Jalandhar News: ਜਲੰਧਰ ਵਿੱਚ ਇੱਕ ਪੁਲਿਸ ਅਧਿਕਾਰੀ ਵੱਲੋਂ ਇਕ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਸਹਾਮਣੇ ਆਇਆ ਹੈ। ਜਿਸ ਤੋਂ ਨੌਜਵਾਨ ਨੇ ਪੁਲਿਸ ਤੇ ਇਲਜ਼ਾਮ ਲਗਾਏ ਸਨ ਕਿ ਪੁਲਿਸ ਮੁਲਜ਼ਮ ਤੇ ਉਸਦੀ ਅਤੇ ਉਸਦੇ ਦੋਸਤਾਂ ਦੀ ਵੀ ਕੁੱਟਮਾਰ ਕੀਤੀ ਹੈ ਅਤੇ ਉਸ ਖਿਲਾਫ ਮਾਮਲਾ ਦਰਜ ਕਰਨ ਦੀ ਧਮਕੀ ਵੀ ਦਿੱਤੀ। ਜਿਸ ਤੋਂ ਬਾਅਦ ਨੌਜਵਾਨ ਨੇ ਪ੍ਰਸ਼ਾਸਨ ਤੋਂ ਪੁਲਿਸ ਮੁਲਾਜ਼ਮ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਸੀ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਕਦਾ ਬਿਆਨ ਵੀ ਸਹਾਮਣੇ ਆਇਆ ਹੈ।


COMMERCIAL BREAK
SCROLL TO CONTINUE READING

ਪੀੜਤ ਨੌਜਵਾਨ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਏਐਸਆਈ ਨੇ ਉਨ੍ਹਾਂ ਨੂੰ ਬਿਨਾਂ ਕਾਰਨ ਕੁੱਟਿਆ ਹੈ। ਕਪੂਰਥਲਾ ਵਾਸੀ ਅਜੇ ਕੁਮਾਰ ਨੇ ਦੱਸਿਆ ਕਿ ਉਹ ਸ਼ਨੀਵਾਰ ਸ਼ਾਮ ਨੂੰ ਇਕ ਪਾਰਟੀ ਤੋਂ ਘਰ ਜਾ ਰਿਹਾ ਸੀ। ਰਸਤੇ ਵਿੱਚ ਕੋਈ ਨਾਕਾਬੰਦੀ ਨਹੀਂ ਸੀ। ਪਿੱਛੇ ਤੋਂ ਆਏ ਏਐਸਆਈ ਨੇ ਉਸ ਨੂੰ ਲੱਤ ਮਾਰ ਕੇ ਬਾਈਕ ਤੋਂ ਹੇਠਾਂ ਉਤਾਰ ਦਿੱਤਾ। ਉਨ੍ਹਾਂ ਨੇ ਮੇਰੇ ਦੋ ਦੋਸਤਾਂ ਨੂੰ ਵੀ ਕੁੱਟਿਆ, ਪਰ ਤੀਜੇ ਨੂੰ ਕੁਝ ਨਹੀਂ ਕਿਹਾ। ਪੀੜਤ ਨੇ ਦੱਸਿਆ ਕਿ ਜਦੋਂ ਉਹ ਘਰ ਆਇਆ ਤਾਂ ਏ.ਐਸ.ਆਈ ਘਰ ਆ ਗਿਆ ਅਤੇ ਕੇਸ ਦਰਜ ਕਰਨ ਦੀਆਂ ਧਮਕੀਆਂ ਦੇਣ ਲੱਗਾ। ਇਸ ਦੇ ਨਾਲ ਹੀ ਦਬਾਅ ਹੇਠ ਏ.ਐਸ.ਆਈ ਨੇ ਰਾਜੀਨਾਮਾ ਪੱਤਰ 'ਤੇ ਜ਼ਬਰਦਸਤੀ ਦਸਤਖਤ ਕਰਵਾ ਦਿੱਤੇ ਹਨ। ਪੀੜਤ ਨੇ ਦੋਸ਼ ਲਾਇਆ ਹੈ ਕਿ ASI ਪਹਿਲਾਂ ਹੀ ਰਾਜੀਨਾਮਾ ਪੱਤਰ ਲਿਖ ਕੇ ਲਿਆ ਸੀ। ਬਿਨਾਂ ਪੜ੍ਹੇ ਘਰੋਂ ਤੋਂ ਦਸਤਖ਼ਤ ਕਰਵਾ ਕੇ ਲੈ ਗਿਆ।


ਐਸਐਚਓ ਸਿਕੰਦਰ ਸਿੰਘ ਬਿਰਕ ਕਨੇ ਦੱਸਿਆ ਕਿ ਬੀਤੀ ਸ਼ਾਮ ਏ.ਐਸ.ਆਈ ਜਸਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਭੋਗਪੁਰ ਵਿਖੇ ਨਾਕੇ 'ਤੇ ਖੜ੍ਹੇ ਸਨ। ਇੱਕ ਮਹਿਲਾ ਮੁਲਾਜ਼ਮ ਵੀ ਉਨ੍ਹਾਂ ਨਾਲ ਤਾਇਨਾਤ ਸੀ। ਇਸ ਦੌਰਾਨ ਬਾਈਕ 'ਤੇ 3 ਨੌਜਵਾਨ ਆਏ। ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਉਸ ਨਾਲ ਗਾਲੀ-ਗਲੋਚ ਕੀਤੀ ਅਤੇ ਭੱਜ ਗਏ। ਤਾਂ ਏ.ਐਸ.ਆਈ ਜਸਵਿੰਦਰ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਤਾਂ ਉਕਤ ਨੌਜਵਾਨ ਲੜਨ ਲੱਗ ਪਏ। ਫਿਰ ASI ਨੂੰ ਹੱਥ ਚੁੱਕਣ ਲਈ ਮਜਬੂਰ ਕੀਤਾ ਗਿਆ।


ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਵੀਡੀਓ ਬਹੁਤ ਦਰਦਨਾਕ ਹੈ। ਨੌਜਵਾਨਾਂ ਅਤੇ ਏਐਸਆਈ ਦਾ ਵੀ ਕਸੂਰ ਸੀ। ਜਦੋਂ ਅਜਿਹੇ ਵੀਡੀਓ ਵਾਇਰਲ ਹੁੰਦੇ ਹਨ ਤਾਂ ਲੋਕਾਂ ਨੂੰ ਗਲਤ ਸੰਦੇਸ਼ ਜਾਂਦਾ ਹੈ। ਇਸ ਲਈ ਡੀਐਸਪੀ ਆਦਮਪੁਰ ਸੁਮਿਤ ਸੂਦ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਹਨ।