Kangana Ranaut On India-Canada Dispute Latest News: ਆਪਣੀ ਅਦਾਕਾਰੀ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੀ ਬੇਬਾਕੀ ਲਈ ਵੀ ਜਾਣੀ ਜਾਂਦੀ ਹੈ। ਕੰਗਨਾ ਹਰ ਮੁੱਦੇ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਦੀ ਹੈ, ਚਾਹੇ ਉਹ ਫਿਲਮੀ ਮੁੱਦਾ ਹੋਵੇ ਜਾਂ ਸਿਆਸੀ ਮੁੱਦਾ। ਕੰਗਨਾ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਹੁਣ ਇਕ ਵਾਰ ਫਿਰ ਕੰਗਨਾ ਆਪਣੇ ਤਾਜ਼ਾ ਟਵੀਟ ਨੂੰ ਲੈ ਕੇ ਸੁਰਖੀਆਂ 'ਚ ਹੈ, ਜਿਸ 'ਚ ਉਸ ਨੇ ਭਾਰਤ-ਕੈਨੇਡਾ ਵਿਵਾਦ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।


COMMERCIAL BREAK
SCROLL TO CONTINUE READING

ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਕਾਫੀ ਵੱਧ ਗਿਆ ਹੈ। ਇਸ ਮੁੱਦੇ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਕਾਫੀ ਹੰਗਾਮਾ ਹੋਇਆ ਹੈ। ਇਸ ਦਾ ਸਿੱਧਾ ਅਸਰ ਕੈਨੇਡਾ ਦੇ ਸਿੱਖਾਂ 'ਤੇ ਵੀ ਪੈ ਰਿਹਾ ਹੈ ਅਤੇ ਇਸੇ ਦੌਰਾਨ ਬਾਲੀਵੁੱਡ  ਕੁਈਨ ਕੰਗਨ ਨੇ ਇਸ ਮੁੱਦੇ 'ਤੇ ਆਪਣੇ ਵਿਚਾਰ ਦਿੰਦੇ ਹੋਏ ਸਿੱਖ ਭਾਈਚਾਰੇ 'ਤੇ ਵੱਡਾ ਬਿਆਨ ਦਿੱਤਾ ਹੈ ਅਤੇ ਉਨ੍ਹਾਂ ਨੂੰ ਸਲਾਹ ਵੀ ਦਿੱਤੀ ਹੈ।


ਇਹ ਵੀ ਪੜ੍ਹੋ: Pathankot News: ਪਠਾਨਕੋਟ 'ਚ ਟਾਵਰ 'ਤੇ ਚੜ੍ਹਿਆ 75 ਸਾਲਾ ਬਜ਼ੁਰਗ, ਪਟਵਾਰ ਖਾਨੇ ਦੇ ਬਾਹਰ ਦੇ ਰਹੇ ਸੀ ਧਰਨਾ

ਕੰਗਨਾ ਰਣੌਤ ਨੇ ਭਾਰਤ-ਕੈਨੇਡਾ ਵਿਵਾਦ 'ਤੇ ਆਪਣੀ ਰਾਏ ਦਿੰਦੇ ਹੋਏ ਕਿਹਾ ਕਿ ਸਿੱਖ ਕੌਮ ਨੂੰ ਖੁੁਦ ਨੂੰ ਖਾਲਿਸਤਾਨੀਆਂ ਤੋਂ ਵੱਖ ਕਰ ਲੈਂਣਾ ਚਾਹੀਦਾ ਹੈ ਅਤੇ ਅਖੰਡ ਭਾਰਤ ਦੇ ਸਮਰਥਨ ਵਿੱਚ ਵੱਧ ਤੋਂ ਵੱਧ ਸਿੱਖਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਜਿਸ ਤਰ੍ਹਾਂ ਨਾਲ ਸਿੱਖ ਕੌਮ ਵੱਲੋਂ ਮੇਰਾ ਬਾਈਕਾਟ ਕੀਤਾ ਗਿਆ ਹੈ ਅਤੇ ਉਹ ਪੰਜਾਬ ਵਿੱਚ ਮੇਰੀਆਂ ਫਿਲਮਾਂ ਦਾ ਕਿੰਨਾ ਹਿੰਸਕ ਵਿਰੋਧ ਕਰਦੇ ਹਨ ਕਿਉਂਕਿ ਮੈਂ ਖਾਲਿਸਤਾਨੀ ਅੱਤਵਾਦੀਆਂ ਦੇ ਖਿਲਾਫ਼ ਆਪਣੀ ਗੱਲ ਕਹੀ ਸੀ, ਇਹ ਤੁਹਾਡੇ ਵੱਲੋਂ ਕੋਈ ਚੰਗਾ ਫੈਸਲਾ ਜਾਂ ਸੰਕੇਤ ਨਹੀਂ ਹੈ।'



ਕੰਗਨਾ ਰਣੌਤ ਨੇ ਅੱਗੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਲਿਖਿਆ, 'ਖਾਲਿਸਤਾਨੀ ਅੱਤਵਾਦ ਉਨ੍ਹਾਂ ਨੂੰ ਬੁਰਾ ਦਿਖਾਉਂਦਾ ਹੈ ਅਤੇ ਇਹ ਸਮੁੱਚੇ ਭਾਈਚਾਰੇ ਦੀ ਭਰੋਸੇਯੋਗਤਾ ਅਤੇ ਉਨ੍ਹਾਂ ਦੀ ਸਮੁੱਚੀ ਧਾਰਨਾ ਨੂੰ ਵਿਗਾੜ ਦੇਵੇਗਾ। ਪਿਛਲੇ ਸਮੇਂ ਵਿੱਚ ਵੀ ਖਾਲਿਸਤਾਨੀਆਂ ਨੇ ਸਮੁੱਚੀ ਸਿੱਖ ਕੌਮ ਦਾ ਭਾਰੀ ਨੁਕਸਾਨ ਕੀਤਾ ਹੈ, ਮੈਂ ਸਮੁੱਚੀ ਸਿੱਖ ਕੌਮ ਨੂੰ ਬੇਨਤੀ ਕਰਦਾ ਹਾਂ ਕਿ ਉਹ ਧਰਮ ਦੇ ਨਾਮ ਤੇ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਭੜਕਾਹਟ ਵਿੱਚ ਨਾ ਆਉਣ। ਜੈ ਹਿੰਦ।'' ਕੰਗਨਾ ਦੇ ਇਸ ਟਵੀਟ 'ਤੇ ਸੋਸ਼ਲ ਮੀਡੀਆ ਯੂਜ਼ਰਸ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਅਦਾਕਾਰਾ ਦੀ ਗੱਲ ਦਾ ਸਮਰਥਨ ਕਰ ਰਹੇ ਹਨ।