Cat In House Good Or Bad: ਅੱਜ ਦੇ ਸਮੇਂ ਵਿੱਚ ਬਿੱਲੀਆਂ ਨੂੰ ਘਰਾਂ ਵਿੱਚ ਰੱਖਣ ਦਾ ਰੁਝਾਨ ਵਧ ਗਿਆ ਹੈ ਪਰ ਬਿੱਲੀ ਨੂੰ ਘਰ ਵਿਚ ਰੱਖਣਾ ਕਈ ਲੋਕ ਸ਼ੁਭ ਅਤੇ ਕਈ ਅਸ਼ੁਭ ਮੰਨਦੇ ਹਨ। ਇਸ ਬਾਰੇ ਕੁਝ ਦਿਲਚਸਪ ਗੱਲਾਂ ਹਨ ਜੋ ਇਸ ਚੀਜ ਨੂੰ ਸਾਫ਼ ਕਰ ਦੇਣਗੀਆਂ। ਕਈ ਪ੍ਰਾਚੀਨ ਕਹਾਣੀਆਂ ਵਿਚ ਬਿੱਲੀ ਬਾਰੇ ਕਈ ਮਹੱਤਵਪੂਰਨ ਗੱਲਾਂ ਦੱਸੀਆਂ ਗਈਆਂ ਹਨ ਕਿ ਜੇਕਰ ਉਹ ਸਾਡੇ ਆਲੇ-ਦੁਆਲੇ ਹੋਣ ਤਾਂ ਇਸ ਦਾ ਸਾਡੀ ਜ਼ਿੰਦਗੀ 'ਤੇ ਕੀ ਪ੍ਰਭਾਵ ਪੈਂਦਾ ਹੈ।


COMMERCIAL BREAK
SCROLL TO CONTINUE READING

ਕਈ ਥਾਵਾਂ 'ਤੇ ਬਿੱਲੀ ਨੂੰ ਕਾਲੀ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਸ ਦੀ ਪੂਜਾ ਵੀ ਕੀਤੀ ਜਾਂਦੀ ਹੈ। ਤੰਤਰ-ਮੰਤਰ ਦਾ ਅਭਿਆਸ ਕਰਨ ਵਾਲੇ ਲੋਕ ਬਿੱਲੀ ਦੀ ਪੂਜਾ ਕਰਦੇ ਹਨ। ਕਈ ਪੁਰਾਤਨ ਕਹਾਣੀਆਂ ਵਿੱਚ ਬਿੱਲੀ ਦਾ ਸਾਡੇ ਪੁਰਖਿਆਂ ਨਾਲ ਸਬੰਧ ਵੀ ਦੱਸਿਆ ਗਿਆ ਹੈ  ਪਰ ਜੇਕਰ ਵਿਗਿਆਨੀਆਂ ਦੀ ਗੱਲ ਕਰੀਏ ਬਿੱਲੀ ਰੱਖਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਅਮਰੀਕਾ 'ਚ ਕੁੱਤਿਆਂ ਨਾਲੋਂ ਬਿੱਲੀਆਂ ਜ਼ਿਆਦਾ ਮਸ਼ਹੂਰ ਹਨ। 


ਇਹ ਵੀ ਪੜ੍ਹੋ: ਇਸ ਸੂਬੇ 'ਚ ਕੋਰੋਨਾ ਨੇ ਮੁੜ ਦਿੱਤੀ ਦਸਤਕ,  ਅਮਰੀਕਾ ਤੋਂ ਆਈ ਮਹਿਲਾ ਕੋਰੋਨਾ ਪਾਜ਼ੀਟਿਵ 

ਇਕ ਰਿਪੋਰਟ ਦੇ ਮੁਤਾਬਿਕ ਕਿਹਾ ਜਾਂਦਾ ਹੈ ਕਿ ਬਿੱਲੀਆਂ (Cat In House) ਅਮਰੀਕਾ ਵਿੱਚ ਕੁੱਤਿਆਂ( Cat In House Good) ਨਾਲੋਂ ਵਧੇਰੇ ਪ੍ਰਸਿੱਧ ਹਨ ਅਮਰੀਕਾ ਵਿੱਚ ਬਿੱਲੀਆਂ ਦੀ ਗਿਣਤੀ 88 ਮਿਲੀਅਨ ਹੈ ਜੋ ਕਿ ਕੁੱਤਿਆਂ ਦੇ ਮੁਕਾਬਲੇ ਬੇਹੱਦ ਜਿਆਦਾ ਹੈ। ਇੱਕ ਬਿੱਲੀ ਦੇ ਕੰਨ ਵਿੱਚ 36 ਮਾਸਪੇਸ਼ੀਆਂ ਹੁੰਦੀਆਂ ਹਨ ਜਦੋਂ ਕਿ ਇੱਕ ਮਨੁੱਖ ਦੇ ਕੰਨ ਵਿੱਚ ਸਿਰਫ਼ 6 ਮਾਸਪੇਸ਼ੀਆਂ ਹੁੰਦੀਆਂ ਹਨ। ਬਿੱਲੀਆਂ ਮਿੱਠੇ ਸੁਆਦ ਨੂੰ ਨਹੀਂ ਸਮਝਦੀਆਂ। 


ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਬਿਲੀ ਨੂੰ ਘਰ ਵਿਚ ਰੱਖਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਦੂਜੇ ਲੋਕਾਂ ਦੇ ਮੁਕਾਬਲੇ ਘੱਟ ਹੁੰਦਾ ਹੈ। ਦਿਮਾਗੀ ਸਿਹਤ ਵਿਚ ਸੁਧਾਰ ਆਉਂਦਾ ਹੈ ਪਰ ਦੂਜੇ ਪਾਸੇ  ਜੋਤਿਸ਼ ਅਨੁਸਾਰ ਕਿਹਾ ਜਾਂਦਾ ਹੈ ਕਿ 'ਘਰ ਵਿਚ ਬਿੱਲੀ ਦੇ ਵਾਰ-ਵਾਰ ਆਉਣ ਨਾਲ  (Cat In House) ਘਰ ਦੇ ਮਾਲਕ 'ਤੇ ਮਾਨਸਿਕ ਤਣਾਅ ਵਧ ਜਾਂਦਾ ਹੈ ਅਤੇ ਘਰ ਦੇ ਮੈਂਬਰਾਂ ਦੀ ਜ਼ਿੰਦਗੀ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਲੱਗਦੀਆਂ ਹਨ। ਬਿੱਲੀਆਂ  (Cat In House) ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਬਿੱਲੀ ਨੂੰ ਖਾਂਦੇ ਸਮੇਂ ਦੇਖਦੇ ਹੋ ਤਾਂ ਤੁਹਾਡੀ ਜਾਨ 'ਤੇ ਨੁਕਸਾਨ ਹੋ ਸਕਦਾ ਹੈ। ਇਸੇ ਤਰ੍ਹਾਂ ਜੇਕਰ ਤੁਹਾਡੇ ਘਰ 'ਚ ਬਿੱਲੀ ਪਿਸ਼ਾਬ ਅਤੇ ਮਲ-ਮੂਤਰ ਕਰਦੀ ਹੈ ਤਾਂ ਤੁਹਾਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ।'