ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਹਰ ਤਨਖਾਹੀਆਂ ਕਰਾਰ, ਪੰਜ ਪਿਆਰਿਆਂ ਨੇ ਸੁਣਾਇਆ ਹੁਕਮ
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਹਰ ਪੰਜ ਪਿਆਰਿਆਂ ਵੱਲੋਂ ਸੋਨਾ ਮਾਮਲੇ ਵਿੱਚ ਤਨਖਾਹੀਆਂ ਕਰਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦਾਨਕਰਤਾ ਡਾ. ਗੁਰਵਿੰਦਰ ਸਿੰਘ ਸਮਰਾ ਨੂੰ ਵਿਵਾਦ ਮੀਡੀਆ ’ਚ ਪਹੁੰਚਾਉਣ ਲਈ ਦੋਸ਼ੀ ਠਹਿਰਾਇਆ ਗਿਆ ਹੈ।
ਚੰਡੀਗੜ੍ਹ- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ’ਚ ਸੋਨੇ-ਚਾਂਦੀ ਦਾ ਪੰਜ ਕਰੋੜ ਰੁਪਏ ਦਾ ਸਾਮਾਨ ਭੇਟ ਕਰਨ ਮਾਮਲੇ ’ਚ ਪੰਜ ਪਿਆਰਿਆਂ ਵੱਲੋਂ ਜਥੇਦਾਰ ਰਣਜੀਤ ਸਿੰਘ ਗੌਹਰ ਨੂੰ ਤਨਖਾਹੀਆਂ ਕਰਾਰ ਦਿੱਤਾ ਗਿਆ। ਪੰਜ ਪਿਆਰਿਆਂ ਨੇ ਦਾਨਕਰਤਾ ਤੇ ਜਥੇਦਾਰ ਤੋਂ ਸਬੂਤ ਲੈ ਕੇ ਕਰੀਬ ਅੱਠ ਘੰਟੇ ਵਿਚਾਰ ਚਰਚਾ ਕਰਕੇ ਇਹ ਫੈਸਲਾ ਲਿਆ। ਪੰਜ ਪਿਆਰਿਆਂ ਵੱਲੋਂ ਦਾਨਕਰਤਾ ਡਾ. ਗੁਰਵਿੰਦਰ ਸਿੰਘ ਸਮਰਾ ਨੂੰ ਵਿਵਾਦ ਮੀਡੀਆ ’ਚ ਪਹੁੰਚਾਉਣ ਲਈ ਦੋਸ਼ੀ ਠਹਿਰਾਉਂਦੇ ਹੋਏ ਤਖ਼ਤ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਖਡ ਪਾਠ ਕਰਵਾਉਣ, 1100 ਰੁਪਏ ਦਾ ਕੜਾਹ ਪ੍ਰਸ਼ਾਦ ਤੇ ਤਿੰਨ ਦਿਨਾਂ ਤੱਕ ਭਾਂਡੇ ਮਾਂਝਣ ਦੀ ਤੇ ਜੋੜਿਆਂ ਦੀ ਸੇਵਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ।