Joe Biden fall during Air Force Academy graduation ceremony video: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਕਸਰ ਸੁਰਖੀਆਂ 'ਚ ਬਣੇ ਰਹਿੰਦੇ ਹਨ ਅਤੇ ਇਸ ਦੌਰਾਨ ਉਨ੍ਹਾਂ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਏਅਰ ਫੋਰਸ ਦੇ ਸਮਾਗਮ 'ਚ ਮੁੱਧੇ-ਮੂੰਹ ਡਿੱਗ ਪਏ। 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਵੀਰਵਾਰ ਨੂੰ ਕੋਲੋਰਾਡੋ ਵਿੱਚ ਯੂਐਸ ਏਅਰ ਫੋਰਸ ਅਕੈਡਮੀ ਵਿੱਚ ਇੱਕ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਆਖਰੀ ਡਿਪਲੋਮਾ ਸੌਂਪਣ ਤੋਂ ਬਾਅਦ ਜੋਅ ਬਾਈਡਨ ਇੱਕ ਰੇਤ ਦੇ ਬੈਗ 'ਤੇ ਚੜ੍ਹ ਗਏ ਅਤੇ ਡਿੱਗ ਪਏ।


ਹਾਲਾਂਕਿ ਡਿੱਗਣ ਤੋਂ ਕੁਝ ਦੇਰ ਬਾਅਦ ਹੀ ਉਹ ਉੱਠ ਖੜੇ ਹੋਏ ਅਤੇ ਆਪਣੀ ਸੀਟ 'ਤੇ ਵਾਪਸ ਚਲੇ ਗਏ। ਡਿੱਗਣ ਤੋਂ ਬਾਅਦ ਇੱਕ ਵੀਡੀਓ ਵਿੱਚ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਉਸ ਵਿੱਚ ਬਾਇਡਨ ਨੂੰ ਬਿਨਾਂ ਸਹਾਇਤਾ ਦੇ ਤੁਰਦੇ ਹੋਏ ਦੇਖਿਆ ਜਾ ਸਕਦਾ ਹੈ। ਸਮਾਰੋਹ ਦੀ ਸਮਾਪਤੀ 'ਤੇ ਉਹ ਮੁਸਕਰਾਉਂਦੇ ਹੋਏ ਅਤੇ ਆਪਣੀ ਗੱਡੀ ਵੱਲ ਜਾਂਦੇ ਹੋਏ ਦਿਖਾਈ ਦਿੱਤੇ। 


ਬਾਅਦ ਵਿੱਚ ਵ੍ਹਾਈਟ ਹਾਊਸ ਨੇ ਦੱਸਿਆ ਕਿ ਡਿੱਗਣ ਤੋਂ ਬਾਅਦ ਰਾਸ਼ਟਰਪਤੀ ਠੀਕ ਸਨ। ਦੱਸਣਯੋਗ ਹੈ ਕਿ ਜਦੋਂ ਬਾਇਡਨ ਪੋਡੀਅਮ ਤੋਂ ਦੂਰ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਠੋਕਰ ਲੱਗੀ ਸੀ। ਇਸ ਦੌਰਾਨ ਦੋ ਸੀਕਰੇਟ ਸਰਵਿਸ ਦੇ ਕਰਮਚਾਰੀ ਅਤੇ ਇੱਕ ਏਅਰ ਫੋਰਸ ਅਕੈਡਮੀ ਪ੍ਰਸ਼ਾਸਕ ਉਨ੍ਹਾਂ ਆਦਮੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਬਾਇਡਨ ਦੀ ਬਾਂਹ ਫੜ ਕੇ ਉਨ੍ਹਾਂ ਨੂੰ ਦੁਬਾਰਾ ਖੜੇ ਹੋਣ ਵਿੱਚ ਮਦਦ ਕੀਤੀ ਸੀ।


ਸੰਚਾਰ ਨਿਰਦੇਸ਼ਕ ਬੇਨ ਲਾਬੋਲਟ ਵੱਲੋਂ ਟਵੀਟ ਵੀ ਕੀਤਾ ਗਿਆ ਕਿ, "ਉਹ ਠੀਕ ਹੈ। ਸਟੇਜ 'ਤੇ ਇੱਕ ਰੇਤ ਦਾ ਬੈਗ ਸੀ ਜਦੋਂ ਉਹ ਹੱਥ ਹਿਲਾ ਰਹੇ ਸੀ।" ਇਸ ਸਮਾਰੋਹ ਦੇ ਦੌਰਾਨ ਉਨ੍ਹਾਂ ਸੈਂਕੜੇ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ 90 ਮਿੰਟ ਤੋਂ ਵੱਧ ਸਮੇਂ ਲਈ ਸਰਟੀਫਿਕੇਟ ਵੰਡੇ। 


ਇਹ ਵੀ ਪੜ੍ਹੋ:  Junior Hockey Asia Cup 2023: ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਰਚਿਆ ਇਤਿਹਾਸ, ਪਾਕਿਸਤਾਨ ਨੂੰ ਦਿੱਤੀ ਵੱਡੀ ਹਾਰ 


ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਰਾਸ਼ਟਰਪਤੀ ਜੋਅ ਬਾਈਡਨ ਡਿੱਗੇ ਹਨ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਨਾਲ ਅਜਿਹਾ ਹਾਦਸਾ ਹੋ ਚੁੱਕਿਆ ਹੈ। 


Joe Biden fall during Air Force Academy graduation ceremony video: