Kargil Vijay Diwas 2024/ ਚੰਦਰ ਮੜ੍ਹੀਆ: ਸੰਨ 1999 ਵਿੱਚ ਕਾਰਗਿਲ ਦੀ ਲੜਾਈ ਦੇ ਵਿੱਚ ਕਪੂਰਥਲਾ ਦੇ ਪਿੰਡ ਸ਼ਾਲਾਪੁਰ ਦੋਨਾਂ ਦੇ ਸ਼ਹੀਦ ਹੋਏ ਨਾਇਕ ਬਲਦੇਵ ਸਿੰਘ ਦੇ ਪਰਿਵਾਰ ਦੇ ਨਾਲ ਕਾਰਗਿਲ ਵਿਜੇ ਦਿਵਸ ਮੌਕੇ ਮੁਲਾਕਾਤ ਕਰਕੇ ਖਾਸ ਗੱਲਬਾਤ ਕੀਤੀ ਗਈ। ਇਸ ਦੌਰਾਨ ਜ਼ੀ ਮੀਡੀਆ ਦੇ ਪੱਤਰਕਾਰ ਚੰਦਰ ਮੜੀਆ ਵੱਲੋਂ ਉਨਾਂ ਦੇ ਪਰਿਵਾਰਿਕ ਮੈਂਬਰਾਂ ਵਿੱਚੋਂ ਉਹਨਾਂ ਦੀ ਉਸ ਵੇਲੇ ਦੀ ਧਰਮ ਪਤਨੀ ਗੁਰਦੀਪ ਕੌਰ ਜੌ ਬਲਦੇਵ ਸਿੰਘ ਜੀ ਦੀ ਸ਼ਹਾਦਤ ਦੇ ਮਗਰੋਂ ਹੁਣ ਉਹਨਾਂ ਦੇ ਛੋਟੇ ਭਰਾ ਹਰਦੇਵ ਸਿੰਘ ਦੀ ਪਤਨੀ ਹੈ ਅਤੇ ਸ਼ਹੀਦ ਬਲਦੇਵ ਸਿੰਘ ਜੀ ਦੀ ਮਾਤਾ ਮਹਿੰਦਰ ਕੌਰ ਜੀ ਦੇ ਨਾਲ ਮਿਲਕੇ ਦੁੱਖ ਨੂੰ ਸਾਂਝਾ ਕੀਤਾ ਗਿਆ। 


COMMERCIAL BREAK
SCROLL TO CONTINUE READING

ਇਸ ਦੌਰਾਨ ਸ਼ਹੀਦ ਨਾਇਕ ਬਲਦੇਵ ਸਿੰਘ ਦੇ ਪਰਿਵਾਰ ਨੇ ਬਲਦੇਵ ਸਿੰਘ ਜੀ ਦੀ ਸ਼ਹਾਦਤ ਨੂੰ ਉਹਨਾਂ ਲਈ ਮਾਨ ਦੀ ਪ੍ਰਾਪਤੀ ਦੱਸਿਆ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਜਿੱਥੇ ਸ਼ਹੀਦ ਬਲਦੇਵ ਸਿੰਘ ਜੀ ਦੀ ਸ਼ਹਾਦਤ ਤੇ ਇੱਕ ਪਾਸੇ ਉਹਨਾਂ ਦੇ ਪਰਿਵਾਰ ਨੂੰ ਮਾਣ ਹੈ ਤੇ  ਦੂਜੇ ਪਾਸੇ ਉਹਨਾਂ ਨੂੰ ਇਸ ਗੱਲ ਦਾ ਦੁੱਖ ਵੀ ਹੈ ਕਿ ਅੱਜ ਸ਼ਹੀਦ ਬਲਦੇਵ ਸਿੰਘ ਉਹਨਾਂ ਦੇ ਵਿਚਕਾਰ ਸਰੀਰਕ ਤੌਰ ਤੇ ਚਾਹੇ ਮੌਜੂਦ ਨਹੀਂ ਹਨ ਪਰ ਅੱਜ ਵੀ ਉਹਨਾਂ ਦਾ ਅਹਿਸਾਸ ਸਾਡੇ ਨਾਲ ਹੈ। 


ਇਹ ਵੀ ਪੜ੍ਹੋ: Kargil Vijay Diwas 2024: ਕਾਰਗਿਲ ਵਿਜੇ ਦਿਵਸ ਅੱਜ; ਹਰ ਸਾਲ ਕਿਉਂ ਮਨਾਇਆ ਜਾਂਦਾ ਹੈ? ਜਾਣੋ ਇਤਿਹਾਸ 
 


ਕਾਰਗਿਲ ਦੀ ਲੜਾਈ ਦੇ ਵਿੱਚ ਸ਼ਹੀਦ ਹੋਣ ਮਗਰੋਂ ਨਾਇਕ ਬਲਦੇਵ ਸਿੰਘ ਜੀ ਦੀ ਪਤਨੀ ਜੌ ਉਸ ਵੇਲੇ ਗੁਰਦੀਪ ਕੌਰ ਸਨ ਪਰ ਉਨਾਂ ਦੀ ਸ਼ਹਾਦਤ ਮਗਰੋਂ ਕੁਝ ਸਮਾਂ ਬਾਅਦ ਹੀ ਉਹਨਾਂ ਦੇ ਛੋਟੇ ਭਰਾ ਦੇ ਨਾਲ ਵਿਆਹ ਬੰਧਨ ਵਿੱਚ ਬੱਜ ਗਏ। ਜੋ ਹੁਣ ਉਹਨਾਂ ਦੇ ਛੋਟੇ ਭਰਾ ਹਰਦੇਵ ਸਿੰਘ ਦੀ ਪਤਨੀ ਹੈ ਅਤੇ ਪਰ ਕਈ ਸਾਲ ਬੀਤ ਜਾਣ ਮਗਰੋਂ ਉਹਨਾਂ ਦੇ ਪਰਿਵਾਰ ਦੇ ਜਖਮ ਅਜੇ ਵੀ ਅੱਲੇ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਤਾਂ ਆਰਥਿਕ ਪੱਖੋਂ ਉਨਾਂ ਦੀ ਬਹੁਤ ਮਦਦ ਕੀਤੀ ਹੈ। 


ਪਰ ਅੱਜ ਵੀ ਉਹ ਸ਼ਹੀਦ ਨਾਇਕ ਬਲਦੇਵ ਸਿੰਘ ਜੀ ਦੇ ਇਸ ਦੁਨੀਆਂ ਤੋਂ ਚਲੇ ਜਾਣ ਦਾ ਦੁੱਖ ਭੁੱਲ ਨਹੀਂ ਪਾਏ। ਉਹਨਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸ਼ਹੀਦ ਬਲਦੇਵ ਸਿੰਘ ਜੀ ਦੇ ਨਾਮ ਤੇ ਇੱਕ ਪਿੰਡ ਵਿੱਚ ਯਾਦਗਾਰੀ ਗੇਟ ਜਰੂਰ ਬਣਾਇਆ ਜਾਵੇ ਅਤੇ ਇਸ ਦੌਰਾਨ ਪਿੰਡ ਦੇ ਮੋਹਤਵਾਰ ਕੰਵਲਜੀਤ ਸਿੰਘ ਤੇ ਰਾਜਿੰਦਰ ਕੌਰ ਰਾਜ ਤੇ ਹੋਰ ਪਿੰਡ ਵਾਸੀਆਂ ਨੇ ਵੀ ਖਾਸ ਤੌਰ ਤੇ ਮੰਗ ਰੱਖੀ ਕਿ ਸਰਕਾਰ ਅਤੇ ਪ੍ਰਸ਼ਾਸਨ ਨਾਇਕ ਸ਼ਹੀਦ ਬਲਦੇਵ ਸਿੰਘ ਦੀ ਇਸ ਸ਼ਹੀਦੀ ਨੂੰ ਯਾਦ ਰੱਖਦੇ ਹੋਏ ਉਨਾਂ ਦੇ ਪਿੰਡ ਵਿੱਚ ਯਾਦਗਾਰੀ ਸਮਾਰਕ ਜਰੂਰ ਬਣਾਉਣ ਤਾਂ ਜੋ ਸਾਡੀਆਂ ਆਉਣ ਵਾਲੀ ਨੌਜਵਾਨ ਪੀੜੀ ਹਮੇਸ਼ਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਰੱਖਣ ਅਤੇ ਸਿਜਦਾ ਕਰਨ।


ਇਹ ਵੀ ਪੜ੍ਹੋ: PM Modi Ladakh Visit Update: ਕਾਰਗਿਲ ਦੀ ਸ਼ਹਾਦਤ ਨੂੰ ਦੇਸ਼ ਕਰ ਰਿਹਾ ਹੈ ਸਲਾਮ, ਵਾਰ ਮੈਮੋਰੀਅਲ ਪਹੁੰਚ PM ਮੋਦੀ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ