Kapurthala News: ਜ਼ਿਲ੍ਹਾ ਕਪੂਰਥਲਾ ਦੇ ਪਿੰਡ ਧਾਲੀਵਾਲ ਦੋਨਾਂ ਵਿਖੇ ਛੱਤ ਤੇ ਖੇਡ ਰਹੇ ਦੋ ਬੱਚੀਆਂ ਨੂੰ 11ਕੇ.ਵੀ. ਬਿਜਲੀ ਦੀਆਂ ਤਾਰਾਂ ਨਾਲ ਕਰੰਟ ਲੱਗਣ ਕਾਰਨ ਇਕ ਬੱਚੀ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਹਾਲਤ ਵਿਚ ਜ਼ਖਮੀ ਹੋ ਗਈ।


COMMERCIAL BREAK
SCROLL TO CONTINUE READING

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਧਾਲੀਵਾਲ ਦੋਨਾਂ ਵਿਖੇ ਛੱਤ 'ਤੇ ਬੱਚੀਆਂ ਖੇਡ ਰਹੀਆਂ ਸਨ ਕਿ ਛੱਤ ਤੋਂ ਲੰਘਦੀ 11ਕੇ.ਵੀ. ਬਿਜਲੀ ਦੀਆਂ ਤਾਰਾਂ ਦੀ ਚਪੇਟ ਵਿਚ ਆ ਗਈ ਜਿਸ ਕਾਰਨ ਰਾਜਦੀਪ ਕੌਰ ਪੁੱਤਰੀ ਧਰਮਪਾਲ ਵਾਸੀ ਧਾਲੀਵਾਲ ਦੋਨਾਂ ਤੇ ਕੋਮਲਪ੍ਰੀਤ ਕੌਰ ਪੁੱਤਰੀ ਜਸਬੀਰ ਸਿੰਘ ਵਾਸੀ ਧਾਲੀਵਾਲ ਦੋਨਾਂ ਦੋਵੇਂ ਗੰਭੀਰ ਜ਼ਖਮੀ ਹੋ ਗਈਆਂ।


ਇਹ ਵੀ ਪੜ੍ਹੋ: Delhi Air Pollution: ਦਿੱਲੀ-NCR 'ਚ ਵਧਣ ਲੱਗਾ ਪ੍ਰਦੂਸ਼ਣ, ਸਾਹ ਲੈਣਾ ਹੋਇਆ ਮੁਸ਼ਕਲ, AQI 309 ਦਰਜ

ਪਰਿਵਾਰਕ ਮੈਂਬਰਾਂ ਵੱਲੋਂ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਿਊਟੀ ਡਾ. ਨਵਦੀਪ ਕੌਰ ਨੇ ਰਾਜਦੀਪ ਕੌਰ ਨੂੰ ਮਿ੍ਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਮਿ੍ਤਕ ਰਾਜਦੀਪ ਕੌਰ ਦਾ ਪਿਤਾ ਵਿਦੇਸ਼ ਵਿਚ ਰਹਿੰਦਾ ਹੈ। ਲੜਕੀ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।


ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਧਾਲੀਵਾਲ ਦੋਨਾ ਦੇ ਰਹਿਣ ਵਾਲੇ ਧਰਮਪਾਲ ਦੀ 15 ਸਾਲਾ ਲੜਕੀ ਰਾਜਦੀਪ ਕੌਰ ਆਪਣੀ ਸਹੇਲੀ 8 ਸਾਲਾ ਕੋਮਲਪ੍ਰੀਤ ਕੌਰ ਨਾਲ ਘਰ ਦੀ ਛੱਤ ’ਤੇ ਖੇਡ ਰਹੀ ਸੀ। ਕੋਮਲਪ੍ਰੀਤ ਕੌਰ ਦੇ ਪਿਤਾ ਦਾ ਨਾਮ ਜਸਬੀਰ ਸਿੰਘ ਹੈ ਅਤੇ ਉਹ ਇਸੇ ਪਿੰਡ ਵਿੱਚ ਰਹਿੰਦਾ ਹੈ।


11,000 ਵੋਲਟ ਦੀ ਹਾਈ ਟੈਂਸ਼ਨ ਲਾਈਨ ਘਰ ਦੀ ਛੱਤ ਤੋਂ ਲੰਘਦੀ ਹੈ ਜਿਸ 'ਤੇ ਦੋਵੇਂ ਲੜਕੀਆਂ ਖੇਡ ਰਹੀਆਂ ਸਨ। ਖੇਡਦੇ ਸਮੇਂ ਦੋਵੇਂ ਲੜਕੀਆਂ ਨੂੰ ਅਚਾਨਕ ਕਰੰਟ ਲੱਗ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈਆਂ। ਦੋਵਾਂ ਦੀਆਂ ਚੀਕਾਂ ਸੁਣ ਕੇ ਪਰਿਵਾਰਕ ਮੈਂਬਰ ਦੌੜ ਗਏ।


ਪਿੰਡ ਵਾਸੀਆਂ ਨੇ ਤੁਰੰਤ ਦੋਵਾਂ ਲੜਕੀਆਂ ਨੂੰ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਪਹੁੰਚਾਇਆ। ਉਥੇ ਡਿਊਟੀ 'ਤੇ ਮੌਜੂਦ ਡਾਕਟਰ ਨਵਦੀਪ ਕੌਰ ਨੇ ਜਾਂਚ ਤੋਂ ਬਾਅਦ ਰਾਜਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਕੋਮਲਪ੍ਰੀਤ ਦਾ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੀ ਰਾਜਦੀਪ ਕੌਰ ਦੇ ਪਿਤਾ ਵਿਦੇਸ਼ ਵਿੱਚ ਰਹਿੰਦੇ ਹਨ।


ਇਹ ਵੀ ਪੜ੍ਹੋSonam Bajwa Photos: ਸੋਨਮ ਬਾਜਵਾ ਦੇ ਕਾਤਿਲਾਨਾ ਲੁੱਕ ਨੇ ਬੇਕਾਬੂ ਕੀਤੇ ਫੈਨਜ਼, ਵੇਖ ਬੋਲਡ ਤਸਵੀਰਾਂ 

(ਚੰਦਰ ਮੜੀਆ ਦੀ ਰਿਪੋਰਟ)