Nabha News: ਨਾਭਾ ਦੀ ਸਬ ਤਹਿਸੀਲ ਭਾਦਸੋਂ ਦੇ ਸਾਬਕਾ ਕਬੱਡੀ ਖਿਡਾਰੀ ਸਤਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਨਾਲ ਦੇ ਸਾਥੀ ਉਤੇ ਦੋਸ਼ ਲਗਾਏ ਹਨ ਕਿ ਇਸਦੇ ਸਾਥੀ ਨੇ ਨਸ਼ੇ ਦੀ ਓਵਰਡੋਜ਼ ਲਗਾ ਕੇ ਮਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਬੱਚਾ ਕਦੇ ਨਸ਼ਾ ਨਹੀਂ ਕਰਦਾ ਸੀ। ਸ਼ਰਾਬ ਦਾ ਜ਼ਰੂਰ ਆਦੀ ਸੀ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦਾ ਟੀਕਾ ਲਗਾ ਕੇ ਉਨ੍ਹਾਂ ਦੇ ਘਰ ਪਾ ਗਏ, ਜਦੋਂ ਉਹ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਹਸਪਤਾਲ ਵਿੱਚ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।


COMMERCIAL BREAK
SCROLL TO CONTINUE READING

ਨੌਜਵਾਨ ਕਬੱਡੀ ਦਾ ਇਕ ਸ਼ਾਨਦਾਰ ਖਿਡਾਰੀ ਸੀ ਪਰ ਸੱਟ ਲੱਗਣ ਦੇ ਕਾਰਨ ਕਬੱਡੀ ਦੀ ਖੇਡ ਛੱਡ ਕੇ ਫੈਕਟਰੀ ਵਿਚ ਕੰਮ ਕਰਨ ਲੱਗ ਪਿਆ ਸੀ। ਉੱਥੇ ਉਸ ਦੀ ਦੋਸਤੀ ਇਕ ਨੌਜਵਾਨ ਨਾਲ ਹੋਈ ਅਤੇ ਜਿਸ ਤੋਂ ਬਾਅਦ ਉਸ ਦੋਸਤ ਨੇ ਉਸ ਨੂੰ ਚਿੱਟੇ ਦੀ ਓਵਰਡੋਜ਼ ਦੇ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ।


ਮੌਤ ਮਗਰੋਂ ਵੀ ਉਹ ਚਾਰ ਘੰਟੇ ਤੋਂ ਬਾਅਦ ਉਸ ਨੂੰ ਘਰ ਛੱਡ ਕੇ ਗਿਆ ਅਤੇ ਪਰਿਵਾਰ ਨੂੰ ਬਿਲਕੁਲ ਅੰਦਾਜ਼ਾ ਨਹੀਂ ਹੋਣ ਦਿੱਤਾ ਕਿ ਸਤਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਤੇ ਪਰਿਵਾਰ ਨੂੰ ਇਹ ਦਿਲਾਸਾ ਦਿੱਤਾ ਕਿ ਇਸ ਨੇ ਸ਼ਰਾਬ ਜ਼ਿਆਦਾ ਪੀ ਲਈ ਹੈ ਜਿਸ ਕਰਕੇ ਇਸ ਨੂੰ ਆਰਾਮ ਕਰਨ ਦਿਓ। ਜਦੋਂ ਪਰਿਵਾਰ ਨੂੰ ਕੁਝ ਸਮੇਂ ਬਾਅਦ ਪਤਾ ਲੱਗ ਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।


ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਮੌਕੇ ਮ੍ਰਿਤਕ ਨੌਜਵਾਨ ਦੇ ਭਰਾਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਕਦੇ-ਕਦੇ ਸ਼ਰਾਬ ਦਾ ਸੇਵਨ ਕਰਦਾ ਸੀ ਪਰ ਚਿੱਟਾ ਉਸ ਨੇ ਕਦੇ ਨਹੀਂ ਸੀ ਲਗਾਇਆ। ਉਹ ਇਕ ਵਧੀਆ ਕਬੱਡੀ ਖਿਡਾਰੀ ਸੀ ਅਤੇ ਹੁਣ ਉਹ ਫੈਕਟਰੀ ਵਿਚ ਕੰਮ ਕਰ ਰਿਹਾ ਸੀ।


ਉਸ ਦੀ ਮੁਲਾਕਾਤ ਫੈਕਟਰੀ ਵਿਚ ਇਕ ਵਿਅਕਤੀ ਨਾਲ ਹੋਈ ਤੇ ਉਹ ਉਸ ਦਾ ਦੋਸਤ ਬਣ ਗਿਆ। ਉਸ ਵੱਲੋਂ ਹੀ ਉਨ੍ਹਾਂ ਦੇ ਭਰਾ ਨੂੰ ਚਿੱਟੇ ਦਾ ਸੇਵਨ ਕਰਵਾਇਆ ਜਿਸ ਕਰਕੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਿੱਛੇ ਪਰਿਵਾਰ ਵਿਚ ਪਤਨੀ ਅਤੇ ਦੋ ਬੱਚੇ ਹੀ ਰਹਿ ਗਏ ਹਨ।