Khalistani slogan posted on wall of Radha Soami Dera in Sangrur: ਪੰਜਾਬ 'ਚ ਅਕਸਰ ਦੇਖਿਆ ਜਾਂਦਾ ਹੈ ਕਿ ਕਈ ਸ਼ਰਾਰਤੀ ਅੰਸਰ ਜਨਤਕ ਥਾਵਾਂ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਉਂਦੇ ਹਨ ਜਾਂ ਫ਼ਿਰ ਉਸ 'ਤੇ ਸੰਸਥਾ ਦਾ ਪੋਸਟਰ ਲਗਾ ਦਿੰਦੇ ਹਨ। ਹਾਲਾਂਕਿ ਇਸ ਵਾਰ ਕੁਝ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿ਼ਲ੍ਹੇ ਸੰਗਰੂਰ ਵਿੱਚ ਰਾਧਾ ਸੁਆਮੀ ਡੇਰੇ ਦੀ ਕੰਧ 'ਤੇ ਖਾਲਿਸਤਾਨੀ ਨਾਅਰੇ ਲਿਖ ਦਿੱਤੇ।  


COMMERCIAL BREAK
SCROLL TO CONTINUE READING

ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੰਗਰੂਰ ਦੇ ਰਾਧਾ ਸੁਆਮੀ ਡੇਰੇ ਦੀ ਕੰਧ 'ਤੇ ਖਾਲਿਸਤਾਨੀ ਨਾਅਰੇ ਲਿਖੇ ਹੋਏ ਹਨ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਸੂਬੇ ਦੀ੍ਆਂ ਕਈ ਜਨਤਕ ਥਾਂਵਾਂ 'ਤੇ ਖਾਲਿਸਤਾਨੀ ਨਾਅਰੇ ਲਿਖੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।  


ਹਾਲਾਂਕਿ ਇਸ ਵਾਰ ਖਾਲਿਸਤਾਨੀ ਪੱਖੀ ਲੋਕਾਂ ਨੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਰਾਧਾ ਸੁਆਮੀ ਸਤਿਸੰਗ ਡੇਰੇ ਦੀ ਕੰਧ 'ਤੇ ਹੀ ਖਾਲਿਸਤਾਨੀ ਨਾਅਰੇ ਲਿਖ ਦਿੱਤੇ।  


ਦੱਸਿਆ ਜਾ ਰਿਹਾ ਹੈ ਕਿ Sangrur ਦੇ Radha Soami Dera ਦੀ wall 'ਤੇ Khalistani slogan ਲਿਖਿਆ ਗਿਆ ਹੈ 'ਖਾਲਿਸਤਾਨੀ ਵੋਟਾਂ 26 ਜਨਵਰੀ ਨੂੰ'। ਵਾਇਰਲ ਹੋ ਰਹੀ ਵੀਡੀਓ ਵਿੱਚ ਰਾਧਾ ਸੁਆਮੀ ਸਤਿਸੰਗ ਘਰ ਸੰਗਰੂਰ ਨੰਬਰ 1 ਲਿਖਿਆ ਹੈ ਅਤੇ ਉਸ ਦੇ ਹੇਠਾਂ ਖਾਲਿਸਤਾਨੀ ਨਾਅਰੇ ਲਿਖੇ ਹੋਏ ਹਨ। 


ਹੋਰ ਪੜ੍ਹੋ: ਜਹਾਜ਼ ਅਤੇ ਟਰੱਕ ਵਿਚਾਲੇ ਹੋਈ ਟੱਕਰ ਤੋਂ ਬਾਅਦ ਸਕਿੰਟਾਂ 'ਚ ਲੱਗੀ ਭਿਆਨਕ ਅੱਗ, 102 ਯਾਤਰੀ ਸਨ ਸਵਾਰ


ਮਿਲੀ ਜਾਣਕਾਰੀ ਮੁਤਾਬਕ ਇਹ ਨਾਅਰੇ ਇੱਕ ਕੱਪੜੇ 'ਤੇ ਲਿਖੇ ਹੋਏ ਹਨ ਅਤੇ ਕੱਪੜੇ ਨੂੰ ਕੰਧ 'ਤੇ ਲਗਾ ਕੇ ਫ਼ਿਰ ਵੀਡੀਓ ਬਣਾਈ ਗਈ ਹੈ ਜਦਕਿ ਹੁਣ ਮੌਕੇ 'ਤੇ ਕੋਈ ਕੱਪੜਾ ਨਹੀਂ ਹੈ। ਇਸ ਦੌਰਾਨ ਰਾਧਾ ਸੁਆਮੀ ਡੇਰੇ ਦੇ ਸੇਵਾਦਾਰ ਦਾ ਕਹਿਣਾ ਹੈ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।  ਉਨ੍ਹਾਂ ਕਿਹਾ ਕਿ ਉਹ ਰਾਤ 10 ਵਜੇ ਤੱਕ ਡਿਊਟੀ ਕਰਦੇ ਹਨ ਅਤੇ ਸਵੇਰੇ 5 ਵਜੇ ਤੋਂ ਹੀ ਸੇਵਾਦਾਰ ਆਉਣੇ ਸ਼ੁਰੂ ਹੋ ਜਾਂਦੇ ਹਨ।


ਦੱਸਣਯੋਗ ਹੈ ਕਿ ਉਸ ਕੰਧ ਦੇ ਨੇੜੇ-ਤੇੜੇ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਹੈ ਅਤੇ ਡੇਰੇ ਦੇ ਸੇਵਾਦਾਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਤੌਰ 'ਤੇ ਕੈਮਰੇ ਨਹੀਂ ਲਗਾ ਸਕਦੇ।


ਹੋਰ ਪੜ੍ਹੋ: ਲੁਧਿਆਣਾ 'ਚ ਵਾਪਰਿਆ ਭਿਆਨਕ ਹਾਦਸਾ- ਦੋ ਵਾਹਨਾਂ ਦੀ ਹੋਈ ਜ਼ਬਰਦਸਤ ਟੱਕਰ