Khana News: ਖੰਨਾ ਬੱਸ ਸਟੈਡ `ਚ ਮਿਲੀ 1 ਵਿਅਕਤੀ ਦੀ ਲਾਸ਼, ਠੰਡ ਨਾਲ ਹੋਈ ਮੌਤ
Khana News: ਮ੍ਰਿਤਕ ਦੇ ਪਰਿਵਾਰ ਨੇ ਉਸਨੂੰ 2007 `ਚ ਬੇਦਖ਼ਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਹ ਖੰਨਾ ਬੱਸ ਸਟੈਂਡ ਵਿੱਚ ਹੀ ਘੁੰਮਦਾ ਰਹਿੰਦਾ ਸੀ, ਰਾਤ ਨੂੰ ਉਹ ਕਦੇ ਬੱਸ ਸਟੈਂਡ ਤੇ ਕਦੇ ਪਾਰਕ ਵਿੱਚ ਸੌਂ ਜਾਂਦਾ।
Khana News: ਖੰਨਾ ਬੱਸ ਸਟੈਡ 'ਤੇ ਵਿਅਕਤੀ ਦੀ ਲਾਸ਼ ਮਿਲਣ ਦੇ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਜਿਸ ਦੀ ਪਛਾਣ ਭੁਪਿੰਦਰ ਸਿੰਘ ਵਾਸੀ ਲਲਹੇੜੀ ਪਿੰਡ ਵਜੋਂ ਹੋਈ ਹੈ।
SHO ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕੰਟਰੋਲ ਰੂਮ 'ਤੇ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਵਿੱਚ ਕਿਸੇ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਪਹਿਲਾਂ ਤਾਂ ਉਸ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ।
ਪਰ ਬਾਅਦ 'ਚ ਜਾਣਕਾਰੀ ਮਿਲੀ ਕਿ ਇਹ ਵਿਅਕਤੀ ਭੁਪਿੰਦਰ ਸਿੰਘ ਹੈ, ਜੋ ਖੰਨਾ ਰੋਡ 'ਤੇ ਪੈਂਦੇ ਲਲਹੇੜੀ ਪਿੰਡ ਚ ਰਹਿੰਦਾ ਸੀ। ਜਿਸ ਨੂੰ ਪਰਿਵਾਰ ਨੇ 2007 ਚ ਬੇਦਖ਼ਲ ਕਰ ਦਿੱਤਾ ਸੀ। ਇਹ ਵਿਅਕਤੀ ਖੰਨਾ ਬੱਸ ਸਟੈਂਡ ਵਿੱਚ ਹੀ ਘੁੰਮਦਾ ਰਹਿੰਦਾ ਸੀ, ਰਾਤ ਨੂੰ ਉਹ ਕਦੇ ਬੱਸ ਸਟੈਂਡ ਤੇ ਕਦੇ ਪਾਰਕ ਵਿੱਚ ਸੌਂ ਜਾਂਦਾ।
ਇਹ ਵੀ ਪੜ੍ਹੋ : ਹਿਮਾਚਲ ਦੀ ਲੜਕੀ ਨੂੰ ਭਜਾਉਣ 'ਤੇ ਗ੍ਰਿਫਤਾਰੀ ਵਾਰੰਟ ਲੈ ਕੇ ਲੁਧਿਆਣਾ ਪੁੱਜੀ ਹਿਮਾਚਲ ਪੁਲਿਸ
SHO ਗੁਰਮੀਤ ਸਿੰਘ ਨੇ ਸ਼ੱਕ ਜ਼ਾਹਿਰ ਕੀਤਾ ਹੈ, ਕਿ ਉਸ ਦੀ ਮੌਤ ਸਾਇਦ ਠੰਢ ਦੇ ਕਾਰਨ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਭੈਣ ਮਨਜਿੰਦਰ ਕੌਰ ਦੇ ਬਿਆਨਾ ਦਰਜ ਕਰਕੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ, ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।
ਸੂਬੇ ਚ ਵਧ ਰਹੀ ਲਗਾਤਾਰ ਠੰਢ
ਪੰਜਾਬ ਵਿੱਚ ਪੋਹ ਦੇ ਮਹੀਨੇ ਵਿੱਚ ਧੁੰਦ ਅਤੇ ਠੰਢ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ 20 ਅਤੇ 21 ਦਸੰਬਰ ਨੂੰ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ ਲਗਾਤਾਰ ਮੌਸਮ ਦੇ ਅੰਦਰ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ।
ਦਸੰਬਰ ਦਾ ਅੱਧੇ ਤੋਂ ਵੱਧ ਮਹੀਨਾ ਬੀਤ ਜਾਣ ਦੇ ਬਾਵਜੂਦ ਹਾਲੇ ਵੀ ਕੜਾਕੇ ਦੀ ਠੰਢ ਫਿਲਹਾਲ ਨਹੀਂ ਪੈ ਰਹੀ ਜਿਸ ਕਰਕੇ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਮੌਸਮ ਵਿੱਚ ਇਹ ਤਬਦੀਲੀਆਂ ਹੋਣ ਕਰਕੇ ਵੇਖਣ ਨੂੰ ਮਿਲ ਰਿਹਾ ਹੈ।
ਮੌਸਮ ਵਿੱਚ ਕਾਫੀ ਬਦਲਾਅ ਆ ਗਈਆਂ ਹਨ। ਜੇ ਵੱਧ ਤੋਂ ਵੱਧ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਲਗਭਗ 20 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਜਦੋਂ ਕਿ ਘੱਟ ਤੋਂ ਘੱਟ ਪਾਰਾ 7 ਡਿਗਰੀ ਦੇ ਨੇੜੇ ਚੱਲ ਰਿਹਾ ਹੈ।
ਇਹ ਵੀ ਪੜ੍ਹੋ : Bikram Majithia News: ਪਟਿਆਲਾ 'ਚ SIT ਅੱਗੇ ਪੇਸ਼ ਹੋਏ ਬਿਕਰਮ ਮਜੀਠੀਆ
( ਧਰਮਿੰਦਰ ਸਿੰਘ ਦੀ ਰਿਪੋਰਟ )