Justice Sheel Nagu(ਨਕੁਲ ਅਰੋੜਾ):ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਦੀ ਨਿਯੁਕਤੀ ਦਾ ਆਰਡਰ ਜਾਰੀ ਕਰ ਦਿੱਤਾ  ਹੈ । ਮੱਧ ਪ੍ਰਦੇਸ਼ ਹਾਈਕੋਰਟ ਦੇ ਜਸਟਿਸ ਸ਼ੀਲ ਨਾਗੂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਚੀਫ਼ ਜਸਟਿਸ ਬਣਾਇਆ ਗਿਆ ਹੈ।


COMMERCIAL BREAK
SCROLL TO CONTINUE READING

ਜਸਟਿਸ ਨਾਗੂ ਦਾ ਜਨਮ ਇੱਕ ਜਨਵਰੀ 1065 ਨੂੰ ਹੋਇਆ ਸੀ । ਵਕੀਲ ਦੇ ਰੂਪ ਚ ਉਨ੍ਹਾਂ ਨੇ 5 ਅਕਤੂਬਰ 1987 ਨੂੰ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਜੱਬਲਪੁਰ ਚ ਮੱਧ ਪ੍ਰਦੇਸ਼ ਹਾਈਕੋਰਟ ਚ ਸਿਵਲ ਤੇ ਸੰਵਿਧਾਨਿਕ ਕਾਨੂੰਨ ਦਾ ਅਭਿਆਸ ਕੀਤਾ।


ਉਨ੍ਹਾਂ ਨੇ 27 ਮਈ 2011 ਨੂੰ ਮੱਧ ਪ੍ਰਦੇਸ਼ ਹਾਈਕੋਰਟ ਚ ਵਾਧੂ ਜੱਜ ਦੇ ਰੂਪ ਚ ਨਿਯੁਕਤ ਕੀਤਾ ਗਿਆ ਤੇ 23 ਮਈ 2013 ਨੂੰ ਸਥਾਈ ਜੱਜ ਬਣ ਗਏ । ਇਸੇ ਸਾਲ ਫਰਵਰੀ ਚ ਗੁਰਮੀਤ ਸਿੰਘ ਸੰਧਾਵਾਲੀਆ ਨੂੰ ਹਾਈਕੋਰਟ ਦਾ ਕਾਰਜਕਾਰੀ ਮੁੱਖ ਜੱਜ ਬਣਾਇਆ ਗਿਆ ਸੀ ।


ਇਸ ਤੋਂ ਪਹਿਲਾਂ ਇਸ ਅਹੁਦੇ ਹਾਈਕੋਰਟ ਦੇ ਸੀਨੀਅਰ ਜੱਜ ਰਿਤੂ ਬਾਹਰੀ ਕਾਰਜਕਾਰੀ ਮੁੱਖ ਜੱਜ ਦਾ ਅਹੁਦਾ ਸੰਭਾਲ ਰਹੇ ਸਨ । ਉਨ੍ਹਾਂ ਦੀ ਉੱਤਰਾਖੰਡ ਹਾਈਕੋਰਟ ਚ ਮੁੱਖ ਜੱਜ ਦੇ ਤੌਰ ਤੇ ਨਿਯੁਕਤੀ ਹੋਣ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਸੀ । ਇਸ ਦੇ ਬਾਅਦ ਜੀਐਸ ਸੰਧਾਂਵਾਲੀਆ ਨੂੰ ਕਾਰਜਕਾਰੀ ਮੁੱਖ ਜੱਜ ਬਣਾਇਆ ਗਿਆ ਸੀ