Sidhu Moosewala News: ਝਾਰਖੰਡ ਦੇ ਜਮਸ਼ੇਦਪੁਰ ਦੇ ਇੱਕ ਪੁਲਿਸ ਮੁਲਾਜ਼ਮ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਪੁਲਿਸ ਮੁਲਾਜ਼ਮ ਇੱਕ ਬਾਈਕ ਸਵਾਰ ਨੂੰ ਰੋਕਦਾ ਹੈ ਅਤੇ ਉਸਨੂੰ ਝਿੜਕਣਾ ਸ਼ੁਰੂ ਕਰ ਦਿੰਦਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ, 'ਪੁਲਿਸ ਕਰਮਚਾਰੀ ਬਾਈਕ ਸਵਾਰ ਨੂੰ ਝਿੜਕਦਾ ਹੈ ਅਤੇ ਕਹਿੰਦਾ ਹੈ ਕਿ ਤੁਸੀਂ  ਸਿੱਧੂ ਮੂਸੇਵਾਲਾ ਨੂੰ ਆਦਰਸ਼ ਮੰਨ ਰਹੇ ਹੋ,  ਜੋ ਅੱਤਵਾਦੀ ਹੈ। ਦਰਅਸਲ, ਉਸ ਲੜਕੇ ਦੀ ਬਾਈਕ 'ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਤਸਵੀਰ ਚਿਪਕਾਈ ਗਈ ਸੀ। ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮ ਉਸ ਲੜਕੇ ਨੂੰ ਬਿਨਾਂ ਹੈਲਮੇਟ ਦੇ ਬਾਈਕ ਚਲਾਉਣ 'ਤੇ ਵੀ ਝਿੜਕਦੇ ਨਜ਼ਰ ਆ ਰਹੇ ਸਨ।


COMMERCIAL BREAK
SCROLL TO CONTINUE READING

ਪਰ ਇਸ ਤੋਂ ਬਾਅਦ ਝਾਰਖੰਡ ਦੇ ਜਮਸ਼ੇਦਪੁਰ 'ਚ ਸਿੱਧੂ ਮੂਸੇਵਾਲਾ (Sidhu Moosewala) ਨੂੰ ਅੱਤਵਾਦੀ ਕਹਿਣ ਵਾਲੇ ਪੁਲਿਸ ਅਧਿਕਾਰੀ ਨੇ ਮੁਆਫੀ ਮੰਗ ਲਈ ਹੈ। ਭੂਸ਼ਣ ਕੁਮਾਰ ਨੇ ਵਾਹਨਾਂ ਦੀ ਚੈਕਿੰਗ ਦੌਰਾਨ ਇੱਕ ਵਿਅਕਤੀ ਦੇ ਸਾਈਕਲ 'ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਦੇਖੀ ਸੀ। ਸਿੱਧੂ ਮੂਸੇ ਵਾਲਾ ਦੀ ਫੋਟੋ ਦੇਖ ਕੇ ਭੂਸ਼ਣ ਕੁਮਾਰ ਨੇ ਕਿਹਾ ਸੀ ਕਿ ਤੁਸੀਂ ਸਿੱਧੂ ਮੂਸੇ ਵਾਲਾ ਨੂੰ ਆਦਰਸ਼ ਮੰਨ ਰਹੇ ਹੋ, ਜੋ ਅੱਤਵਾਦੀ ਹੈ। ਇਸ ਦੀ ਵੀਡੀਓ 'ਹਾਕਮ ਸਿੰਘ ਅਹਿਮਦਗੜ੍ਹੀਆ' ਦੇ ਟਵਿੱਟ ਹੈਂਡਲ ਤੋਂ ਸ਼ੇਅਰ ਕੀਤਾ ਗਈ ਹੈ।



ਇਹ ਵੀ ਪੜ੍ਹੋ: Punjab News: ਭਦੌੜ ਸਿਵਲ ਹਸਪਤਾਲ 'ਚ ਗੁੰਡਾਗਰਦੀ ਦਾ ਨੰਗਾ ਨਾਚ! ਚੱਲੀਆਂ ਡਾਂਗਾ, ਕਈ ਜ਼ਖ਼ਮੀ

ਪਰ ਪੁਲਿਸ ਮੁਲਾਜ਼ਮ ਦੀ ਇੱਕ ਲਾਈਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਕਾਰਨ ਉਹ ਹੁਣ ਜਾਂਚ ਦੇ ਘੇਰੇ ਵਿੱਚ ਹੈ।  ਸਿੱਧੂ ਮੂਸੇਵਾਲਾ ਨੂੰ (Sidhu Moosewala) ਅੱਤਵਾਦੀ ਕਹਿਣ ਵਾਲੇ ਝਾਰਖੰਡ ਦੇ ਪੁਲਿਸ ਅਧਿਕਾਰੀ ਭੂਸ਼ਣ ਕੁਮਾਰ ਨੇ ਆਪਣੇ ਬਿਆਨ 'ਤੇ ਮੁਆਫੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਉਹ ਮੂਸੇਵਾਲਾ ਦੇ ਪਿਛੋਕੜ ਤੋਂ ਅਣਜਾਣ ਸਨ ਪਰ ਹੁਣ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸਿੱਧੂ ਇੱਕ ਮਹਾਨ ਆਤਮਾ ਸੀ। ਅਧਿਕਾਰੀ ਨੇ ਮੂਸੇਵਾਲਾ ਦੇ ਮਾਪਿਆਂ ਤੋਂ ਵੀ ਮੁਆਫੀ ਮੰਗ ਲਈ ਹੈ।


ਇਹ ਵੀ ਪੜ੍ਹੋ Amritsar Loot News: ਅੰਮ੍ਰਿਤਸਰ 'ਚ ਲੁੱਟ ਦੀ ਵੱਡੀ ਵਾਰਦਾਤ! ਬੰਦੂਕ ਦੀ ਨੋਕ 'ਤੇ 30 ਹਜ਼ਾਰ ਅਤੇ ਚਾਂਦੀ ਲੈ ਕੇ ਹੋਏ ਫਰਾਰ