ਚੰਡੀਗੜ:  ਜਲੰਧਰ ਦੇ ਵਿਚ ਇਕ ਪਤੀ ਦੀ ਦਿਲ ਦਹਿਲਾ ਦੇਣ ਵਾਲੀ ਕਰਤੂਤ ਸਾਹਮਣੇ ਆਈ ਹੈ। ਜਿਥੇ ਇਕ ਪਤੀ ਨੇ ਆਪਣੇ ਪੇਕੇ ਆਈ ਪਤਨੀ ਨੂੰ ਬੱਚਿਆਂ ਸਮੇਤ ਅੱਗ ਲਗਾ ਦਿੱਤੀ। ਇਸ ਘਟਨਾ ਨੂੰ ਉਸਨੇ ਉਸ ਵਕਤ ਅੰਜਾਮ ਦਿੱਤਾ ਜਦੋਂ ਉਹ ਸਾਰੇ ਕਮਰੇ ਵਿਚ ਸੌਂ ਰਹੇ ਸਨ। ਅੱਗ ਲੱਗਣ ਤੋਂ ਬਾਅਦ ਉਹਨਾਂ ਨੂੰ ਕਮਰੇ ਵਿਚੋਂ ਭੱਜਣ ਦਾ ਮੌਕਾ ਨਹੀਂ ਮਿਲਿਆ ਅਤੇ ਸਾਰੇ ਜਿਊਂਦੇ ਹੀ ਸੜ੍ਹ ਗਏ।  ਮਰਨ ਵਾਲਿਆਂ 'ਚ 2 ਬੱਚੇ ਹਨ ਇਕ ਦੀ ਉਮਰ 5 ਸਾਲ ਅਤੇ ਦੂਜੇ ਦੀ ਉਮਰ 7 ਸਾਲ ਦੱਸੀ ਜਾ ਰਹੀ ਹੈ। ਐਨਾ ਹੀ ਨਹੀਂ ਕਮਰੇ ਵਿਚ ਸੌਂ ਰਹੇ ਉਸਦੇ ਸੱਸ ਸਹੁਰੇ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ।


COMMERCIAL BREAK
SCROLL TO CONTINUE READING

 


ਨਸ਼ੇ ਦਾ ਆਦੀ ਹੈ ਦੋਸ਼ੀ


ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨਸ਼ੇ ਦਾ ਕਾਲੂ ਨਸ਼ੇ ਦਾ ਆਦੀ ਹੈ ਘਰ ਦੇ ਵਿਚ ਕਮਰੇ ਨੂੰ ਅੱਗ ਲਾ ਕੇ ਉਸਨੂੰ ਬਾਹਰੋਂ ਕੁੰਢੀ ਲਗਾ ਕੇ ਭੱਜ ਗਿਆ ਜਿਸ ਕਰਕੇ ਸਭ ਦਾ ਅੰਦਰ ਦਮ ਘੁਟਦਾ ਰਿਹਾ ਅਤੇ ਅਤੇ ਅੰਦਰ ਹੀ ਮਰ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵਾਲੇ ਵੀ ਮੌਕੇ 'ਤੇ ਪਹੁੰਚੇ ਜਿਸਤੋਂ ਬਾਅਦ ਉਸਨੇ ਆਪਣਾ ਗੁਨਾਹ ਵੀ ਕਬੂਲਿਆ।


 


ਪਤਨੀ ਦੀ ਹਸਪਤਾਲ ਜਾਣ ਤੋਂ ਬਾਅਦ ਹੋਈ ਮੌਤ


ਮ੍ਰਿਤਕ ਪਤਨੀ ਪਰਮਜੀਤ ਕੌਰ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਲਿਆਂਦਾ ਗਿਆ ਜਿਥੇ ਉਸਦੀ ਇਲਾਜ ਦੌਰਾਨ ਮੌਤ ਹੋਈ ਸੀ। ਪਰ ਮਰਨ ਤੋਂ ਪਹਿਲਾਂ ਉਸਨੇ ਪੁਲਿਸ ਨੂੰ ਆਪਣਾ ਬਿਆਨ ਦਰਜ ਕਰਵਾਇਆ। ਜਿਸਦੇ ਵਿਚ ਉਸਨੇ ਦੱਸਿਆ ਕਿ ਘਰੇਲੂ ਝਗੜੇ ਤੋਂ ਤੰਗ ਆ ਕੇ ਉਸਨੇ ਆਪਣੇ ਬੱਚਿਆਂ ਸਮੇਤ ਪੇਕੇ ਘਰ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ। ਜਿਸਤੋਂ ਗੁੱਸੇ ਵਿਚ ਆ ਕੇ ਉਸਦੇ ਪਤੀ ਕਾਲੂ ਨੇ ਘਰ ਨੂੰ ਅੱਗ ਲਗਾਈ ਅਤੇ ਕਮਰੇ ਦੇ ਬਾਹਰੋਂ ਕੁੰਢੀ ਲਗਾ ਕੇ ਭੱਜ ਗਿਆ।


 


ਕਾਲੂ ਨਾਲ ਪਰਮਜੀਤ ਕੌਰ ਦਾ ਸੀ ਦੂਜਾ ਵਿਆਹ


ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਦਾ ਪਿਤਾ ਸੁਰਜਨ ਸਿੰਘ ਬਹੁਤ ਹੀ ਗਰੀਬ ਵਿਅਕਤੀ ਸੀ ਜੋ ਦਿਹਾੜੀ ਅਤੇ ਮਿਹਨਤ ਮਜਦੂਰੀ ਕਰਕੇ ਦੋ ਵਕਤ ਦੀ ਰੋਟੀ ਕਮਾਉਦਾ ਸੀ। ਸੁਰਜਨ ਸਿੰਘ ਨੇ 8 ਕੁਝ ਸਾਲ ਪਹਿਲਾਂ ਆਪਣੀ ਧੀ ਪਰਮਜੀਤ ਕੌਰ ਦਾ ਵਿਆਹ ਕੀਤਾ ਸੀ। ਕੁਝ ਸਮਾਂ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ। ਕਰੀਬ ਇਕ ਸਾਲ ਪਹਿਲਾਂ ਆਪਣੀ ਧੀ ਦਾ ਦੂਜਾ ਵਿਆਹ ਪਿੰਡ ਖੁਰਸੈਦ ਪੁਰ ਦੇ ਕਾਲੂ ਨਾਮ ਦੇ ਵਿਅਕਤੀ ਨਾਲ ਕਰ ਦਿੱਤਾ। ਵਿਆਹ ਤੋਂ ਕੁਝ ਸਮਾਂ ਬਾਅਦ ਕਾਲੂ ਨਸ਼ਾ ਕਰਕੇ ਆਪਣੀ ਪਤਨੀ ਤੇ ਉਸ ਦੇ ਬੱਚਿਆਂ ਨਾਲ ਮਾਰ ਕੁਟਾਈ ਕਰਨ ਲੱਗ ਪਿਆ। ਕਾਲੂ ਬੱਚਿਆਂ ਨੂੰ ਨਹੀਂ ਅਪਨਾਂ ਰਿਹਾ ਸੀ। ਉਹ ਪਤਨੀ ਤੇ ਦਬਾਅ ਬਣ ਰਿਹਾ ਸੀ ਕਿ ਬੱਚਿਆਂ ਨੂੰ ਨਾਲ ਨਹੀਂ ਰੱਖਣਾ ਪਰ ਮਾਂ ਆਪਣੇ ਬੱਚਿਆਂ ਨੂੰ ਛੱਡਣ ਲਈ ਤਿਆਰ ਨਹੀਂ ਸੀ ਇਸ ਕਰਕੇ ਹੀ ਦੋਵਾਂ ਵਿਚ ਝਗੜਾ ਹੋਣ ਲੱਗ ਪਿਆ। ਪਰਮਜੀਤ ਅਪਣੇ ਦੋਵਾਂ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਘਰ ਆ ਗਈ। ਕੱਲ ਰਾਤ ਕਾਲੂ ਨਸ਼ੇ ਵਿਚ ਧੁੱਤ ਹੋ ਕੇ ਆਪਣੇ ਸੁਹਰੇ ਘਰ ਆਇਆ ਤੇ ਉਸ ਸਾਰਾ ਪਰਿਵਾਰ ਸੁੱਤਾ ਪਿਆ ਸੀ । ਕਾਲੂ ਨੇ ਪੈਟਰੋਲ ਛਿੜਕ ਕੇ ਘਰ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਸੁਰਜਨ ਸਿੰਘ, ਉਸ ਦੀ ਪਤਨੀ, ਧੀ ਦੋਹਤਾ ਦੋਹਤੀ ਦੀ ਮੌਤ ਹੋ ਗਈ। ਦੋਸ਼ੀ ਅੱਗ ਲਗਾ ਕੇ ਆਪਣੀ ਪਤਨੀ ਨੂੰ ਕਹਿ ਕੇ ਗਿਆ ਕੇ ਉਸ ਨੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਹੈ ਤੇ ਫਰਾਰ ਹੋ ਗਿਆ।


 


WATCH LIVE TV