੀਆਂ ਨਾਲ ਲੜ ਪਿਆ ਜਿਸ ਤੋਂ ਬਾਅਦ ਇਨ੍ਹਾਂ ਦੀ ਵੀਡੀਓ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮਿਲੀ ਜਾਣਕਾਰੀ ਦੇ ਮੁਰਾਬਿਕ ਦੋਵਾਂ ਦਾ ਗੁਆਂਢੀ ਦੁਕਾਨਦਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਝਗੜੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ 'ਚ Kullad Pizza Couple ਅਤੇ ਉਨ੍ਹਾਂ ਦੇ ਗੁਆਂਢੀ ਦੋਵੇਂ ਇਕ-ਦੂਜੇ 'ਤੇ ਅਸ਼ਲੀਲ ਗਾਲਾਂ ਕੱਢ ਰਹੇ ਹਨ।


COMMERCIAL BREAK
SCROLL TO CONTINUE READING


ਇਸ ਵੀਡਿਓ ਦੇ ਮੁਤਾਬਿਕ ਕੁੱਲੜ ਪੀਜ਼ਾ ਜੋੜੇ (Jalandhar Kullad Pizza Couple) ਅਤੇ ਉਨ੍ਹਾਂ ਦੇ ਗੁਆਂਢੀਆਂ ਵਿਚਾਲੇ ਨਾ ਸਿਰਫ ਅਸ਼ਲੀਲ ਗਾਲੀ-ਗਲੋਚ ਸਗੋਂ ਮਾਮੂਲੀ ਤਕਰਾਰ ਵੀ ਹੋਈ।  ਕੁੱਲੜ ਪੀਜ਼ਾ  ਦੇ ਮਾਲਕ ਸਹਿਜ ਅਰੋੜਾ ਨੇ ਆਪਣੇ ਗੁਆਂਢੀ ਨੂੰ ਦੋਹਾਂ ਸੀਮਾਵਾਂ ਦੇ ਵਿਚਕਾਰ ਰੱਖੀਆਂ ਰੱਸੀਆਂ ਰਾਹੀਂ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਕੁਝ ਲੋਕਾਂ ਨੇ ਅੰਦਰ ਆ ਕੇ ਦੋਵਾਂ ਨੂੰ ਬਚਾ ਲਿਆ। ਇਸ ਤੋਂ ਬਾਅਦ ਲੋਕ ਸਹਿਜ ਨੂੰ ਪਿਛਲੇ ਪਾਸੇ ਲੈ ਜਾਂਦੇ ਹਨ, ਫਿਰ ਉਸ ਦੀ ਪਤਨੀ ਗੁਰਪ੍ਰੀਤ ਕੌਰ ਮੂਹਰੇ ਸੰਭਾਲਦੀ ਹੈ। ਉਹ ਵੀ ਅਸ਼ਲੀਲ ਗਾਲ੍ਹਾਂ ਕੱਢਦੇ ਹੋਏ ਝਗੜੇ ਵਿੱਚ ਪੈ ਜਾਂਦੀ ਹੈ ਪਰ ਗੁਆਂਢੀ ਦੀਆਂ ਧੀਆਂ ਆਪਣੇ ਪਿਤਾ ਨੂੰ ਦੁਕਾਨ ਦੇ ਅੰਦਰ ਘਸੀਟਦੀਆਂ ਹਨ।


ਨਿਰਮਾਣ ਨੂੰ ਲੈ ਕੇ ਭਗਵਾਨ ਵਾਲਮੀਕੀ ਚੌਕ ਵਿਖੇ ਦੋ ਗੁੱਟਾਂ ਵਿਚਕਾਰ ਲੜਾਈ ਹੋ ਗਈ। ਸ਼ਾਇਦ ਗਾਹਕਾਂ ਲਈ ਫਰੈਸ਼ ਬਾਈਟ ਜਾਂ ਕੁਲਹੜ ਪੀਜ਼ਾ ਰੇਹੜੀ ਦੇ ਕੋਲ ਜੋ ਖੜ੍ਹੇ ਮੇਜ਼ ਰੱਖੇ ਹੋਏ ਸਨ, ਉਹ ਉਸਾਰੀ ਦੇ ਕੰਮ ਕਾਰਨ ਗੁਆਂਢੀਆਂ ਨੇ ਹਟਾ ਦਿੱਤੇ ਸਨ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ। ਕਿਸੇ ਨੇ ਇਸ ਸਾਰੀ ਘਟਨਾ ਨੂੰ ਮੋਬਾਈਲ 'ਚ ਕੈਦ ਕਰ ਲਿਆ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਸ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। 


ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾਂ ਵੀ 'ਕੁਲੜ੍ਹ ਪੀਜ਼ਾ' ਕੱਪਲ ਦੇ ਖ਼ਿਲਾਫ਼ ਹਥਿਆਰਾਂ ਦੀ ਨੁਮਾਇਸ਼ ਕਰਨ 'ਤੇ FIR ਦਰਜ ਕੀਤੀ ਗਈ ਸੀ। ਪੰਜਾਬ ਸਰਕਾਰ ਫ਼ਿਲਹਾਲ ਹਥਿਆਰਾਂ ਦੀ ਨੁਮਾਇਸ਼ ਨੂੰ ਲੈ ਕੇ ਐਕਸ਼ਨ ਵਿੱਚ ਹੈ ਕਿਉਂਕਿ ਉਨ੍ਹਾਂ ਵੱਲੋਂ ਗੰਨ ਕਲਚਰ ਨੂੰ ਖ਼ਤਮ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ  'ਕੁਲੜ੍ਹ ਪੀਜ਼ਾ' ਕੱਪਲ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹ ਹਥਿਆਰਾਂ ਦੀ ਨੁਮਾਇਸ਼ ਕਰਦੇ ਹੋਏ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਹੀ kulhad pizza’couple 'ਤੇ ਪਰਚਾ ਦਰਜ ਹੋਇਆ ਸੀ।