Anandpur Sahib Lok Sabha Seat: ਸ੍ਰੀ ਅਨੰਦਪੁਰ ਸਾਹਿਬ ਸਾਹਿਬ ਸਿੱਖ ਧਰਮ ਦੇ ਲੋਕਾਂ ਲਈ ਇੱਕ ਮਹੱਤਵਪੂਰਨ ਧਾਰਮਿਕ ਸਥਾਨ ਹੈ। ਅਨੰਦਪੁਰ ਸਾਹਿਬ ਖ਼ਾਲਸਾ ਪੰਥ ਦਾ ਜਿਊਂਦਾ-ਜਾਗਦਾ ਇਤਿਹਾਸ, ਪੰਜਾਬ ਦੀ ਸਜੀਵ ਵਿਰਾਸਤ ਅਤੇ ਅਮੀਰ ਖ਼ਾਲਸਈ ਸੱਭਿਆਚਾਰ ਹੈ। ਇੱਥੋਂ ਦਾ ਕੁਦਰਤੀ ਤੇ ਭੂਗੋਲਿਕ ਖ਼ਾਸਾ ਸਿੱਖ ਵਿਰਾਸਤ ਦਾ ਅਨਿੱਖੜਵਾਂ ਅੰਗ ਹੈ। ਇਤਿਹਾਸ ਦੇ ਪੰਨਿਆਂ ਦੇ ਅੱਖਰਾਂ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਦੇ ਆਸ-ਪਾਸ ਦੀਆਂ ਪਹਾੜੀਆਂ, ਖੱਡਾਂ ਅਤੇ ਚੋਆਂ ਹੀ ਹਨ, ਜਿਹੜੀਆਂ ਖ਼ਾਲਸਾ ਪੰਥ ਦੇ ਹੱਕ-ਸੱਚ ਅਤੇ ਧਰਮ ਦੇ ਉਭਾਰ ਲਈ ਜਬਰ-ਜ਼ੁਲਮ ਦੇ ਖ਼ਿਲਾਫ਼ ਲੜੇ ਫ਼ੈਸਲਾਕੁੰਨ ਸੰਘਰਸ਼ ਅਤੇ ਇਤਿਹਾਸਕ ਜੰਗਾਂ-ਯੁੱਧਾਂ ਦੀਆਂ ਇੱਕੋ-ਇਕ ਚਸ਼ਮਦੀਦ ਗਵਾਹ ਹਨ।


COMMERCIAL BREAK
SCROLL TO CONTINUE READING

ਅਨੰਦਪੁਰ ਸਾਹਿਬ ਸਾਹਿਬ ਦਾ ਚੋਣ ਇਤਿਹਾਸ


ਅਨੰਦਪੁਰ ਸਾਹਿਬ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਅਨੰਦਪੁਰ ਸਾਹਿਬ ਹਲਕਾ ਸਾਲ 2009 'ਚ ਹੋਂਦ ਵਿੱਚ ਆਇਆ ਸੀ। ਇਸ ਤੋਂ ਪਹਿਲਾਂ ਰੋਪੜ ਲੋਕ ਸਭਾ ਹਲਕਾ ਹੁੰਦਾ ਸੀ। ਜਿਸ ਨੂੰ ਸਾਲ 2009 ਤੋਂ ਅਨੰਦਪੁਰ ਸਾਹਿਬ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਜਦੋਂ ਅਨੰਦਪੁਰ ਸਾਹਿਬ ਹਲਕਾ ਹੋਂਦ ਵਿਚ ਆਇਆ ਤਾਂ ਇਸ ਸੀਟ ਤੇ ਤਿੰਨ ਵਾਰ ਚੋਣ ਹੋ ਚੁੱਕੀ ਹੈ, ਜਿਸ ਤੇ ਦੋ ਵਾਰ ਕਾਂਗਰਸ ਅਤੇ ਇੱਕ ਵਾਰ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਹੈ।


ਰੋਪੜ ਲੋਕ ਸਭਾ ਹਲਕਾ ਸਾਲ 1967 ਨੂੰ ਹੋਦ ਵਿੱਚ ਆਇਆ ਸੀ। ਜਿਸ ਨੂੰ ਸਾਲ 2008 ਵਿੱਚ ਭੰਗ ਕਰ ਦਿੱਤਾ ਸੀ। 1967 ਤੋਂ ਲੈ ਕੇ 2004 ਤੱਕ 12 ਵਾਰ (ਜਿਮਨੀ ਚੋਣ) ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 4 ਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੇ 4 ਵਾਰ ਅਤੇ ਇੱਕ ਵਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਇਸ ਸੀਟ ਤੋਂ ਜਿੱਤ ਹਾਸਲ ਕੀਤੀ।


 


ਰੋਪੜ ਲੋਕ ਸਭਾ ਸੀਟ


 


   ਨੰ   ਸਾਲ    ਸੰਸਦ ਦੇ ਮੈਂਬਰ   ਪਾਰਟੀ
  1.    1967   ਬੂਟਾ ਸਿੰਘ    ਕਾਂਗਰਸ
  2.   1971    ਬੂਟਾ ਸਿੰਘ    ਕਾਂਗਰਸ
  3.   1977    ਬਸੰਤ ਸਿੰਘ ਖਾਲਸਾ   ਸ਼੍ਰੋਮਣੀ ਅਕਾਲੀ ਦਲ
  4.   1980   ਬੂਟਾ ਸਿੰਘ    ਕਾਂਗਰਸ
  5.   1985   ਚਰਨਜੀਤ ਸਿੰਘ ਅਟਵਾਲ   ਸ਼੍ਰੋਮਣੀ ਅਕਾਲੀ ਦਲ
  6.   1989   ਬਿਮਲ ਕੌਰ ਖਾਲਸਾ   ਸ਼੍ਰੋਮਣੀ ਅਕਾਲੀ ਦਲ (ਅ)
  7.   1992   ਹਰਚੰਦ ਸਿੰਘ    ਕਾਂਗਰਸ
  8.    1996   ਬਸੰਤ ਸਿੰਘ ਖਾਲਸਾ   ਸ਼੍ਰੋਮਣੀ ਅਕਾਲੀ ਦਲ
  9.   1997   ਸਤਵਿੰਦਰ ਕੌਰ ਧਾਲੀਵਾਲ   ਸ਼੍ਰੋਮਣੀ ਅਕਾਲੀ ਦਲ
  10.   1998   ਸਤਵਿੰਦਰ ਕੌਰ ਧਾਲੀਵਾਲ   ਸ਼੍ਰੋਮਣੀ ਅਕਾਲੀ ਦਲ
  11.   1999   ਸ਼ਮਸ਼ੇਰ ਸਿੰਘ ਦੂਲੋ   ਕਾਂਗਰਸ
  12.   2004   ਸੁਖਦੇਵ ਸਿੰਘ ਲਿਬੜਾ    ਸ਼੍ਰੋਮਣੀ ਅਕਾਲੀ ਦਲ

   


ਅਨੰਦਪੁਰ ਸਾਹਿਬ ਲੋਕ ਸਭਾ ਸੀਟ 


 


   ਨੰ   ਸਾਲ    ਸੰਸਦ ਦੇ ਮੈਂਬਰ   ਪਾਰਟੀ
  1.    2009   ਰਵਨੀਤ ਸਿੰਘ ਬਿੱਟੂ   ਕਾਂਗਰਸ
  2.   2014    ਪ੍ਰੇਮ ਸਿੰਘ ਚੰਦੂਮਾਜਰਾ      ਸ਼੍ਰੋਮਣੀ ਅਕਾਲੀ ਦਲ
  3.   2019    ਮਨੀਸ਼ ਤਿਵਾੜੀ   ਕਾਂਗਰਸ

 


ਅਨੰਦਪੁਰ ਸਾਹਿਬ ਦੇ ਮੌਜੂਦਾ ਸਿਆਸੀ ਹਾਲਾ


ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ( ਰੂਪਨਗਰ, ਮੁਹਾਲੀ, ਚਮਕੌਰ ਸਾਹਿਬ, ਖਰੜ, ਅਨੰਦਪੁਰ ਸਾਹਿਬ, ਗੜ੍ਹਸ਼ੰਕਰ, ਬੰਗਾ, ਨਵਾਂਸ਼ਹਿਰ, ਬਲਾਚੌਰ) ਹਨ। ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੇ ਇਸ ਲੋਕਸਭਾ ਹਲਕੇ ਅੰਦਰ ਪੈਦੀਆਂ ਸਾਰੀਆਂ ਦੀਆਂ ਸਾਰੀਆਂ ਸੀਟਾਂ 'ਤੇ ਹੁੰਝਾ ਫੇਰ ਜਿੱਤ ਹਾਸਲ ਕੀਤੀ।



ਪਿਛਲੇ ਲੋਕ ਸਭਾ ਨਤੀਜੇ


ਇਸ ਸੀਟ ਤੋਂ ਪਹਿਲੀ ਵਾਰ 2009 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਡਾ.ਦਲਜੀਤ ਸਿੰਘ ਚੀਮਾ ਨੂੰ ਹਰਾਇਆ ਸੀ ਅਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ।


2014 ਵਿੱਚ ਕਾਂਗਰਸ ਨੇ ਇਸ ਸੀਟ ਤੋਂ ਸੀਨੀਅਰ ਆਗੂ ਅੰਬਿਕਾ ਸੋਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਇਨ੍ਹਾਂ ਚੋਣਾਂ ਵਿੱਚ ਹਿੰਮਤ ਸਿੰਘ ਸ਼ੇਰਗਿੱਲ ਨੇ ਤਿੰਨ ਲੱਖ ਵੋਟਾਂ ਲੈ ਕੇ ਕਾਂਗਰਸ ਦਾ ਗਣਿਤ ਵਿਗਾੜ ਦਿੱਤਾ ਅਤੇ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਚੋਣ ਜਿੱਤ ਗਏ ਅਤੇ ਕੇਂਦਰ ਵਿੱਚ ਅਕਾਲੀ ਦਲ ਭਾਜਪਾ ਭਾਈਵਾਲ ਵਾਲੀ ਸਰਕਾਰ ਬਣੀ।


ਇਸ ਦੇ ਨਾਲ ਹੀ ਜੇਕਰ 2019 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਨੇ ਇਕ ਵਾਰ ਫਿਰ ਇਸ ਸੀਟ 'ਤੇ ਉਮੀਦਵਾਰ ਬਦਲ ਦਿੱਤਾ। ਮਨੀਸ਼ ਤਿਵਾੜੀ ਨੂੰ ਕਾਂਗਰਸ ਨੇ ਅਨੰਦਪੁਰ ਸਾਹਿਬ ਤੋਂ ਚੋਣ ਮੈਦਾਨ 'ਚ ਉਤਾਰਿਆ ਸੀ, ਜਿਨ੍ਹਾਂ ਨੂੰ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਖ਼ਤ ਟੱਕਰ ਦਿੱਤੀ ਸੀ।


ਚੋਣ ਮੈਦਾਨ 'ਚ ਨਿੱਤਰੇ ਉਮੀਦਵਾਰ


ਆਮ ਆਦਮੀ ਪਾਰਟੀ ਦੇ ਉਮੀਦਵਾਰ 


ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਵਲੋਂ ਪਾਰਟੀ ਦੇ ਸੀਨੀਅਰ ਬੁਲਾਰੇ ਅਤੇ ਹਲਕਾ ਇੰਚਾਰਜ ਮਲਵਿੰਦਰ ਸਿੰਘ ਕੰਗ ਨੂੰ ਟਿਕਟ ਦਿੱਤੀ ਗਈ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 


ਸ਼੍ਰੋਮਣੀ ਅਕਾਲੀ ਦਲ ਨੇ ਤੀਜੀ ਵਾਰ ਫਿਰ ਤੋਂ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ 'ਤੇ ਦਾਅ ਖੇਡਿਆ ਹੈ। 


ਕਾਂਗਰਸ ਦੇ ਦਾਅਵੇਦਾਰ


ਕਾਂਗਰਸ ਪਾਰਟੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਵਿਜੈ ਇੰਦਰ ਸਿੰਗਲਾ ਨੂੰ ਟਿਕਟ ਦਿੱਤੀ ਹੈ।


ਬੀਜੇਪੀ ਦੇ ਦਾਅਵੇਦਾਰ


ਬੀਜੇਪੀ ਨੇ ਅਕਾਲੀ ਦਲ ਨਾਲ ਗਠਜੋੜ ਟੁੱਟਣ ਤੋਂ ਬਾਅਦ ਸੀਨੀਅਰ ਆਗੂ ਡਾ. ਸੁਭਾਸ਼ ਸ਼ਰਮਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।


ਅਨੰਦਪੁਰ ਸਾਹਿਬ ਦੇ ਮੌਜੂਦਾ ਵੋਟਰ


ਅਨੰਦਪੁਰ ਸਾਹਿਬ ਸੀਟ ਲਈ ਕੁਲ ਪੋਲਿੰਗ ਸਟੇਸ਼ਨ 2066 ਹਨ ਤੇ ਵੋਟਰਾਂ ਦੀ ਕੁਲ ਗਿਣਤੀ 17 ਲੱਖ 16 ਹਜ਼ਾਰ 953 ਹੈ। ਇਨ੍ਹਾਂ ’ਚੋਂ 8 ਲੱਖ 96 ਹਜ਼ਾਰ 369 ਮਰਦ ਵੋਟਰ ਹਨ, ਜਦਕਿ 8 ਲੱਖ 20 ਹਜ਼ਾਰ 522 ਮਹਿਲਾ ਵੋਟਰ ਤੇ 62 ਟਰਾਂਸਜੈਂਡਰ ਵੋਟਰ ਹਨ।