Khanna News: ਖੰਨਾ ਵਿੱਚ 8 ਲੱਖ ਰੁਪਏ ਦੀ ਲੁੱਟ ਦਾ ਡਰਾਮਾ ਨਿਕਲਿਆ। ਆੜ੍ਹਤੀ ਦੇ ਕਰਿੰਦੇ ਨੇ ਹੀ ਲੁੱਟ ਦੀ ਸਾਜ਼ਿਸ਼ ਰਚੀ ਸੀ। ਉਹ ਆਪਣੇ ਦੋਸਤ ਸਮੇਤ ਬੈਂਕ ਵਿੱਚ ਕੈਸ਼ ਲੈਣ ਗਿਆ ਅਤੇ ਫਿਰ ਰਸਤੇ ਵਿੱਚ ਡਰਾਮਾ ਕਰਕੇ ਰਕਮ ਦੇਕਰ ਆਪਣੇ ਦੋਸਤ ਨੂੰ ਭੇਜ ਦਿੱਤਾ।


COMMERCIAL BREAK
SCROLL TO CONTINUE READING

ਆਪਣੇ ਸਿਰ ਵਿੱਚ ਖੁਦ ਇੱਟ ਮਾਰ ਕੇ ਜ਼ਖ਼ਮੀ ਹੋ ਗਿਆ ਅਤੇ ਪੁਲਿਸ ਦੀ ਜਾਂਚ ਵਿੱਚ ਫਸ ਗਿਆ। ਪੁਲਿਸ ਨੇ ਆੜ੍ਹਤੀ ਦੇ ਕਰਿੰਦੇ ਹਰਸ਼ਪ੍ਰੀਤ ਸਿੰਘ ਅਤੇ ਉਸ ਦੇ ਦੋਸਤ ਗੌਰਵ ਵਾਸੀ ਰਾਮਗੜ੍ਹ ਸਰਦਾਰਾ (ਮਲੌਦ) ਨੂੰ ਗ੍ਰਿਫ਼ਤਾਰ ਕਰ ਲਿਆ। ਲੁੱਟ ਦੀ ਰਕਮ ਵੀ ਬਰਾਮਦ ਕਰ ਲਈ ਗਈ ਹੈ।


ਬੇਹੋਸ਼ ਹੋ ਕੇ ਡਰਾਮਾ ਕਰਦਾ ਰਿਹਾ ਮੁਲਜ਼ਮ


ਜਦ ਹਰਸ਼ਪ੍ਰੀਤ ਸਿੰਘ ਬਰਧਾਲਾ ਬੈਂਕ ਵਿਚੋਂ ਕੈਸ਼ ਲੈ ਕੇ ਨਿਕਲਿਆ ਤਾਂ ਉਸ ਤੋਂ ਬਾਅਦ ਸਲੌਦੀ ਪਿੰਡ ਦੇ ਕੋਲ ਸੜਕ ਕੰਢੇ ਬੇਹੋਸ਼ ਮਿਲਿਆ। ਉਸ ਨੂੰ ਸਿਵਲ ਹਸਪਤਾਲ ਖੰਨਾ ਵਿੱਚ ਦਾਖ਼ਲ ਕਰਵਾਇਆ ਗਿਾ। ਉਥੇ ਹਰਸ਼ਪ੍ਰੀਤ ਸਿੰਘ ਕਾਫੀ ਡਰਾਮਾ ਕਰ ਰਿਹਾ ਸੀ।


ਸਭ ਕੁਝ ਨਾਰਮਲ ਹੋਣ ਦੇ ਬਾਵਜੂਦ ਬੇਹੋਸ਼ ਹੋਣ ਦਾ ਨਾਟਕ ਕਰ ਰਿਹਾ ਸੀ। ਇਸ ਤੋਂ ਬਾਅਦ ਐਸਐਸਪੀ ਅਸ਼ਵਨੀ ਗੋਤਿਆਲ ਆਪਣੀ ਟੀਮ ਸਮੇਤ ਘਟਨਾ ਸਥਾਨ ਉਤੇ ਪੁੱਜੇ। ਸੀਸੀਟੀਵੀ ਚੈਕ ਕੀਤੇ ਗਏ ਸਨ। ਪੁਲਿਸ ਨੂੰ ਸ਼ੱਕ ਹੋਇਆ। ਉਸ ਤੋਂ ਬਾਅਧ ਹਰਸ਼ਪ੍ਰੀਤ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸੱਚ ਬੋਲ ਦਿੱਤਾ।


ਭੈਣ ਦੇ ਵਿਆਹ ਖਾਤਿਰ ਲੁੱਟੀ ਰਕਮ
ਜਾਣਕਾਰੀ ਮੁਤਾਬਕ ਹਰਸ਼ਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੀ ਭੈਣ ਦਾ ਵਿਆਹ ਕਰਨਾ ਸੀ। ਇਸ ਲਈ ਉਸ ਨੇ ਰਕਮ ਲੁੱਟੀ। ਇਸ ਬਾਰੇ ਝੋਨੇ ਦੇ ਸੀਜ਼ਨ ਦੌਰਾਨ ਇਹ ਰਕਮ ਵੱਡੀ ਸੀ। 8 ਨਵੰਬਰ ਨੂੰ 7 ਲੱਖ ਰੁਪਏ ਲੈ ਕੇ ਗਿਆ ਸੀ। ਕਦੇ ਢਾਈ ਲੱਖ ਲੈ ਕੇ ਜਾਂਦਾ ਸੀ। 11 ਨਵੰਬਰ ਨੂੰ 8 ਲੱਖ ਰਕਮ ਆਈ ਤਾਂ ਲੁੱਟ ਦਾ ਡਰਾਮਾ ਰਚ ਦਿੱਤਾ।


ਮਾਲਕਾਂ ਦਾ ਭਰੋਸਾ ਜਿੱਤ ਚੁੱਕਾ ਸੀ
ਐਸਐਸਪੀ ਅਸ਼ਵਨੀ ਗੋਤਿਆਲ ਨੇ ਦੱਸਿਆ ਕਿ ਕਰੀਬ 2 ਸਾਲ ਤੋਂ ਹਰਸ਼ਪ੍ਰੀਤ ਮੰਡੀ ਗੋਬਿੰਦਗੜ੍ਹ ਦੇ ਆੜ੍ਹਤੀ ਵਿਸ਼ਾਲ ਕੋਲ ਕੰਮ ਕਰਦਾ ਸੀ। ਇਸ ਕਾਰਨ ਮਾਲਕਾਂ ਦਾ ਭਰੋਸਾ ਜਿੱਤ ਲਿਆ ਸੀ। ਵਾਰਦਾਤ ਤੋਂ ਬਾਅਦ ਵੀ ਮਾਲਕਾਂ ਨੂੰ ਆਪਣੇ ਕਰਿੰਦੇ ਉਤੇ ਸ਼ੱਕ ਨਹੀਂ ਹੋਇਆ ਸੀ।