Kanjhawala death case: ਦਿੱਲੀ ਪੁਲਿਸ ਨੂੰ ਅੱਜ ਕਾਂਝਵਾਲਾ ਸੜਕ ਹਾਦਸਾ ਕੇਸ ਵਿਚ ਵੱਡੀ ਕਾਮਯਾਬੀ ਮਿਲੀ ਹੈ। ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਕਾਂਝਵਾਲਾ ਕੇਸ ਦੇ ਛੇਵੇਂ ਮੁਲਜ਼ਮ ਆਸ਼ੂਤੋਸ਼ ਨੂੰ ਦਿੱਲੀ ਪੁਲਿਸ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਆਸ਼ੂਤੋਸ਼ ਦੀ ਕਾਰ ਲੈ ਕੇ ਗਿਆ ਸੀ। ਆਸ਼ੂਤੋਸ਼ 'ਤੇ ਮੁਲਜ਼ਮ ਦੀ ਮਦਦ ਕਰਨ ਦਾ ਦੋਸ਼ ਹੈ। ਪੁਲਸ ਸੂਤਰਾਂ ਮੁਤਾਬਕ ਘਟਨਾ ਦੇ ਸਮੇਂ ਕਾਰ 'ਚ ਸਿਰਫ 4 ਦੋਸ਼ੀ ਸਨ। ਦੀਪਕ ਘਰ ਵਿਚ ਹੀ ਸੀ ਪਰ ਅਮਿਤ ਨੇ ਉਸ ਨੂੰ ਬਾਅਦ ਵਿਚ ਬੁਲਾਇਆ। ਅਮਿਤ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀ, ਇਸ ਲਈ ਦੀਪਕ ਨੇ ਇਹ ਜ਼ਿੰਮੇਵਾਰੀ ਲੈ ਲਈ ਕਿ ਉਹ ਕਾਰ ਚਲਾ ਰਿਹਾ ਸੀ। ਜਦੋਂਕਿ ਜਾਂਚ 'ਚ ਸਾਹਮਣੇ ਆਇਆ ਹੈ ਕਿ ਘਟਨਾ ਦੇ ਸਮੇਂ ਅਮਿਤ ਹੀ ਕਾਰ ਚਲਾ ਰਿਹਾ ਸੀ।


COMMERCIAL BREAK
SCROLL TO CONTINUE READING

ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਆਸ਼ੂਤੋਸ਼ ਨੇ ਆਤਮ ਸਮਰਪਣ ਕਰ ਦਿੱਤਾ ਹੈ। ਸਭ ਤੋਂ ਅਹਿਮ ਗੱਲ ਹੈ ਕਿ ਦਿੱਲੀ ਦੇ ਕਾਂਝਵਾਲਾ ਸੜਕ ਹਾਦਸੇ ਦੀ ਜਾਂਚ ਲਈ ਐਸ.ਆਈ.ਟੀ. ਐਸਆਈਟੀ ਡੀਸੀਪੀ ਦੀ ਨਿਗਰਾਨੀ ਹੇਠ ਕੰਮ ਕਰੇਗੀ। ਦੂਜੇ ਪਾਸੇ ਕਾਂਝਵਾਲਾ ਕੇਸ (delhi girl accident news)ਵਿੱਚ ਦਿੱਲੀ ਪੁਲੀਸ ਅੱਜ ਪੰਜ ਮੁਲਜ਼ਮਾਂ ਨੂੰ ਰੋਹਿਣੀ ਅਦਾਲਤ ਵਿੱਚ ਪੇਸ਼ ਕਰੇਗੀ। ਇਸ ਮਾਮਲੇ 'ਚ ਪੁਲਸ ਨੇ ਪਹਿਲਾਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੇ ਨਾਲ ਹੀ ਪੁਲਿਸ ਨੇ ਹਾਦਸੇ ਦਾ ਕਾਰਨ ਬਣੀ ਬਲੇਨੋ ਕਾਰ ਵੀ ਬਰਾਮਦ ਕਰ ਲਈ ਹੈ।


ਇਹ ਵੀ ਪੜ੍ਹੋ:ਸਕੂਲੀ ਵਰਦੀ 'ਚ ਨੱਚਦੀ ਦਿਖਾਈ ਦਿੱਤੀ ਕਿਊਟ ਜਿਹੀ ਛੋਟੀ ਬੱਚੀ, ਲੋਕਾਂ ਦਾ ਆਪਣੇ ਵੱਲ ਖਿੱਚਿਆ ਧਿਆਨ

ਜਾਣੋ ਪੂਰਾ ਮਾਮਲਾ 


1 ਜਨਵਰੀ ਨੂੰ ਪੁਲਿਸ ਨੂੰ ਸੁਲਤਾਨਪੁਰੀ ਵਿੱਚ ਅੰਜਲੀ ਦੀ ਲਾਸ਼ ਮਿਲੀ। ਪੁਲੀਸ ਨੇ ਹਾਦਸੇ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਕਾਰ 'ਚ ਲਾਸ਼ ਫਸੀ ਹੋਈ ਹੈ।  ਨਵੇਂ ਸਾਲ ਦੇ ਜਸ਼ਨ ਦੇ ਵਿਚਕਾਰ ਕਾਰ ਵਿੱਚ ਸਵਾਰ 5 ਲੜਕੇ ਇੱਕ ਲੜਕੀ ਨੂੰ ਆਪਣੀ ਕਾਰ ਵਿੱਚ ਚਾਰ ਕਿਲੋਮੀਟਰ ਤੱਕ ਸੜਕ 'ਤੇ (delhi girl accident news) ਘਸੀਟਿਆ।

ਇਸ ਕਾਰਨ ਲੜਕੀ ਦੀ ਮੌਤ ਹੋ ਗਈ।ਸੜਕ ਦੇ ਕਿਨਾਰੇ ਇੱਕ ਲੜਕੀ ਬਿਨਾਂ ਕੱਪੜਿਆਂ ਦੇ ਪਈ ਸੀ।  ਇਸ ਸੂਚਨਾ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਦੇਖਿਆ ਕਿ ਉਥੇ ਇਕ ਲੜਕੀ ਖੂਨ ਨਾਲ ਲੱਥਪੱਥ (Delhi Girl accident news)ਹਾਲਤ 'ਚ ਪਈ ਸੀ।