Sexual Harassment Allegations on Sports Minister of Haryana: ਹਰਿਆਣਾ ’ਚ ਅਗਲੇ ਸਾਲ ਦੇ ਆਖ਼ਰ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਪਰ ਇਸ ਤੋਂ ਪਹਿਲਾਂ ਹੀ ਭਾਰਤੀ ਹਾਕੀ ਟੀਮ ਦਾ ਸਾਬਕਾ ਕਪਤਾਨ (Former Captain) ਅਤੇ ਖੇਡ ਮੰਤਰੀ ਸੰਦੀਪ ਸਿੰਘ ਵਿਵਾਦਾਂ ’ਚ ਘਿਰ ਗਏ ਹਨ।


COMMERCIAL BREAK
SCROLL TO CONTINUE READING

ਨੌਕਰੀ ਲੱਗਣ ਤੋਂ ਪਹਿਲਾਂ ਦਾ ਹੈ ਮਾਮਲਾ


ਦਰਅਸਲ, ਸੰਦੀਪ ਸਿੰਘ ’ਤੇ ਇੱਕ ਮਹਿਲਾ ਕੋਚ ਨੇ ਛੇੜਛਾੜ ਦੇ ਆਰੋਪ ਲਗਾਏ ਹਨ। ਮਹਿਲਾ ਕੋਚ ਨੇ ਦੱਸਿਆ ਕਿ ਮੰਤਰੀ (Sports Minister) ਨੇ ਉਸਨੂੰ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਬੁਲਾਇਆ ਅਤੇ ਉਸਦਾ ਸ਼ਰੀਰਕ ਸੋਸ਼ਣ ਕਰਨ ਦੀ ਕੋਸ਼ਿਸ ਕੀਤੀ, ਮੰਤਰੀ ਨੂੰ ਧੱਕਾ ਦੇ ਉਹ ਕਿਸੇ ਤਰ੍ਹਾਂ ਭੱਜਣ ’ਚ ਕਾਮਯਾਬ ਹੋ ਗਈ।


ਹਾਲਾਂਕਿ ਇਹ ਸਾਰਾ ਘਟਨਾਕ੍ਰਮ ਮਹਿਲਾ ਕੋਚ ਦੇ ਨੌਕਰੀ ਲੱਗਣ ਤੋਂ ਪਹਿਲਾਂ ਦਾ ਹੈ। ਮਹਿਲਾ ਦਾ ਕਹਿਣਾ ਹੈ ਕਿ ਬਤੌਰ ਕੋਚ ਉਸਦੀ ਨਿਯੁਕਤੀ ਪੰਚਕੂਲਾ ’ਚ ਹੋਈ। ਪਰ ਮੰਤਰੀ ਨੇ ਦਖ਼ਲਅੰਦਾਜੀ ਕਰਦਿਆਂ ਉਸਦਾ ਤਬਾਦਲਾ ਝੱਜਰ ਕਰਵਾ ਦਿੱਤਾ, ਹੁਣ ਉਸਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਤੋਂ ਪ੍ਰੇਸ਼ਾਨ ਹੋ ਉਸਨੇ ਪੁਲਿਸ ਪ੍ਰਸ਼ਾਸਨ ਦਾ ਦਰਵਾਜ਼ਾ ਖਟਖਟਾਇਆ ਹੈ।


ਸਟਾਫ਼ ਨੇ ਨਹੀਂ ਹੋਣ ਦਿੱਤੀ ਗ੍ਰਹਿ ਮੰਤਰੀ ਨਾਲ ਮੁਲਾਕਾਤ


ਜਦੋਂ ਇਸ ਮਾਮਲੇ ’ਚ ਮਹਿਲਾ ਨੇ ਗ੍ਰਹਿ ਮੰਤਰੀ ਤੱਕ ਆਪਣੀ ਅਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਸਟਾਫ਼ ਨੇ ਮਿਲਣ ਨਹੀਂ ਦਿੱਤਾ। ਕੋਈ ਚਾਰਾ ਨਾ ਚੱਲਦਾ ਵੇਖ ਉਸਨੇ ਵਿਧਾਇਕ ਅਭੈ ਚੌਟਾਲਾ ਨੂੰ ਅਪੀਲ ਕੀ। ਵੀਰਵਾਰ ਨੂੰ ਅਭੈ ਚੌਟਾਲਾ ਨਾਲ ਮੁਲਾਕਾਤ ਤੋਂ ਬਾਅਦ ਉਸਨੇ ਸਾਰੇ ਘਟਨਾਕ੍ਰਮ ਦਾ ਮੀਡੀਆ ਸਾਹਮਣੇ ਖ਼ੁਲਾਸਾ ਕੀਤਾ।


ਜਿੰਮ ’ਚ ਹੋਈ ਸੀ ਖੇਡ ਮੰਤਰੀ ਨਾਲ ਮੁਲਾਕਾਤ


ਮਹਿਲਾ ਕੋਚ ਨੇ ਦੱਸਿਆ ਕਿ ਉਹ ਤਾਊ ਦੇਵੀ ਲਾਲ ਸਟੇਡੀਅਮ ਦੇ ਜਿੰਮ ’ਚ ਅਭਿਆਸ ਕਰਦੀ ਹੈ, ਜਿੱਥੇ ਅਕਸਰ ਹੀ ਸੰਦੀਪ ਸਿੰਘ ਵੀ ਆਉਂਦੇ ਸਨ। ਇਕ ਦਿਨ ਮੰਤਰੀ ਨੇ ਉਸ ਨਾਲ ਗੱਲਬਾਤ ਕੀਤੀ ਤੇ ਥੋੜ੍ਹੀ ਦੇਰ ਬਾਅਦ ਇੰਸਟਾਗ੍ਰਾਮ ’ਤੇ ਸੁਨੇਹਾ (Messege) ਭੇਜਿਆ। ਇੱਕ ਰਾਤ ਮੰਤਰੀ ਸੰਦੀਪ ਸਿੰਘ ਨੇ ਉਸਨੂੰ ਸੁਖਨਾ ਝੀਲ (Sukhna Lake) ’ਤੇ ਬੁਲਾਇਆ, ਪਰ ਉਸਨੇ ਮਨ੍ਹਾ ਕਰ ਦਿੱਤਾ।


ਦਸਤਾਵੇਜ਼ਾਂ ਦੀ ਚੈਕਿੰਗ ਲਈ ਮੰਤਰੀ ਨੇ ਰਿਹਾਇਸ਼ ’ਤੇ ਬੁਲਾਇਆ


ਇਸ ਤੋਂ ਬਾਅਦ ਜਦੋਂ ਉਸਨੇ ਓ. ਏ. ਸੀ. (OAC) ਦੇ ਤਹਿਤ ਜੂਨੀਅਰ ਕੋਚ ਦੇ ਪਦ ਲਈ ਅਪਲਾਈ ਕੀਤਾ ਤਾਂ ਦਸਤਾਵੇਜ਼ਾਂ ਦੀ ਚੈਕਿੰਗ ਦੇ ਬਹਾਨੇ ਮੰਤਰੀ ਨੇ ਉਸਨੂੰ ਸੈਕਟਰ-7, ਚੰਡੀਗੜ੍ਹ ਸਥਿਤ ਆਪਣੀ ਕੋਠੀ ’ਚ ਬੁਲਾਇਆ। ਇਸ ਦੌਰਾਨ ਮੰਤਰੀ ਨੇ ਆਪਣੇ ਕੈਬਿਨ ’ਚ ਉਸ ਨਾਲ ਬੈਠਣ ਤੋਂ ਮਨ੍ਹਾ ਕਰ ਦਿੱਤਾ, ਕਿਉਂਕਿ ਉੱਥੇ ਸੀ. ਸੀ. ਟੀ. ਵੀ. (CCTV) ਕੈਮਰੇ ਲੱਗੇ ਹੋਏ ਸਨ।


ਇਹ ਵੀ ਪੜ੍ਹੋ: 'ਖੇਡਾਂ ਹਲਕਾ ਸੁਨਾਮ ਦੀਆਂ' ਦਾ ਪੋਸਟਰ ਰਿਲੀਜ਼, ਜੇਕਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਭਾਗ ਤਾਂ ਇਹ ਹੈ ਆਖ਼ਰੀ ਮਿਤੀ