ਗੁਜਰਾਤ ਪੁਲਿਸ ਨੇ ਬਟਾਲਾ ’ਚ ਸ਼ਰਾਬ ਠੇਕੇਦਾਰ ਦੇ ਘਰ ਮਾਰਿਆ ਛਾਪਾ, ਯੋਜਨਾ ਰਹੀ ਨਾਕਾਮ
ਪੁਲਿਸ ਅਧਿਕਾਰੀ ਖ਼ੁਦ ਨੂੰ ਗੁਜਰਾਤ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਦੱਸ ਰਹੇ ਸਨ, ਉਨ੍ਹਾਂ ਦਾ ਦੋਸ਼ ਸੀ ਕਿ ਉਕਤ ਠੇਕੇਦਾਰ ਗੁਜਰਾਤ ’ਚ ਸ਼ਰਾਬ ਦੀ ਤਸਕਰੀ ਕਰਦਾ ਹੈ।
Gujarat Police raid in Batala: ਬਟਾਲਾ ’ਚ ਅੱਜ ਉਸ ਸਮੇਂ ਹੋ ਗਿਆ ਜਦੋਂ ਸ਼ਰਾਬ ਠੇਕੇਦਾਰ ਅਨਿਲ ਕੋਛੜ ਦੇ ਘਰ ਗੁਜਰਾਤ ਪੁਲਿਸ ਦੀ ਟੀਮ ਨੇ ਛਾਪਾ ਮਾਰਿਆ, ਇਸ ਦੌਰਾਨ ਪੁਲਿਸ ਨੂੰ ਖ਼ਾਲੀ ਹੱਥ ਪਰਤਣਾ ਪਿਆ।
ਦਰਅਸਲ ਬਟਾਲਾ ਦੇ ਕ੍ਰਿਸ਼ਨਾ ਨਗਰ ’ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਸਵੇਰ ਸਾਰ ਸ਼ਰਾਬ ਦੇ ਠੇਕੇਦਾਰ ਘਰ ਗੁਜਰਾਤ ਤੋਂ ਪੁਲਿਸ ਪਹੁੰਚੀ। ਪੁਲਿਸ ਅਧਿਕਾਰੀਆਂ ਦਾ ਆਰੋਪ ਸੀ ਕਿ ਪੰਜਾਬ ਤੋਂ ਉਕਤ ਠੇਕੇਦਾਰ ਗੁਜਰਾਤ ’ਚ ਸ਼ਰਾਬ ਦੀ ਤਸਕਰੀ ਕਰਦਾ ਹੈ।
ਪੁਲਿਸ ਅਧਿਕਾਰੀ ਖ਼ੁਦ ਨੂੰ ਗੁਜਰਾਤ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਦੱਸ ਰਹੇ ਸਨ, ਉਨ੍ਹਾਂ ਦਾ ਦੋਸ਼ ਸੀ ਕਿ ਉਕਤ ਠੇਕੇਦਾਰ ਗੁਜਰਾਤ ’ਚ ਸ਼ਰਾਬ ਦੀ ਤਸਕਰੀ ਕਰਦਾ ਹੈ।
ਉੱਧਰ ਸ਼ਰਾਬ ਠੇਕੇਦਾਰ ਦੀ ਪਤਨੀ ਅਤੇ ਗੁਆਂਢੀਆਂ ਨੇ ਪੁਲਿਸ ਵਾਲਿਆਂ ’ਤੇ ਆਰੋਪ ਲਗਾਇਆ ਕਿ ਉਹ ਬਿਨਾ ਸਥਾਨਕ ਪੁਲਿਸ ਨੂੰ ਸੂਚਿਤ ਕੀਤੇ ਹੀ ਘਰ ’ਚ ਜ਼ਬਰਦਸਤੀ ਦਾਖ਼ਲ ਹੋਏ ਹਨ। ਇਸ ਹੰਗਾਮੇ ਦੌਰਾਨ ਬਟਾਲਾ ਪੁਲਿਸ ਵੀ ਮੌਕੇ ’ਤੇ ਪਹੁੰਚੀ, ਹਾਲਾਂਕਿ ਗੁਜਰਾਤ ਪੁਲਿਸ ਟੀਮ ਦੇ ਅਧਿਕਾਰੀ ਬਿਨਾ ਕਿਸੇ ਗ੍ਰਿਫ਼ਤਾਰੀ ਦੇ ਖ਼ਾਲੀ ਹੱਥ ਮੁੜ ਗਏ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਜਰਾਤ ਪੁਲਿਸ ਟੀਮ ਬਟਾਲਾ ਦੇ ਸ਼ਰਾਬ ਠੇਕੇਦਾਰ ਅਨਿਲ ਕੋਛੜ ਨੂੰ ਗ੍ਰਿਫ਼ਤਾਰ ਕਰਨ ਆਈ ਸੀ। ਕਿਉਂਕਿ ਗੁਜਰਾਤ ਦੇ ਜ਼ਿਲ੍ਹਾ ਡੋਡਾ ਵਿਖੇ ਸ਼ਰਾਬ ਤਸਕਰੀ ਦਾ ਕੇਸ ਸਾਲ 2015 ਵਿੱਚ ਦਰਜ ਕੀਤਾ ਗਿਆ ਸੀ। ਜਦੋਂ ਪੁਲਿਸ ਨੇ ਇੱਕ ਆਰੋਪੀ ਨੂੰ ਕਾਬੂ ਕਰਨ ਉਪਰੰਤ ਪੁਛਗਿੱਛ ਕੀਤਾ ਤਾਂ ਅਨਿਲ ਕੋਛੜ ਦਾ ਨਾਮ ਸਾਹਮਣੇ ਆਇਆ ਸੀ। ਕਾਬੂ ਕੀਤੇ ਗਏ ਆਰੋਪੀ ਨੇ ਦੱਸਿਆ ਕਿ ਉਹ ਬਟਾਲਾ ਦੇ ਸ਼ਰਾਬ ਠੇਕੇਦਾਰ ਕੋਲੋਂ ਸ਼ਰਾਬ ਤਸਕਰੀ ਕਰਕੇ ਗੁਜਰਾਤ ’ਚ ਵੇਚਦੇ ਸਨ।
ਇਹ ਵੀ ਪੜ੍ਹੋ: Elon Musk ਨੇ ਯੂਜਰਜ਼ ਨੂੰ ਦਿੱਤਾ ਇੱਕ ਹੋਰ ਝਟਕਾ, ਦੁਬਾਰਾ Blue Tick ਦੀ ਕੀਮਤ ’ਚ ਕੀਤਾ ਇਜਾਫ਼ਾ