Kangana Ranaut ਨੇ ਫਿਰ ਉਡਾਇਆ ਰਿਤਿਕ ਰੌਸ਼ਨ ਤੇ ਦਿਲਜੀਤ ਦੋਸਾਂਝ ਦਾ ਮਜ਼ਾਕ
ਕੰਗਨਾ ਰਣੌਤ ਨੇ ਰਿਤਿਕ ਰੋਸ਼ਨ ਨਾਲ `ਕ੍ਰਿਸ਼ 3` ਅਤੇ `ਕਾਈਟਸ` ਵਿੱਚ ਕੰਮ ਕੀਤਾ ਸੀ। ਇਨ੍ਹਾਂ ਦੋਵਾਂ ਫਿਲਮਾਂ ਦੌਰਾਨ ਦਰਸ਼ਕਾਂ ਨੇ ਉਨ੍ਹਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ।
Kangana Ranaut on Hrithik Roshan and Diljit Dosanjh acting news: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਆਪਣੇ ਬੇਬਾਕ ਬਿਆਨਾਂ ਲਈ ਲਾਈਮਲਾਈਟ ਵਿੱਚ ਰਹਿੰਦੀ ਹੈ। ਉਹ ਹਰ ਮੁੱਦੇ 'ਤੇ ਬੇਬਾਕ ਬਿਆਨ ਦੇ ਕੇ ਲੋਕਾਂ ਨੂੰ ਹੈਰਾਨ ਕਰ ਦਿੰਦੀ ਹੈ। ਹਾਲ ਹੀ ਵਿੱਚ ਕੰਗਨਾ ਰਣੌਤ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਨ ਲਈ ਸੋਸ਼ਲ ਮੀਡੀਆ 'ਤੇ ਆਈ ਸੀ, ਜਿਸ ਦੌਰਾਨ ਉਸਨੇ ਲੋਕਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ।
ਕੰਗਨਾ ਰਣੌਤ ਨੇ ਸਵਾਲਾਂ-ਜਵਾਬਾਂ ਦੀ ਇਸ ਲੜੀ ਦਾ ਨਾਂ #ASKKANGANA ਰੱਖਿਆ ਹੈ ਅਤੇ ਇਸਦੇ ਤਹਿਤ ਉਹ ਟਵਿੱਟਰ 'ਤੇ ਲੋਕਾਂ ਦੇ ਕਈ ਸਵਾਲਾਂ ਦੇ ਜਵਾਬ ਦਿੰਦੀ ਹੈ। #ASKKangana ਸੈਸ਼ਨ ਦੌਰਾਨ, ਇੱਕ ਪ੍ਰਸ਼ੰਸਕ ਨੇ ਕੰਗਨਾ ਰਣੌਤ ਨੂੰ ਰਿਤਿਕ ਰੋਸ਼ਨ ਅਤੇ ਦਿਲਜੀਤ ਦੋਸਾਂਝ ਦੀ ਅਦਾਕਾਰੀ ਬਾਰੇ ਕੁਝ ਕਹਿਣ ਲਈ ਕਿਹਾ।
ਦੱਸ ਦਈਏ ਕਿ ਫੈਨ ਵੱਲੋਂ ਟਵੀਟ 'ਚ ਲਿਖਿਆ ਗਿਆ ਸੀ ਕਿ, 'ਰਿਤਿਕ ਰੋਸ਼ਨ ਅਤੇ ਦਿਲਜੀਤ ਦੋਸਾਂਝ 'ਚੋਂ ਤੁਹਾਡਾ ਪਸੰਦੀਦਾ ਐਕਟਰ ਕੌਣ ਹੈ?' ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕੰਗਨਾ ਰਣੌਤ ਨੇ ਟਵਿੱਟਰ 'ਤੇ ਲਿਖਿਆ, "ਮੈਨੂੰ ਲੱਗਦਾ ਹੈ ਕਿ ਇੱਕ ਵਿਅਕਤੀ ਬਹੁਤ ਵਧੀਆ ਐਕਸ਼ਨ ਕਰਦਾ ਹੈ ਅਤੇ ਦੂਜਾ ਬਹੁਤ ਵਧੀਆ ਗੀਤ ਬਣਾਉਂਦਾ ਹੈ। ਇਮਾਨਦਾਰੀ ਨਾਲ ਦੱਸਾਂ ਤਾਂ ਮੈਂ ਇਨ੍ਹਾਂ ਦੋਵਾਂ ਨੂੰ ਕਦੇ ਐਕਟਿੰਗ ਕਰਦੇ ਹੋਏ ਨਹੀਂ ਦੇਖਿਆ। ਜੇਕਰ ਮੈਂ ਕਦੇ ਉਨ੍ਹਾਂ ਨੂੰ ਐਕਟਿੰਗ ਕਰਦੇ ਦੇਖਿਆ ਤਾਂ ਜ਼ਰੂਰ ਦੱਸਾਂਗੀ ਕਿ ਉਹ ਕਿਸ ਤਰ੍ਹਾਂ ਦੇ ਐਕਟਰ ਹਨ। ਜੇਕਰ ਤੁਸੀਂ ਵੀ ਉਨ੍ਹਾਂ ਨੂੰ ਐਕਟਿੰਗ ਕਰਦੇ ਦੇਖਦੇ ਹੋ ਤਾਂ ਜ਼ਰੂਰ ਦੱਸਣਾ।"
ਦੱਸਣਯੋਗ ਹੈ ਕਿ ਕੰਗਨਾ ਰਣੌਤ ਨੇ ਰਿਤਿਕ ਰੋਸ਼ਨ ਨਾਲ 'ਕ੍ਰਿਸ਼ 3' ਅਤੇ 'ਕਾਈਟਸ' ਵਿੱਚ ਕੰਮ ਕੀਤਾ ਸੀ। ਇਨ੍ਹਾਂ ਦੋਵਾਂ ਫਿਲਮਾਂ ਦੌਰਾਨ ਦਰਸ਼ਕਾਂ ਨੇ ਉਨ੍ਹਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ।
ਇਹ ਵਾ ਪੜ੍ਹੋ: ਕੌਮੀ ਇਨਸਾਫ਼ ਮੋਰਚੇ ਨਾਲ ਮੇਰਾ ਕੋਈ ਸੰਬੰਧ ਨਹੀਂ: ਬਲਵੰਤ ਸਿੰਘ ਰਾਜੋਆਣਾ
ਦੱਸਿਆ ਜਾਂਦਾ ਹੈ ਕਿ ਇਨ੍ਹਾਂ ਫਿਲਮਾਂ ਦੌਰਾਨ ਦੋਵਾਂ ਵਿਚਾਲੇ ਅਫੇਅਰ ਸ਼ੁਰੂ ਹੋ ਗਿਆ ਸੀ, ਜਿਸ ਕਰਕੇ ਕੰਗਨਾ ਅੱਜ ਤੱਕ ਰਿਤਿਕ ਰੋਸ਼ਨ 'ਤੇ ਹਮਲਾ ਕਰਦੀ ਹੈ। ਲੋਕ ਕੰਗਨਾ ਰਣੌਤ ਨੂੰ ਲਗਾਤਾਰ ਟ੍ਰੋਲ ਕਰਦੇ ਹਨ ਕਿ ਜੇਕਰ ਰਿਤਿਕ ਚੰਗਾ ਐਕਟਰ ਨਹੀਂ ਹੈ ਤਾਂ ਉਸ ਨੇ 'ਕ੍ਰਿਸ਼ 3' ਅਤੇ 'ਕਾਈਟਸ' ਵਰਗੀਆਂ ਫਿਲਮਾਂ 'ਚ ਕੰਮ ਕਿਉਂ ਕੀਤਾ?
ਦੂਜੇ ਪਾਸੇ ਦਿਲਜੀਤ ਦੋਸਾਂਝ ਤੇ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੌਰਾਨ ਟਵਿੱਟਰ 'ਤੇ ਇੱਕ ਦੂਜੇ 'ਤੇ ਨਿਸ਼ਾਨੇ ਸਾਧੇ ਸਨ।
ਇਹ ਵਾ ਪੜ੍ਹੋ: CM ਭਗਵੰਤ ਮਾਨ ਦਾ ਅਕਾਲੀਆਂ 'ਤੇ ਨਿਸ਼ਾਨਾ ''ਵੇਲੇ ਦੇ ਕੰਮ ਕੁਵੇਲੇ ਦੀ ਟੱਕਰਾਂ, ਹੁਣ ਪ੍ਰਕਾਸ਼ ਸਿੰਘ ਬਾਦਲ ਦੇ ਦਸਤਖਤਾਂ ਦਾ ਕੀ ਮੁੱਲ?"
(For more news apart from Kangana Ranaut on Hrithik Roshan and Diljit Dosanjh's acting, stay tuned to Zee PHH)