Khanna News: ਖੰਨਾ `ਚ ਚਿੱਟੇ ਵਾਲੀ ਭਾਬੀ ਗ੍ਰਿਫ਼ਤਾਰ, ਮੋਟਰਸਾਈਕਲ `ਤੇ ਸਾਥੀ ਨਾਲ ਕਰਨ ਜਾ ਰਹੀ ਸੀ ਸਪਲਾਈ
Khanna News: ਖੰਨਾ `ਚ ਚਿੱਟੇ ਵਾਲੀ ਭਾਬੀ ਗ੍ਰਿਫ਼ਤਾਰ, ਮੋਟਰਸਾਈਕਲ `ਤੇ ਸਾਥੀ ਨਾਲ ਕਰਨ ਜਾ ਰਹੀ ਸੀ ਸਪਲਾਈ
Khanna News/ਧਰਮਿੰਦਰ ਸਿੰਘ: ਖੰਨਾ ਦੇ ਦੋਰਾਹਾ ਇਲਾਕੇ 'ਚ ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ ''ਚ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ। ਪਰਮਜੀਤ ਕੌਰ ਪਿੱਚੀ ਨਾਂ ਦੀ ਇਹ ਔਰਤ ਚਿੱਟੇ (ਹੈਰੋਇਨ) ਵਾਲੀ ਭਾਬੀ ਦੇ ਨਾਂ ਨਾਲ ਮਸ਼ਹੂਰ ਸੀ। ਪੁਲਸ ਕਾਫੀ ਸਮੇਂ ਤੋਂ ਉਸਦੀ ਭਾਲ ਕਰ ਰਹੀ ਸੀ। ਪੁਲਿਸ ਨੇ ਪੀਚੀ ਦੇ ਸਾਥੀ ਰਿੰਕਲ ਵਾਸੀ ਦੋਰਾਹਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਮੋਟਰਸਾਈਕਲ ''ਤੇ ਨਸ਼ਾ ਸਪਲਾਈ ਕਰਨ ਜਾ ਰਹੇ ਸਨ। ਉਨ੍ਹਾਂ ਦੇ ਕਬਜ਼ੇ ''ਚੋਂ 7 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਦੋਰਾਹਾ ਥਾਣਾ ਵਿਖੇ ਦੋਵਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ
ਏਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਦੋਰਾਹਾ ਚੌਕੀ ਨੇੜੇ ਮੌਜੂਦ ਸੀ। ਇਸੇ ਦੌਰਾਨ ਮੋਟਰਸਾਈਕਲ ''ਤੇ ਸਵਾਰ ਦੋਵੇਂ ਮੁਲਜ਼ਮ ਪੁਲਸ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਮੋੜ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਨੇ ਦੋਵਾਂ ਨੂੰ ਕਾਬੂ ਕੀਤਾ। ਇਨ੍ਹਾਂ ਦੀ ਪਛਾਣ ਰਿੰਕਲ ਅਤੇ ਪਰਮਜੀਤ ਕੌਰ ਵਜੋਂ ਹੋਈ। ਤਲਾਸ਼ੀ ਲੈਣ ''ਤੇ ਉਹਨਾਂ ਦੇ ਮੋਟਰਸਾਈਕਲ 'ਚੋਂ 7 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਿਸ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Jalandhar News: ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ! CBI ਦਾ ਫਰਜ਼ੀ ਸਪੈਸ਼ਲ ਅਫਸਰ ਫਿਰੌਤੀ ਦੀ ਮੰਗ ਕਰਦਾ ਕਾਬੂ
ਸੋਸ਼ਲ ਮੀਡੀਆ 'ਤੇ ਹੋਈ ਸੀ ਚਰਚਾ
ਕੁਝ ਸਮਾਂ ਪਹਿਲਾਂ ਚਿੱਟੇ ਵਾਲੀ ਭਾਬੀ ਨੂੰ ਲੈ ਕੇ ਸੋਸ਼ਲ ਮੀਡੀਆ ''ਤੇ ਚਰਚਾ ਹੋਈ ਸੀ। ਸ਼ਹਿਰ ਦੀ ਸਮਾਜ ਸੇਵੀ ਐਡਵੋਕੇਟ ਗੁਰਜੋਤ ਕੌਰ ਮਾਂਗਟ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਪੁਲੀਸ ਨੇ ਚਿੱਟਾ ਵੇਚਣ ਵਾਲੀ ਔਰਤ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਖ਼ੁਦ ਆਪਣੀ ਟੀਮ ਸਮੇਤ ਇਸ ਔਰਤ ਨੂੰ ਰੰਗੇ ਹੱਥੀਂ ਫੜ ਲੈਣਗੇ। ਇੱਥੋਂ ਤੱਕ ਐਲਾਨ ਕੀਤਾ ਗਿਆ ਕਿ ਜੇਕਰ ਨਸ਼ੇ ਦੀ ਓਵਰਡੋਜ਼ ਕਾਰਨ ਕਿਸੇ ਦੀ ਮੌਤ ਹੋਈ ਤਾਂ ਉਹ ਲਾਸ਼ ਨੂੰ ਸੜਕ ''ਤੇ ਰੱਖ ਕੇ ਰੋਸ ਪ੍ਰਦਰਸ਼ਨ ਕਰਨਗੇ। ਹੁਣ ਗ੍ਰਿਫਤਾਰੀ ਮਗਰੋਂ ਗੁਰਜੋਤ ਕੌਰ ਮਾਂਗਟ ਨੇ ਕਿਹਾ ਕਿ ਪੁਲਿਸ ਨੂੰ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਔਰਤ ਕਿੱਥੋਂ ਚਿੱਟਾ ਲੈ ਕੇ ਆਉਂਦੀ ਸੀ ਤੇ ਹੋਰ ਇਸਦੇ ਕਿਹੜੇ ਕਿਹੜੇ ਸਾਥੀ ਹਨ।
ਇਹ ਵੀ ਪੜ੍ਹੋ: AIIMS Hospital: ਲੋਕਾਂ ਲਈ ਵਰਦਾਨ ਸਾਬਿਤ ਹੋ ਰਿਹਾ ਬਠਿੰਡਾ ਏਮਜ਼ ਹਸਪਤਾਲ ਵੱਲੋਂ ਇਹ ਨਵਾਂ ਅਤਿ ਆਧੁਨਿਕ ਇਲਾਜ!