ਚੰਡੀਗੜ: ਦੁਨੀਆ ਭਰ ਦੀਆਂ ਲੱਖਾਂ ਔਰਤਾਂ ਨੇ ਕਿਸੇ ਨਾ ਕਿਸੇ ਸਮੇਂ ਆਪਣੇ ਬੱਚਿਆਂ ਨੂੰ ਜਾਨਸਨ ਐਂਡ ਜੌਨਸਨ ਦਾ ਬੇਬੀ ਪਾਊਡਰ ਜ਼ਰੂਰ ਲਗਾਇਆ ਹੋਵੇਗਾ। ਇਕ ਸਮਾਂ ਸੀ ਜਦੋਂ ਯੂ. ਕੇ. ਦੇ ਇਸ ਦਿੱਗਜ ਦੇ ਉਤਪਾਦ ਛੋਟੇ ਬੱਚਿਆਂ ਲਈ ਕਾਫ਼ੀ ਸੁਰੱਖਿਅਤ ਮੰਨੇ ਜਾਂਦੇ ਸਨ। ਇਸ ਕੰਪਨੀ ਦੇ ਉਤਪਾਦ ਭਾਰਤ ਵਿਚ ਵੀ ਕਾਫੀ ਮਸ਼ਹੂਰ ਹੋ ਗਏ ਹਨ। ਪਰ ਅਗਲੇ ਸਾਲ ਵਿਚ ਤੁਹਾਨੂੰ ਇਸ ਕੰਪਨੀ ਦਾ ਟੈਲਕ ਅਧਾਰਤ ਬੇਬੀ ਪਾਊਡਰ ਬਾਜ਼ਾਰ ਵਿਚ ਨਹੀਂ ਮਿਲੇਗਾ। ਜਾਨਸਨ ਐਂਡ ਜੌਨਸਨ ਨੇ ਸਾਲ 2023 ਵਿਚ ਦੁਨੀਆ ਭਰ ਵਿਚ ਇਸ ਪਾਊਡਰ ਦੀ ਵਿਕਰੀ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਇਹ ਜਾਣਕਾਰੀ ਦਿੱਤੀ ਦੋ ਸਾਲ ਤੋਂ ਵੱਧ ਸਮਾਂ ਪਹਿਲਾਂ ਕੰਪਨੀ ਨੇ ਅਮਰੀਕਾ ਵਿਚ ਇਸ ਪਾਊਡਰ ਦੀ ਵਿਕਰੀ ਬੰਦ ਕਰ ਦਿੱਤੀ ਸੀ। ਕੰਪਨੀ ਨੇ ਇਹ ਫੈਸਲਾ ਅਮਰੀਕਾ ਵਿਚ ਹਜ਼ਾਰਾਂ ਗਾਹਕਾਂ ਵੱਲੋਂ ਮੁਕੱਦਮੇ ਦਾਇਰ ਕਰਨ ਤੋਂ ਬਾਅਦ ਲਿਆ ਹੈ।


COMMERCIAL BREAK
SCROLL TO CONTINUE READING

 


ਕੰਪਨੀ ਖਿਲਾਫ 38,000 ਕੇਸ ਦਰਜ


ਕੰਪਨੀ ਨੇ ਸਾਲ 2020 ਵਿਚ ਅਮਰੀਕਾ ਅਤੇ ਕੈਨੇਡਾ ਵਿਚ ਟੈਲਕ ਅਧਾਰਤ ਬੇਬੀ ਪਾਊਡਰ ਦੀ ਵਿਕਰੀ ਬੰਦ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਦੇ ਖਿਲਾਫ 38,000 ਤੋਂ ਜ਼ਿਆਦਾ ਮਾਮਲੇ ਚੱਲ ਰਹੇ ਹਨ। ਕਈ ਔਰਤਾਂ ਨੇ ਦਾਅਵਾ ਕੀਤਾ ਕਿ ਬੇਬੀ ਪਾਊਡਰ ਦੀ ਵਰਤੋਂ ਕਰਨ ਨਾਲ ਉਨ੍ਹਾਂ ਨੂੰ ਅੰਡਕੋਸ਼ ਦਾ ਕੈਂਸਰ ਹੋ ਗਿਆ ਹੈ। ਅਮਰੀਕੀ ਰੈਗੂਲੇਟਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕੰਪਨੀ ਦੇ ਬੇਬੀ ਪਾਊਡਰ ਵਿੱਚ ਕੈਂਸਰ ਪੈਦਾ ਕਰਨ ਵਾਲੇ ਤੱਤ ਮਿਲੇ ਹਨ। ਹਾਲਾਂਕਿ ਕੰਪਨੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਕੰਪਨੀ ਨੇ ਕਿਹਾ ਕਿ ਉੱਤਰੀ ਅਮਰੀਕਾ ਵਿੱਚ ਵਿਕਰੀ ਘਟਣ ਕਾਰਨ ਉਸ ਨੇ ਉਸ ਉਤਪਾਦ ਨੂੰ ਹਟਾ ਦਿੱਤਾ ਹੈ।


 


ਇਸ ਬੇਬੀ ਪਾਊਡਰ ਵਿਚ ਕੀ ਹੈ ?


ਕੰਪਨੀ ਦੇ ਬੇਬੀ ਪਾਊਡਰ ਵਿੱਚ ਵਰਤਿਆ ਜਾਣ ਵਾਲਾ ਟੈਲਕ ਦੁਨੀਆ ਦਾ ਸਭ ਤੋਂ ਨਰਮ ਖਣਿਜ ਹੈ। ਇਹ ਕਈ ਦੇਸ਼ਾਂ ਵਿਚ ਬਣਾਇਆ ਜਾਂਦਾ ਹੈ। ਇਹ ਕਾਗਜ਼, ਪਲਾਸਟਿਕ ਅਤੇ ਫਾਰਮਾਸਿਊਟੀਕਲ ਸਮੇਤ ਬਹੁਤ ਸਾਰੇ ਉਦਯੋਗਾਂ ਵਿਚ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਹੈ। ਇਹ ਪਾਊਡਰ ਕੱਛੀ ਦੇ ਧੱਫੜ ਅਤੇ ਹੋਰ ਕਿਸਮ ਦੀਆਂ ਨਿੱਜੀ ਸਫਾਈ ਵਿਚ ਵਰਤਿਆ ਜਾਂਦਾ ਹੈ। ਕਈ ਵਾਰ ਇਸ ਵਿੱਚ ਐਸਬੈਸਟਸ ਹੁੰਦਾ ਹੈ, ਜੋ ਸਰੀਰ ਵਿੱਚ ਕੈਂਸਰ ਦਾ ਕਾਰਨ ਬਣ ਸਕਦਾ ਹੈ।


 


ਕੰਪਨੀ ਨੇ ਕਿਹਾ ਕਿ ਉਤਪਾਦ ਪੂਰੀ ਤਰ੍ਹਾਂ ਸੁਰੱਖਿਅਤ


ਜਾਨਸਨ ਐਂਡ ਜੌਨਸਨ ਨੇ ਲਗਾਤਾਰ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਉਸ ਦਾ ਉਤਪਾਦ ਸੁਰੱਖਿਅਤ ਨਹੀਂ ਹੈ। ਕੰਪਨੀ ਦਾ ਕਹਿਣਾ ਹੈ ਕਿ ਦਹਾਕਿਆਂ ਦੇ ਵਿਗਿਆਨਕ ਟੈਸਟਿੰਗ ਅਤੇ ਰੈਗੂਲੇਟਰੀ ਮਨਜ਼ੂਰੀਆਂ ਨੇ ਦਿਖਾਇਆ ਹੈ ਕਿ ਇਸਦੀ ਟੈਲਕ ਸੁਰੱਖਿਅਤ ਅਤੇ ਐਸਬੈਸਟਸ ਮੁਕਤ ਹੈ। ਕੰਪਨੀ ਨੇ ਇਸ ਉਤਪਾਦ ਦੀ ਵਿਕਰੀ ਬੰਦ ਕਰਨ ਦਾ ਐਲਾਨ ਕਰਦੇ ਹੋਏ ਵੀ ਇਸ ਗੱਲ ਨੂੰ ਦੁਹਰਾਇਆ।


 


WATCH LIVE TV