Kargil Vijay Divas 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਯਾਨੀ ਬੁੱਧਵਾਰ ਨੂੰ ਕਾਰਗਿਲ ਵਿਜੇ ਦਿਵਸ ਦੇ ਮੌਕੇ ਅੰਮ੍ਰਿਤਸਰ ਦੇ ਸਟੇਟ ਵਾਰ ਹੀਰੋਜ਼ ਮੈਮੋਰੀਅਲ ਵਿਖੇ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਸ ਦੌਰਾਨ ਸ਼ਹੀਦ ਜਵਾਨ, ਜ਼ਖ਼ਮੀ/ਨਕਾਰਾ ਸੈਨਿਕਾਂ ਤੇ ਵਿਸ਼ਵ ਯੁੱਧ ਦੇ ਵਿੱਚ ਜਿਹੜੇ ਨਾਨ ਪੈਨਸ਼ਨਰ ਸਾਬਕਾ ਸੈਨਿਕ, ਉਨ੍ਹਾਂ ਦੀਆਂ ਵਿਧਵਾਵਾਂ ਲਈ ਵੱਡੇ ਐਲਾਨ ਵੀ ਕੀਤੇ। (Punjab CM Bhagwant Mann big announcement for martyred soldiers news today)


COMMERCIAL BREAK
SCROLL TO CONTINUE READING

ਉਨਾਂ ਐਲਾਨ ਕੀਤਾ ਕਿ ਇੱਕ ਸਾਲ 'ਚ ਤਕਰੀਬਨ 30 ਮਾਮਲੇ ਸਾਹਮਣੇ ਆਉਂਦੇ ਹਨ ਜਿਸ ਵਿੱਚ ਕੋਈ ਜਵਾਨ ਸੜਕ ਹਾਦਸੇ 'ਚ ਮਰ ਗਿਆ ਹੋਵੇ, ਜਾਂ ਕਿਸੇ ਜਵਾਨ ਨੂੰ ਬਾਰੇ ਹੈਮਰੇਜ ਹੋ ਗਿਆ ਹੋਵੇ, ਦਿਲ ਦਾ ਦੌਰਾ ਪਿਆ ਹੋਵੇ, ਅਜਿਹੇ ਜਵਾਨ ਨੂੰ ਵੀ ਅਸੀਂ ਸ਼ਹੀਦ ਦਾ ਦਰਜ ਦੇਵਾਂਗੇ। 


Kargil Vijay Divas 2023: ਸ਼ਹੀਦ ਜਵਾਨ ਦੇ ਪਰਿਵਾਰ ਵਾਲਿਆਂ ਦੇ ਮੁਆਵਜ਼ੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ: 


  • ਸ਼ਹੀਦ ਜਵਾਨ ਦੇ ਪਰਿਵਾਰ ਦੀ ਮਦਦ ਲਈ 25 ਲੱਖ ਰੁਪਏ ਦਿੱਤੇ ਜਾਣਗੇ 

  • ਜਿਹੜੇ ਫੌਜੀ ਜਵਾਨ ਜੰਗ ਵਿੱਚ ਸ਼ਹੀਦ ਹੋ ਜਾਂਦੇ ਹਨ; 76-100 ਫ਼ੀਸਦੀ ਜ਼ਖ਼ਮੀ/ਨਕਾਰਾ (ਜੋ ਕਿ ਫੌਜ ਵੱਲੋਂ ਤੈਅ ਕੀਤਾ ਜਾਂਦਾ ਹੈ) ਜਵਾਨ ਨੂੰ 20 ਲੱਖ ਦਿੱਤੇ ਜਾਂਦੇ ਸੀ ਹੁਣ 40 ਲੱਖ ਕਰ ਰਹੇ ਹਾਂ, 51-75 ਫ਼ੀਸਦੀ ਲਈ ਪਹਿਲਾਂ 10 ਲੱਖ ਹੁੰਦਾ ਸੀ, ਹੁਣ 20 ਲੱਖ ਕਰ ਰਹੇ ਹਾਂ, ਤੇ ਇਸੇ ਤਰ੍ਹਾਂ 25 ਤੋਂ 50 ਫ਼ੀਸਦੀ ਲਈ 5 ਲੱਖ ਤੋਂ ਵਧਾ ਕੇ 10 ਲੱਖ ਕੀਤਾ ਜਾ ਰਿਹਾ ਹੈ। 

  • ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੇ ਵਿੱਚ ਜਿਹੜੇ ਨਾਨ ਪੈਨਸ਼ਨਰ ਸਾਬਕਾ ਸੈਨਿਕ, ਉਨ੍ਹਾਂ ਦੀਆਂ ਵਿਧਵਾਵਾਂ ਨੂੰ ਜਿਹੜੀ ਮਾਲੀ ਸਹਾਇਤਾ ਮਿਲਦੀ ਸੀ ਉਹ 6000 ਰੁਪਏ ਮਹੀਨਾ ਸੀ ਉਸਨੂੰ 10,000 ਰੁਪਏ ਕੀਤੇ ਜਾ ਰਿਹਾ ਹੈ। 

  • ਸ਼ਹੀਦ ਜਵਾਨ ਦੇ ਪਰਿਵਾਰ ਲਈ 9 ਕਰੋੜ ਸਾਲਾਨਾ ਸ਼ਹੀਦਾਂ 'ਤੇ ਖਰਚ ਹੋਵੇਗਾ 

  • ਜ਼ਖ਼ਮੀ/ਨਕਾਰਾ ਸੈਨਿਕਾਂ ਲਈ 1 ਕਰੋੜ 

  • ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੇ ਵਿੱਚ ਨਾਨ ਪੈਨਸ਼ਨਰ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਲਈ ਪੌਣੇ 3 ਕਰੋੜ ਖਰਚਿਆਂ ਜਾਣਾ ਹੈ


ਉਨ੍ਹਾਂ ਇਸ ਦੌਰਾਨ ਇਹ ਵੀ ਕਿਹਾ ਸ਼ਹੀਦਾਂ ਨੂੰ ਭੋਜ ਨਹੀਂ ਮੰਨਿਆ ਜਾਣਾ ਚਾਹੀਦਾ ਹੈ ਸਗੋਂ ਉਨ੍ਹਾਂ ਦਾ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਣਾ ਚਾਹੀਦਾ ਹੈ। 


ਇਹ ਵੀ ਪੜ੍ਹੋ: Punjab News: ਸਮਾਜ ਵਿਰੋਧੀ ਅਨਸਰਾਂ ਖਿਲਾਫ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿੱਚ ਚਲਾਇਆ ਗਿਆ 'Operation CASO'


(For more news apart from Punjab CM Bhagwant Mann big announcement for martyred soldiers news today, stay tuned to Zee PHH)