Kabaddi Player Death: ਬਨੂੜ ਦੇ ਜੰਮ ਪਲ ਵਿਸ਼ਵ ਪੱਧਰ ਉਤੇ ਆਪਣੀ ਧਰਤੀ ਦਾ ਨਾਮ ਚਮਕਾਉਣ ਵਾਲੇ ਕਬੱਡੀ ਖਿਡਾਰੀ ਜਗਦੀਪ ਮੀਨੂੰ ਮੌਤ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਕੁਝ ਦਿਨ ਪਹਿਲਾ ਸੱਪ ਦੇ ਡੰਗਣ ਕਾਰਨ ਗੱਡੀ ਖਿਡਾਰੀ ਨੂੰ ਇਲਾਜ ਲਈ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਸੀ।


COMMERCIAL BREAK
SCROLL TO CONTINUE READING

ਕੌਂਸਲਰ ਭਜਨ ਲਾਲਾ ਨੰਦਾ ਨੇ ਦੱਸਿਆ ਕਿ ਜਗਦੀਪ ਮੀਨੂੰ (30) ਪੁੱਤਰ ਹਦੈਤ ਰਾਮ ਕੁਝ ਦਿਨ ਪਹਿਲਾਂ ਪਸ਼ੂਆਂ ਲਈ ਚਾਰਾ ਵੱਢਣ ਗਿਆ ਸੀ। ਇਸ ਦੌਰਾਨ ਉਸ ਨੂੰ ਸੱਪ ਨੇ ਡੰਗ ਲਿਆ ਸੀ। ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਜੋ ਉਸਨੂੰ ਨੇੜੇ ਦੇ ਨਿੱਜੀ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸਦੀ ਹਾਲਤ ਖਰਾਬ ਹੁੰਦੀ ਵੇਖ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਉੱਥੇ ਦੇਰ ਰਾਤ ਉਸ ਨੇ ਦਮ ਤੋੜ ਦਿੱਤਾ। ਜਗਦੀਪ ਦੇ ਦੇ ਦੋ ਬੱਚੇ ਹਨ। ਮੀਨੂੰ ਦੀ ਇਸ ਦੁੱਖਦਾਈ ਮੌਤ ਕਾਰਨ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।


ਮੀਨੂੰ ਨਾਲ ਖੇਡਦੇ ਖਿਡਾਰੀਆਂ ਤੇ ਉਸਦੇ ਸਾਥੀ ਬਬਲੂ ਬਨੂੜ ਨੇ ਦੱਸਿਆ ਕਿ ਮੀਨੂੰ ਨੇ ਸਕੂਲ ਸਮੇਂ ਤੋਂ 45 ਕਿਲੋ ਵਰਗ ਤੋਂ ਖੇਡਣਾ ਸ਼ੁਰੂ ਕੀਤਾ ਸੀ ਜਿਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਲਗਾਤਾਰ ਅੱਗੇ ਵਧਦਾ ਗਿਆ। ਉਨ੍ਹਾਂ ਕਿਹਾ ਕਿ ਮੀਨੂੰ ਦੇ ਸਿਰ 'ਤੇ ਬਨੂੜ ਦਾ ਨਾਂ ਚਮਕਦਾ ਸੀ ਕਿਉਂਕਿ ਉਸਦੇ ਦਮ 'ਤੇ ਹਰ ਜਗ੍ਹਾ ਬਨੂੜ ਦੀ ਟੀਮ ਦਾ ਨਾਂ ਪੈਂਦਾ ਸੀ।


ਉਨ੍ਹਾਂ ਦੱਸਿਆ ਕਿ ਮੀਨੂੰ ਦੀ ਸ੍ਰੀ ਚਮਕੌਰ ਸਾਹਿਬ ਅਕੈਡਮੀ 'ਚ ਸਿਲੈਕਸ਼ਨ ਹੋ ਗਈ ਤੇ ਉਸਨੇ ਵਿਧਵ ਪੱਥਰ 'ਤੇ ਖੇਡਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਦੀ ਸਾਥੀ ਖਿਡਾਰੀ ਨਾਲ ਮਨ-ਮੁਟਾਅ ਹੋ ਗਿਆ ਤੇ ਉਹ ਅਕੈਡਮੀ ਨੂੰ ਅਲਵਿਦਾ ਕਹਿ ਆਇਆ ਤੇ ਅੱਜਕਲ੍ਹ ਓਪਨ ਖਿਡਾਰੀ ਵਜੋਂ ਖੇਡ ਰਿਹਾ ਸੀ। ਬਬਲੂ ਨੇ ਦੱਸਿਆ ਪਿਛਲੇ ਦਿਨੀ ਮੁੰਬਈ ਵਿਖੇ ਹੋਏ ਕਬੱਡੀ ਮੁਕਾਬਲਿਆਂ 'ਚ ਜਗਦੀਪ ਮੀਨੂੰ ਪੰਜਾਬ ਟੀਮ ਵੱਲੋਂ ਖੇਡਣ ਗਿਆ ਸੀ ਜੋ ਉਥੋਂ ਦੂਜਾ ਸਥਾਨ ਹਾਸਲ ਕਰ ਕੇ ਪਰਤੀ ਸੀ।



ਮੀਨੂੰ ਦੀ ਮੌਤ ਦੀ ਖਬਰ ਜਿਉਂ ਹੀ ਸ਼ਹਿਰ 'ਚ ਫੈਲੀ ਤਾਂ ਉਨ੍ਹਾਂ ਦੇ ਚਾਹੁਣ ਵਾਲਿਆ ਦਾ ਘਰ ਤਾਂਤਾ ਲੱਗਣਾ ਸ਼ੁਰੂ ਹੋ ਗਿਆ ਸੀ। ਵੱਡੀ ਗਿਣਤੀ 'ਚ ਖੇਡ ਜਗਤ ਨਾਲ ਜੁੜੀਆਂ ਹਸਤੀਆਂ ਵੀ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜ ਰਹੀਆਂ ਹਨ।