Kali Jotta Official Trailer:  'kali jota' ਫ਼ਿਲਮ 3 ਫਰਵਰੀ 2023 ਨੂੰ ਸਿਨੇਮਾ ਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ ਜਿਸ ਵਿਚ ਸਤਿੰਦਰ ਸਰਤਾਜ ,ਨੀਰੂ ਬਾਜਵਾ ਅਤੇ ਵਾਮੀਕਾ ਗੱਬੀ ਨੇ ਆਪਣੀ ਕਲਾ ਦਾ ਬੇਹਤਰੀਨ ਨਮੂਨਾ ਪੇਸ਼ ਕੀਤਾ ਹੈ। ਫਿਲਮ ਦੇ ਨਿਰਦੇਸ਼ਕਾਂ ਨੂੰ ਉਮੀਦ ਹੈ ਜਿਵੇਂ ਫਿਲਮ ਦੇ ਟ੍ਰੇਲਰ ਅਤੇ ਗਾਣਿਆਂ ਨੂੰ ਦਰਸ਼ਕਾਂ ਵਲੋਂ ਇਨਾ ਪਿਆਰ ਦਿੱਤਾ ਜਾ ਰਿਹਾ ਰਿਹਾ ਹੈ, ਫਿਲਮ ਵੀ ਉਵੇਂ ਹੀ ਉਹਨਾਂ ਦਾ ਦਿਲ ਜਿੱਤੇਗੀ।


COMMERCIAL BREAK
SCROLL TO CONTINUE READING

ਫਿਲਮ ਦੇ ਗੀਤ ਹੋਣ ਜਾਂ ਟ੍ਰੇਲਰ, ਫਿਲਮ ਦੇ ਕਿਰਦਾਰਾਂ ਰਾਬੀਆ ਅਤੇ ਦੀਦਾਰ ਦੇ ਹਰ ਡਾਇਲਾਗ ਅਤੇ ਗੀਤ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ। ਰਾਬੀਆ ਇੱਕ ਖੁਸ਼ਕਿਸਮਤ ਕੁੜੀ ਹੈ, ਜਦੋਂ ਕਿ ਦੀਦਾਰ ਇੱਕ ਸ਼ਰਮੀਲਾ ਲੜਕਾ ਹੈ, ਉਹ ਇੱਕ ਦੂਜੇ ਦੇ ਪਿਆਰ ਵਿੱਚ ਪੈ ਜਾਂਦੇ ਹਨ। ਇਸ (Kali Jotta Official Trailer)ਕਹਾਣੀ ਦਾ ਸਭ ਤੋਂ ਰੋਮਾਂਟਿਕ ਪਹਿਲੂ ਇਹ ਹੈ ਕਿ ਕਿਵੇਂ ਨੀਰੂ ਅਤੇ ਸਰਤਾਜ ਦਾ ਪਿਆਰ ਉਨ੍ਹਾਂ ਦੇ ਕਾਲਜ ਦੇ ਦਿਨਾਂ ਦੌਰਾਨ ਅਤੇ ਉਨ੍ਹਾਂ ਦੇ ਕਰੀਅਰ ਵਿੱਚ ਖਿੜਦਾ ਹੈ। ਇਸ ਫ਼ਿਲਮ ‘Kali Jotta’ ਦਾ Trailer 1 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਹੈ। 


ਇਹ ਵੀ ਪੜ੍ਹੋ: ਵਿਰੋਧ ਵਿਚਾਲੇ ਪੰਜਾਬ 'ਚ ਰਾਮ ਰਹੀਮ ਦਾ ਸਮਾਗਮ! ਲੱਖਾ ਦੀ ਤਦਾਦ 'ਚ ਲੋਕ ਸ਼ਾਮਿਲ

ਹਾਲ ਹੀ ਵਿੱਚ ਨੀਰੂ ਬਾਜਵਾ ਆਪਣੀ ਨਵੀਂ ਆ ਰਹੀ ਫ਼ਿਲਮ 'kali jota'ਨੂੰ ਲੈਕੇ ਕਾਫੀ ਸੁਰਖੀਆਂ 'ਚ ਆ ਰਹੀ ਹੈ। kali jota ਫ਼ਿਲਮ ਵਿੱਚ ਉਹ ਰਾਬੀਆ ਨਾਮ ਦੇ ਕਿਰਦਾਰ ਵਿੱਚ ਆਪਣੀ ਨਵੀਂ ਲੁੱਕ(Neeru Bajwa Kali Jota College Girl Look) ਦੇ ਨਾਲ ਨਜ਼ਰ ਆ ਰਹੀ ਹੈ ਜਿਸ ਵਿੱਚ ਉਹ ਬੇਹੱਦ ਹੀ ਖੁਬਸੂਰਤ ਲੱਗ ਰਹੀ ਹੈ ਅਤੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣ ਰਹੀ ਹੈ।


ਫਿਲਮ ਵਿੱਚ ਕਈ ਅਜਿਹੇ ਪਲ ਹੋਣਗੇ, ਜੋ ਯਕੀਨਨ ਬਹੁਤ ਸਾਰੇ ਦਰਸ਼ਕਾਂ ਨੂੰ ਆਪਣੇ ਕਾਲਜ ਦੇ ਪਿਆਰ (Kali Jotta Official Trailer) ਨਾਲ ਤਾਜ਼ਾ ਮਹਿਸੂਸ ਕਰਨਗੇ। ਫਿਲਮ ਸਾਨੂੰ ਇੱਕ ਹੈਰਾਨ ਕਰਨ ਵਾਲਾ ਮੋੜ ਦਿਖਾਉਣ ਲਈ ਤਿਆਰ ਹੈ। ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਕਰ ਰਹੇ ਹਨ।