Jalandhar News: ਜਲੰਧਰ ਦੇ ਮਿੱਠਾਪੁਰ 'ਚ ਕੁਝ ਹਮਲਾਵਰਾਂ ਨੇ ਪਾਨ ਦੇ ਖੋਖੇ 'ਚ ਦਾਖਲ ਹੋ ਕੇ ਅੱਗ ਲੱਗਾ ਦਿੱਤੀ। ਇਸ ਦੌਰਾਨ ਇੱਕ ਨੌਜਵਾਨ ਵੀ ਜ਼ਖ਼ਮੀ ਹੋਇਆ ਹੈ। ਦਰਅਸਲ ਹਮਲਾਵਰਾਂ ਨੇ ਨੌਜਵਾਨ ਉੱਤੇ ਹੀ ਹਮਲਾ ਕਰਨ ਦੀ ਨੀਅਤ ਦੇ ਨਾਲ ਅੱਗ ਲਗਾਈ ਸੀ ਜਿਸ ਵਿੱਚ ਨੌਜਵਾਨ ਦੀ ਜਾਨ ਤੇ ਬਚ ਗਈ ਪਰ ਇਸ ਦੌਰਾਨ ਉਸ ਦਾ ਚਿਹਰਾ ਬੁਰੀ ਤਰ੍ਹਾਂ  ਝੁਲਸ ਗਿਆ। 


COMMERCIAL BREAK
SCROLL TO CONTINUE READING

ਉਸ ਨੂੰ ਇਲਾਜ ਲਈ ਪਿਮਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਵਿੱਚ ਕੋਠੀ ਸੜ ਕੇ ਸੁਆਹ ਹੋ ਗਈ। ਪੀੜਤ ਮੋਹਿਤ ਚੋਪੜਾ ਦੇ ਦੋਸਤ ਰੋਹਿਤ ਨੇ ਦੱਸਿਆ ਕਿ ਦੁਕਾਨ 'ਤੇ ਕੁਝ ਨੌਜਵਾਨ ਸਿਗਰਟ ਲੈਣ ਆਏ ਸਨ। ਇਸ ਦੌਰਾਨ ਉਨ੍ਹਾਂ ਦੁਕਾਨ ਨੂੰ ਅੱਗ ਲਗਾ ਦਿੱਤੀ। ਘਟਨਾ ਤੋਂ ਬਾਅਦ ਮੋਹਿਤ ਦੁਕਾਨ ਦੇ ਅੰਦਰ ਹੀ ਸੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।


ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਮਾਮਲਾ ਰੰਜਿਸ਼ ਦਾ ਹੈ ਜਾਂ ਕਿਸੇ ਹੋਰ ਲੈਣ-ਦੇਣ ਦਾ ਪਰ ਜਦੋਂ ਹਮਲਾਵਰਾਂ ਨੇ ਮੋਹਿਤ ਨੂੰ ਅੱਗ ਲਾ ਦਿੱਤੀ ਤਾਂ ਉਹ ਭੱਜ ਕੇ ਸਾਹਮਣੇ ਕਿਸੇ ਦੇ ਘਰ ਚਲਾ ਗਿਆ ਜਿਸ ਤੋਂ ਬਾਅਦ ਉਸਦੇ ਪਰਿਵਾਰ ਵਾਲਿਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।


ਇਹ ਵੀ ਪੜ੍ਹੋ: Stubble Burning News: ਪਰਾਲੀ ਸਾੜਨ ਦੇ ਮਾਮਲਿਆਂ 'ਚ ਲਗਾਤਾਰ ਹੋ ਰਿਹਾ ਇਜ਼ਾਫਾ, ਮੁਕਤਸਰ ਵਿੱਚ 1200 ਮਾਮਲੇ ਆਏ ਸਾਹਮਣੇ

ਪੀੜਤ ਮੋਹਿਤ ਦੇ ਦੋਸਤ ਰੋਹਿਤ ਨੇ ਦੱਸਿਆ ਕਿ ਮੋਹਿਤ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਹੈ ਅਤੇ ਬੋਲਣ ਤੋਂ ਅਸਮਰੱਥ ਹੈ ਕਿਉਂਕਿ ਅਜਿਹਾ ਕਿਉਂ ਹੋਇਆ ਇਸ ਬਾਰੇ ਸਾਰੀ ਜਾਣਕਾਰੀ ਕੇਵਲ ਉਸ ਨੂੰ ਹੀ ਪਤਾ ਹੈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਕਰ ਰਹੀ ਹੈ ਕਿ ਹਮਲਾਵਰ ਕੌਣ ਸਨ।


ਰੋਹਿਤ ਨੇ ਦੱਸਿਆ ਕਿ ਮੋਹਿਤ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਸੜ ਗਿਆ ਸੀ ਜਿਸ ਕਾਰਨ ਉਸ ਨੂੰ ਬੋਲਣ ਵਿੱਚ ਦਿੱਕਤ ਆ ਰਹੀ ਹੈ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ। ਪੀੜਤਾ ਅਨੁਸਾਰ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਕਈ ਸੀਸੀਟੀਵੀ ਵੀ ਲੱਗੇ ਹੋਏ ਹਨ। ਜਿਸ ਨੂੰ ਪੁਲਿਸ ਹਿਰਾਸਤ ਵਿਚ ਲੈ ਲਵੇਗੀ।


ਇਹ ਵੀ ਪੜ੍ਹੋ: Kulgam Encounter: ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਫੌਜ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ, 5 ਅੱਤਵਾਦੀਆਂ ਨੂੰ ਘੇਰਿਆ

(ਜਲੰਧਰ ਤੋਂ ਸੁਨੀਲ ਮਹਿੰਦਰੂ ਦੀ ਰਿਪੋਰਟ)