ਪਿਟਬੁੱਲ ਰੱਖਣਾ ਪਿਆ ਮਹਿੰਗਾ: ਭਤੀਜੇ ਨੂੰ ਬਚਾਉਂਦਿਆਂ ਖ਼ੁਦ ਹੋਇਆ ਜਖ਼ਮੀ
ਪਿੰਡ ਢੰਗਰਾਲੀ ’ਚ ਪਿਟਬੁੱਲ ਕੁੱਤੇ ਨੇ ਆਪਣੇ ਹੀ ਮਾਲਕ ’ਤੇ ਹਮਲਾ ਕਰ ਦਿੱਤਾ। ਪੀੜਤ ਵਿਅਕਤੀ ਰਣਧੀਰ ਨੇ ਦੱਸਿਆ ਕਿ ਆਪਣੇ ਬੱਚੇ ਦੇ ਸ਼ੌਂਕ ਪੂਰਾ ਕਰਨ ਲਈ ਪਿਟਬੁੱਲ ਨਸਲ ਦਾ ਕੁੱਤਾ ਪਾਲਿਆ ਸੀ।
ਚੰਡੀਗੜ੍ਹ: ਕੁਰਾਲੀ-ਮੋਰਿੰਡਾ ਰੋਡ ’ਤੇ ਪੈਂਦੇ ਪਿੰਡ ਢੰਗਰਾਲੀ ’ਚ ਪਿਟਬੁੱਲ ਕੁੱਤੇ ਨੇ ਆਪਣੇ ਹੀ ਮਾਲਕ ’ਤੇ ਹਮਲਾ ਕਰ ਦਿੱਤਾ। ਪੀੜਤ ਵਿਅਕਤੀ ਰਣਧੀਰ ਨੇ ਦੱਸਿਆ ਕਿ ਆਪਣੇ ਬੱਚੇ ਦੇ ਸ਼ੌਂਕ ਪੂਰਾ ਕਰਨ ਲਈ ਪਿਟਬੁੱਲ ਨਸਲ ਦਾ ਕੁੱਤਾ ਪਾਲਿਆ ਸੀ, ਜਿਸਨੇ ਬੀਤੀ ਰਾਤ ਉਨ੍ਹਾਂ ਦੇ ਭਤੀਜੇ ’ਤੇ ਹਮਲਾ ਕਰ ਦਿੱਤਾ।
ਭਤੀਜੇ ਨੂੰ ਬਚਾਉਣ ਲੱਗੇ ਮਾਲਕ ’ਤੇ ਕੁੱਤੇ ਨੇ ਕੀਤਾ ਹਮਲਾ
ਕੁੱਤੇ ਦੇ ਮਾਲਕ ਰਣਧੀਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਮਲੇ ਦੌਰਾਨ ਉਸਨੇ ਆਪਣੀ ਭਤੀਜੇ ਨੂੰ ਬਚਾਉਣ ਲਈ ਕੁੱਤੇ ਨੂੰ ਫੜ੍ਹਕੇ ਪਿੱਛੇ ਵੱਲ ਖਿੱਚਣ ਦਾ ਯਤਨ ਕੀਤਾ ਤਾਂ ਕੁੱਤੇ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ। ਰਣਧੀਰ ਨੂੰ ਜਖ਼ਮੀ ਹਾਲਤ ’ਚ ਮੋਰਿੰਡਾ ਦੇ ਸਰਕਾਰੀ ਹਸਪਤਾਲ ’ਚ ਲਿਆਂਦਾ ਗਿਆ, ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਮੋਹਾਲੀ ਦੇ ਸਿਵਲ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ। ਪਰ ਮੋਹਾਲੀ ਤੋਂ ਵੀ ਉਸਨੂੰ ਚੰਡੀਗੜ੍ਹ ਦੇ ਸੈਕਟਰ-32 ’ਚ ਇਲਾਜ ਲਈ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਹੈ।
ਪਿਟਬੁੱਲ ਨਸਲ ਦੇ ਕੁੱਤੇ ਰੱਖਣ ਵਾਲਿਆਂ ਨੂੰ ਦਿੱਤੀ 7 ਦਿਨਾਂ ਦੀ ਮੋਹਲਤ
ਇਸ ਘਟਨਾ ਬਾਰੇ ਪਿੰਡ ਦੇ ਸਰਪੰਚ ਨੇ ਗੁਰਪ੍ਰੀਤ ਸਿੰਘ ਨੇ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕੁੱਤੇ ਨੇ ਜ਼ਬਰਦਸਤ ਢੰਗ ਨਾਲ ਜਬਾੜੇ ਰਾਹੀਂ ਰਣਧੀਰ ਨੂੰ ਫੜ੍ਹ ਰੱਖਿਆ ਸੀ ਕਿ ਛੁਡਵਾਉਣ ਲਈ 2 ਘੰਟੇ ਲੱਗ ਗਏ। ਉਨ੍ਹਾਂ ਨੇ ਕਿਹਾ ਇਸ ਘਟਨਾ ਤੋਂ ਸਬਕ ਲੈਂਦੇ ਹੋਏ ਪਿੰਡ ਦੇ ਗੁਰੂਘਰ ’ਚੋਂ ਅਨਾਊਂਸਮੈਂਟ ਵੀ ਕਰਵਾ ਦਿੱਤੀ ਗਈ ਹੈ ਕਿ ਜਿਨ੍ਹਾਂ-ਜਿਨ੍ਹਾਂ ਨੇ ਵੀ ਘਰ ’ਚ ਪਿਟਬੁੱਲ ਨਸਲ ਦੇ ਕੁੱਤੇ ਰੱਖੇ ਹਨ, ਉਹ 7 ਦਿਨਾਂ ਦੇ ਅੰਦਰ-ਅੰਦਰ ਇਨ੍ਹਾਂ ਨੂੰ ਅਬਾਦ ਤੋਂ ਦੂਰ ਛੱਡ ਆਉਣ।