Khanna Asia Largest Grain Market News: ਪੰਜਾਬ ਵਿੱਚ ਮੀਂਹ ਨੇ ਜਿੱਥੇ ਇੱਕ ਪਾਸੇ ਠੰਢ ਦਾ ਅਹਿਸਾਸ ਕਰਵਾਇਆ, ਉੱਥੇ ਹੀ ਪਹਿਲੀ ਬਾਰਿਸ਼ ਨੇ ਦਾਣਾ ਮੰਡੀਆਂ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਬਰਸਾਤ ਤੋਂ ਫ਼ਸਲ ਨੂੰ ਢੱਕਣ ਲਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ | ਮੀਂਹ ਨਾਲ ਫ਼ਸਲ ਦੀਆਂ ਬੋਰੀਆਂ ਗਿੱਲੀਆਂ ਹੁੰਦੀਆਂ ਰਹੀਆਂ। ਕਿਸਾਨਾਂ ਕੋਲ ਆਪਣੀਆਂ ਫ਼ਸਲਾਂ ਨੂੰ ਸੰਭਾਲਣ ਲਈ ਥਾਂ ਨਹੀਂ ਬਚੀ ਹੈ। ਕਿਸਾਨ ਆਪਣੀਆਂ ਫ਼ਸਲਾਂ ਟਰਾਲੀਆਂ ਵਿਚਕਾਰ ਰੱਖ ਕੇ ਮੰਡੀਆਂ ਵਿੱਚ ਉਡੀਕਣ ਲਈ ਮਜ਼ਬੂਰ ਹਨ।


COMMERCIAL BREAK
SCROLL TO CONTINUE READING

ਐਤਵਾਰ ਸਵੇਰੇ ਜਿਵੇਂ ਹੀ ਮੀਂਹ ਸ਼ੁਰੂ ਹੋਇਆ ਤਾਂ ਅਨਾਜ ਮੰਡੀ ਵਿੱਚ ਆਪਣੀ ਫ਼ਸਲ ਲੈ ਕੇ ਬੈਠੇ ਕਿਸਾਨਾਂ ਵਿੱਚ ਹਫੜਾ-ਦਫੜੀ ਮੱਚ ਗਈ। ਮੰਡੀ ਵਿੱਚ ਉਪਲਬਧ ਤਰਪਾਲਾਂ ਨਾਲ ਫ਼ਸਲ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਗਈ ਪਰ ਤਰਪਾਲਾਂ ਨਾਲ ਫ਼ਸਲ ਨੂੰ ਸੰਭਾਲਣਾ ਔਖਾ ਸੀ। ਬੋਰੀਆਂ ਗਿੱਲੀਆਂ ਹੋ ਰਹੀਆਂ ਸਨ।  ਤਰਪਾਲਾਂ ਦੇ ਉੱਪਰ ਕੋਈ ਪੱਥਰ ਜਾਂ ਹੋਰ ਕੋਈ ਚੀਜ਼ ਰੱਖਣ ਦੀ ਬਜਾਏ ਸਿਰਫ਼ ਝੋਨੇ ਨਾਲ ਭਰੀਆਂ ਬੋਰੀਆਂ ਹੀ ਰੱਖ ਦਿੱਤੀਆਂ ਗਈਆਂ। ਇਹ ਵੀ ਇੱਕ ਵੱਡੀ ਅਣਗਹਿਲੀ ਸੀ।


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਅੱਜ ਸਵੇਰ ਤੋਂ ਹੀ ਲਗਾਤਾਰ ਪੈ ਰਿਹਾ ਮੀਂਹ, ਹੁਣ ਠੰਡ ਵਧਣ ਦੇ ਆਸਾਰ

ਪੰਜਾਬ ਅੰਦਰ ਬੇਮੌਸਮੀ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨਾਲ ਹੀ ਮੰਡੀਆਂ ਵਿੱਚ ਪ੍ਰਬੰਧਾਂ ਦੀ ਪੋਲ ਵੀ ਖੁੱਲ੍ਹੀ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਚ ਫ਼ਸਲ ਨੂੰ ਢੱਕਣ ਤੱਕ ਦੇ ਪ੍ਰਬੰਧ ਮੁਕੰਮਲ ਨਹੀਂ ਸੀ। ਕਿਸਾਨਾਂ ਨੇ ਰੋਸ ਜਾਹਿਰ ਕੀਤਾ। ਜੀ ਮੀਡੀਆ ਦੀ ਟੀਮ ਨੇ ਖੰਨਾ ਮੰਡੀ ਦਾ ਦੌਰਾ ਕੀਤਾ। ਇੱਥੇ ਬੋਰੀਆਂ ਭਿੱਜ ਰਹੀਆਂ ਸੀ। ਕਿਸਾਨਾਂ ਨੂੰ ਫਸਲ ਰੱਖਣ ਨੂੰ ਥਾਂ ਨਹੀਂ ਸੀ।


ਪਿੰਡ ਈਸ਼ਨਪੁਰ ਤੋਂ ਫ਼ਸਲ ਲੈ ਕੇ ਆਏ ਕਿਸਾਨ ਨੇ ਦੱਸਿਆ ਕਿ ਇਹ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਪਰ ਇੱਥੇ ਪ੍ਰਬੰਧ ਜ਼ੀਰੋ ਹਨ। ਮੰਡੀ ਵਿੱਚ ਸ਼ੈੱਡ ਬਹੁਤ ਘੱਟ ਹਨ। ਫ਼ਸਲਾਂ ਨੂੰ ਰੱਖਣ ਲਈ ਕੋਈ ਥਾਂ ਨਹੀਂ ਹੈ। ਬਰਸਾਤ ਕਾਰਨ ਉਨ੍ਹਾਂ ਨੂੰ ਮੰਡੀ ਦੇ ਬਾਹਰ ਜੀ.ਟੀ ਰੋਡ ’ਤੇ ਪੁਲ ਹੇਠਾਂ ਆਪਣੀ ਫ਼ਸਲ ਦੀਆਂ ਟਰਾਲੀਆਂ ਰੋਕਣੀਆਂ ਪਈਆਂ। ਸਮੁੱਚੀ ਮੰਡੀ ਵਿੱਚ ਵੀ ਕਾਫੀ ਫਸਲ ਗਿੱਲੀ ਹੋ ਗਈ।