ਚੰਡੀਗੜ੍ਹ: ਪੰਜਾਬ ਵਿਚ ਕਤਲ ਜਬਰ ਜਨਾਹ, ਮਾਰਕੁੱਟ ਆਦਿ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਆਏ ਦਿਨ ਸੋਸ਼ਲ ਮੀਡਿਆ 'ਤੇ ਇਨ੍ਹਾਂ ਖ਼ਬਰਾਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ। ਇਸ ਵਿਚਕਾਰ ਅੱਜ ਜਲੰਧਰ ਤੋਂ ਬੇਹੱਦ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਹਰ ਕਿਸੇ ਨੂੰ ਹਿਲਾ ਦਿੱਤਾ ਹੈ। ਕੁੜੀਆਂ  ਅਤੇ ਔਰਤਾਂ ਜਾ ਬੱਚਿਆਂ ਨਾਲ ਜਬਰ ਜਨਾਹ ਦੀਆਂ ਖ਼ਬਰਾਂ ਅਕਸਰ ਸੁਣਿਆ ਹੀ ਹੋਣਗੀਆਂ ਪਰ ਇਥੇ ਮਾਮਲਾ ਉਸਦੇ ਉਲਟ ਹੀ ਸਾਹਮਣੇ ਆਇਆ ਹੈ। ਦਰਅਸਲ ਕੁਝ ਕੁੜੀਆਂ ਨੇ ਮਿਲ ਕੇ ਇੱਕ ਲੜਕੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ। 


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਉਸ ਲੜਕੇ ਦਾ ਸਰੀਰਕ ਸ਼ੋਸ਼ਣ ਵੀ ਕੀਤਾ। ਇਸ ਤੋਂ ਬਾਅਦ ਕੁੜੀਆਂ ਭੱਜ ਗਈਆਂ। ਇਸ ਤੋਂ ਬਾਅਦ ਫੈਕਟਰੀ ਕਰਮਚਾਰੀ ਨੇ ਦਾਅਵਾ ਕੀਤਾ ਹੈ ਕਿ ਬੀਤੇ ਦਿਨੀ ਰਾਤ ਨੂੰ ਕੰਮ ਤੋਂ ਘਰ ਪਰਤਦੇ ਸਮੇਂ ਇੱਕ ਕਾਰ ਵਿੱਚ ਚਾਰ ਲੜਕੀਆਂ ਨੇ ਇਕ ਵਿਅਕਤੀ ਨੂੰ ਅਗਵਾ ਕੀਤਾ ਹੈ। ਇਹ ਘਟਨਾ ਲੈਦਰ ਕੰਪਲੈਕਸ ਰੋਡ 'ਤੇ ਵਾਪਰੀ  ਹੈ।


ਜਾਣੋ ਪੂਰਾ ਮਾਮਲਾ 
ਕਾਰ ਵਿੱਚ ਸਵਾਰ ਚਾਰ ਕੁੜੀਆਂ ਫੈਕਟਰੀ ਕਰਮਚਾਰੀ ਨੂੰ ਰਸਤੇ ਵਿਚ ਜਾਂਦੇ ਉਸ ਦਾ ਪਤਾ ਪੁੱਛਣ ਲੱਗੀਆਂ। ਇਸ ਤੋਂ ਬਾਅਦ ਉਨ੍ਹਾਂ ਲੜਕੀਆਂ ਨੇ ਵਿਅਕਤੀ ਨੂੰ ਬੇਹੋਸ਼ ਕਰ ਦਿੱਤਾ  ਅਤੇ ਅਗਵਾ ਕਰ ਕੇ ਲੈ ਗਈਆਂ। ਇਸ ਤੋਂ ਬਾਅਦ ਉਨ੍ਹਾਂ ਕੁੜੀਆਂ ਨੇ ਉਸ ਵਿਅਕਤੀ ਨਾਲ ਸਮੂਹਿਕ ਸਰੀਰਕ ਸਬੰਧ ਬਣਾਏ। ਮਿਲੀ ਜਾਣਕਾਰੀ ਦੇ ਮੁਤਾਬਿਕ ਉਹ ਫੈਕਟਰੀ ਕਰਮਚਾਰੀ ਰਾਤ ਡਿਊਟੀ ਖਤਮ ਕਰਕੇ ਘਰ ਵੱਲ ਨੂੰ ਜਾ ਰਿਹਾ ਸੀ।


ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ  ਚਾਰ ਲੜਕੀਆਂ ਦੀ ਉਮਰ 22 ਤੋਂ 23 ਸਾਲ ਦੇ ਵਿਚਕਾਰ ਸੀ। ਇਸ ਦੌਰਾਨ ਨੌਜਵਾਨ ਨੂੰ ਜਦੋ ਹੋਸ਼ ਆਇਆ ਤਾਂ ਉਸ ਨੌਜਵਾਨ ਦੇ ਕੱਪੜੇ ਨਹੀਂ ਸਨ ਅਤੇ ਰੱਸੀ ਨਾਲ ਬੰਨ੍ਹਿਆ ਹੋਇਆ ਸੀ।  ਹਾਲਾਂਕਿ ਜਿਸ ਵਿਅਕਤੀ ਨਾਲ ਇਹ ਘਟਨਾ ਵਾਪਰੀ ਹੈ, ਉਸ ਨੇ ਥਾਣੇ 'ਚ ਸ਼ਿਕਾਇਤ ਨਹੀਂ ਦਿੱਤੀ। ਯਕੀਨਨ ਕਿਹਾ ਕਿ ਉਹ ਵਿਆਹਿਆ ਹੋਇਆ ਹੈ। ਉਸ ਦੇ ਬੱਚੇ ਵੀ ਹਨ। ਘਰ ਵਾਪਸ ਆ ਕੇ ਉਸ ਨੇ ਆਪਣੇ ਪਰਿਵਾਰ ਨੂੰ ਘਟਨਾ ਬਾਰੇ ਦੱਸਿਆ ਪਰ ਪਰਿਵਾਰ ਵਾਲਿਆਂ ਨੇ ਕਿਹਾ ਕਿ ਜਾਨ ਬਚ ਗਈ ਇਹ ਹੀ ਤਾਂ ਕਾਫੀ ਹੈ। 


 ਇਹ ਵੀ ਪੜ੍ਹੋ: ਫਰਾਂਸ ਦੇ ਰਾਸ਼ਟਰਪਤੀ ਨੂੰ ਇਕ ਔਰਤ ਨੇ ਮਾਰਿਆ ਥੱਪੜ, ਪੁਰਾਣੀ ਵੀਡੀਓ ਮੁੜ ਕਰ ਰਹੀ ਟ੍ਰੇਂਡ 


ਦੂਜੇ ਪਾਸੇ ਨੌਜਵਾਨ ਦਾ ਕਹਿਣਾ ਹੈ ਕਿ ਕਾਰ ਚਲਾ ਰਹੀ ਕੁੜੀ ਨੇ ਪਰਚੀ ਕੱਢੀ ਅਤੇ ਰਸਤਾ ਪੁੱਛਿਆ । ਵਿਅਕਤੀ ਨੇ ਦੱਸਿਆ ਕਿ ਜਿਵੇਂ ਹੀ ਉਹ ਪਰਚੀ ਨੂੰ ਦੇਖਣ ਲੱਗਾ ਤਾਂ ਉਸ ਦੀਆਂ ਅੱਖਾਂ 'ਚ ਕੁਝ ਪਾ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਕੁਝ ਦਿਖਾਈ ਨਹੀਂ ਦਿੱਤਾ। ਉਹ ਬੇਹੋਸ਼ ਹੋ ਗਿਆ। ਕੁੜੀਆਂ ਨੇ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ। ਕਾਰ ਵਿਚ ਉਸ ਦੀ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਸੀ ਅਤੇ ਉਸ ਦੇ ਹੱਥ ਵੀ ਪਿੱਠ ਪਿੱਛੇ ਬੰਨ੍ਹੇ ਹੋਏ ਸਨ।