Kailash Kher attack news: ਬਾਲੀਵੁੱਡ ਦੇ ਮਸ਼ਹੂਰ ਗਾਇਕ ਕੈਲਾਸ਼ ਖੇਰ ਆਪਣੀ ਸ਼ਾਨਦਾਰ ਆਵਾਜ਼ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਆਵਾਜ਼ ਦਾ ਜਾਦੂ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ ਅਤੇ ਉਨ੍ਹਾਂ ਨੂੰ ਬਹੁਤ ਪਿਆਰ ਮਿਲਦਾ ਹੈ। 


COMMERCIAL BREAK
SCROLL TO CONTINUE READING

ਅਕਸਰ ਕੈਲਾਸ਼ ਖੇਰ ਆਪਣੀ ਆਵਾਜ਼ ਅਤੇ ਬਿਆਨਾਂ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਇਸ ਦੌਰਾਨ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਰਨਾਟਕ ਵਿਖੇ ਕੈਲਾਸ਼ ਖੇਰ 'ਤੇ ਹਮਲਾ ਹੋਇਆ ਹੈ।  


ਖਬਰਾਂ ਮੁਤਾਬਕ ਕੈਲਾਸ਼ ਖੇਰ 'ਤੇ ਕਰਨਾਟਕ ਵਿਖੇ ਇੱਕ ਸੰਗੀਤ ਸਮਾਰੋਹ ਦੌਰਾਨ ਹਮਲਾ ਕੀਤਾ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਕੰਸਰਟ ਦੌਰਾਨ ਗਾਇਕ 'ਤੇ ਬੋਤਲ ਸੁੱਟੀ ਗਈ ਹੈ। ਇਸ ਦੌਰਾਨ ਮੌਕੇ 'ਤੇ ਮੌਜੂਦ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕੈਲਾਸ਼ ਖੇਰ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ। 


ਇਹ ਵੀ ਪੜ੍ਹੋ: ਏਅਰ ਇੰਡੀਆ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ: 'ਹਾਈਡ੍ਰੌਲਿਕ' ਹੋਇਆ ਸੀ ਫੇਲ, ਯਾਤਰੀ ਸੁਰੱਖਿਅਤ


ਦੱਸਣਯੋਗ ਹੈ ਕਿ ਗਾਇਕ ਕੈਲਾਸ਼ ਖੇਰ ਦੀ ਸਿਹਤ ਬਾਰੇ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕਰਨਾਟਕ ਦੇ ਹੰਪੀ ਸ਼ਹਿਰ ਵਿੱਚ ਕੈਲਾਸ਼ ਖੇਰ ਦੇ ਸੰਗੀਤ ਸਮਾਰੋਹ ਵਿੱਚ ਭਾਰੀ ਭੀੜ ਦੇਖਣ ਨੂੰ ਮਿਲੀ ਸੀ ਅਤੇ ਇਸ ਦੌਰਾਨ ਗਾਇਕ 'ਤੇ ਹਮਲਾ ਕੀਤਾ ਗਿਆ ਸੀ। 


ਦੱਸ ਦਈਏ ਕਿ ਕੈਲਾਸ਼ ਖੇਰ ਨੇ ਹੰਪੀ 'ਚ ਹੋਏ ਇਸ ਪ੍ਰੋਗਰਾਮ ਦੀ ਜਾਣਕਾਰੀ ਆਪਣੇ ਟਵਿਟਰ ਅਕਾਊਂਟ 'ਤੇ ਸਾਂਝੀ ਕੀਤੀ ਸੀ। ਹਾਲਾਂਕਿ ਜਦੋਂ ਕੈਲਾਸ਼ ਖੇਰ 'ਤੇ ਹੋਏ ਹਮਲੇ ਦੀ ਖ਼ਬਰ (Kailash Kher attack news) ਸਾਹਮਣੇ ਆਈ ਤਾਂ ਉਸਦੇ ਪ੍ਰਸ਼ੰਸਕ ਉਸਦੇ ਸਿਹਤਯਾਬੀ ਲਈ ਦੁਆ ਕਰ ਰਹੇ ਸਨ।  


ਇਹ ਵੀ ਪੜ੍ਹੋ: AAP ਵਿਧਾਇਕ ਨੇ ਕਰਵਾਇਆ ਦੂਜਾ ਵਿਆਹ! ਸੋਸ਼ਲ ਮੀਡੀਆ 'ਤੇ ਮਿਲ ਰਹੀਆਂ ਵਧਾਈਆਂ