Khanna News: ਅਫ਼ਗਾਨਿਸਤਾਨ ਦੀਆਂ ਕੰਪਨੀਆਂ ਤੋਂ ਡਰਾਈ ਫਰੂਟ ਮੰਗਵਾ ਕੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਖੰਨਾ ਦੇ ਕਾਰੋਬਾਰੀ ਉਤੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਖੰਨਾ ਦੇ ਗੁਰੂ ਹਰਿਕ੍ਰਿਸ਼ਨ ਨਗਰ ਦੇ ਭਗਤ ਪ੍ਰੀਤ ਸਿੰਘ ਵਜੋਂ ਹੋਈ ਹੈ।


COMMERCIAL BREAK
SCROLL TO CONTINUE READING

ਪੁਲਿਸ ਨੇ ਇਹ ਕੇਸ ਅਫਗਾਨ ਕਾਰੋਬਾਰੀਆਂ ਵੱਲੋਂ ਭਾਰਤ ਵਿੱਚ ਕੇਅਰ ਟੇਕਰ ਮਹਾਰਾਸ਼ਟਰ ਦੇ ਈਸਟ ਮੁੰਬਈ ਵਿੱਚ ਸਥਿਤ ਸੈਂਟਾ ਕਰਾਊਡ ਵਿੱਚ ਰਹਿਣ ਵਾਲੇ ਦਾਨਿਸ਼ ਇਰਫਾਨ ਆਗਾ ਦੀ ਸ਼ਿਕਾਇਤ ਉਪਰ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕਰ ਰਹੀ ਹੈ।


ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਾਨਿਸ਼ ਇਨਸਾਨ ਆਗਾ ਨੇ ਦੱਸਿਆ ਕਿ ਅਫਗਾਨ ਦੀ ਡਾਕ ਡਰਾਈ ਫਰੂਟ ਕੰਪਨੀ ਤੋਂ ਇਲਾਵਾ ਹੋਰ ਕੰਪਨੀਆਂ ਭਾਰਤ ਵਿੱਚ ਡਰਾਈ ਫਰੂਟ ਦਰਾਮਦ ਤੇ ਬਰਾਮਦ ਕਰਦੀਆਂ ਹਨ। ਮੁਲਜ਼ਮ ਭਗਤ ਪ੍ਰੀਤ ਸਿੰਘ ਨੇ ਅਫਗਾਨ ਦੀ ਟਾਕ ਡਰਾਈ ਫਰੂਟ ਕੰਪਨੀ ਕੋਲੋਂ 7 ਕਰੋੜ 18 ਲੱਖ ਰੁਪਏ ਦਾ ਡਰਾਈ ਫਰੂਟ ਮੰਗਵਾਇਆ ਸੀ ਤੇ ਉਸਦੀ ਅਦਾਇਗੀ ਨਹੀਂ ਕੀਤੀ ਅਤੇ ਬੈਂਕ ਦੀ ਜਾਅਲੀ ਸਟੇਟਮੈਂਟ ਬਣਾ ਕੇ ਕੰਪਨੀ ਨੂੰ ਭੇਜ ਦਿੱਤੀ।


ਇਸ ਤੋਂ ਬਾਅਦ ਮੁਲਜ਼ਮ ਨੇ ਕੰਪਨੀ ਦੇ ਨੁਮਾਇੰਦਿਆਂ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਜਿਸ ਉਤੇ 22 ਜਨਵਰੀ ਨੂੰ ਸੀਪੀ ਕੁਲਦੀਪ ਸਿੰਘ ਚਾਹਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਦੀ ਜਾਂਚ ਤੋਂ ਬਾਅਦ ਭੇਜੀ ਗਈ ਬੈਂਕ ਸਟੇਟਮੈਂਟ ਜਾਅਲੀ ਪਾਈ ਗਈ।


ਇਹ ਵੀ ਪੜ੍ਹੋ : Chandigarh Mayor Election Updates: ਚੰਡੀਗੜ੍ਹ ਮੇਅਰ ਚੋਣ; ਹਾਈ ਕੋਰਟ ਨੇ ਚੋਣ ਅਫਸਰ ਤੇ ਮੇਅਰ ਮਨੋਜ ਕੁਮਾਰ ਤੋਂ ਮੰਗਿਆ ਜਵਾਬ


ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਏਸੀਪੀ ਰਾਜੇਸ਼ ਛਿਬਰ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਸੀਆਈਏ ਦੇ ਇੰਚਾਰਜ ਬੇਅੰਤ ਜਨੇਜਾ ਨੂੰ ਸੌਂਪੀ ਗਈ ਸੀ। ਸੀਆਈਏ ਟੂ ਦੀ ਜਾਂਚ ਤੋਂ ਬਾਅਦ ਖੰਨਾ ਵਾਸੀ ਮੁਲਜ਼ਮ ਭਗਤ ਪ੍ਰੀਤ ਸਿੰਘ ਖਿਲਾਫ਼ ਥਾਣਾ ਸਰਾਭਾ ਨਗਰ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਕਾਰੋਬਾਰੀ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ।


ਇਹ ਵੀ ਪੜ੍ਹੋ : Punjab News: ਪੰਜਾਬੀ ਯੂਨੀਵਰਸਿਟੀ ’ਚ ਨਾਰਥ ਜ਼ੋਨ ਫੈਸਟੀਵਲ ਅੱਜ ਤੋਂ, ਮੁੱਖ ਮੰਤਰੀ ਮਾਨ ਕਰਨਗੇ ਉਦਘਾਟਨ