Kheda Watan Punjab Diya: ਖੇਡਾ ਵਤਨ ਪੰਜਾਬ ਦੀਆਂ 2023 (Kheda Watan Punjab Diya 2023) ਤਹਿਤ 29 ਅਗਸਤ ਤੋਂ ਸ਼ੁਰੂ ਹੋ ਰਹੀਆਂ ਖੇਡਾਂ ਸਬੰਧੀ ਜਾਗਰੂਕਤਾ ਮਾਰਚ ਦੇ ਹਿੱਸੇ ਵਜੋਂ ਮਸ਼ਾਲ ਮਾਰਚ ਅੱਜ ਜਲੰਧਰ ਪਹੁੰਚਿਆ ਜਿੱਥੇ ਮਸ਼ਾਲ ਮਾਰਚ ਦਾ ਸਵਾਗਤ ਸੰਸਦ ਮੈਂਬਰ ਸੁਸ਼ੀਲ ਰਿੰਕੂ, ਵਿਧਾਇਕ ਰਮਨ ਅਰੋੜਾ ਅਤੇ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਨੇ ਕੀਤਾ। ਇਸ ਦੌਰਾਨ ਮਸ਼ਾਲ ਮਾਰਚ ਦਾ ਸੁਆਗਤ ਕਰਨ ਉਪਰੰਤ ਵਿਸ਼ਾਲ ਨੂੰ ‘ਆਪ’ ਆਗੂ ਸੁਰਿੰਦਰ ਸਿੰਘ ਸੋਢੀ ਅਤੇ ਹੋਰ ਖਿਡਾਰੀਆਂ ਵੱਲੋਂ ਸੌਂਪਿਆ ਗਿਆ।


COMMERCIAL BREAK
SCROLL TO CONTINUE READING

ਆਪ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨਾ ਬਹੁਤ ਹੀ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸੀਜ਼ਨ-2 ਤਹਿਤ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ। ਖੇਡਾਂ 29 ਅਗਸਤ ਤੋਂ ਸ਼ੁਰੂ ਹੋ ਰਹੀਆਂ ਹਨ। ਆਏ ਹੋਏ ਬਾਕੀ ਸਾਰੇ ਮੈਂਬਰਾਂ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਇਹ ਉਪਰਾਲਾ ਨੌਜਵਾਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰੇਗਾ ਉੱਥੇ ਹੀ ਨਸ਼ਿਆਂ ਤੋਂ ਵੀ ਦੂਰ ਰੱਖੇਗਾ।



ਇਹ ਵੀ ਪੜ੍ਹੋ: Bathinda News: ਨਸ਼ਾ ਰੋਕੂ ਕਮੇਟੀ ਨੂੰ ਮਿਲੀ ਵੱਡੀ ਸਫ਼ਲਤਾ! ਨਾਕੇ 'ਤੇ ਛੇ ਲੋਕਾਂ ਨੂੰ ਹੈਰੋਇੰਨ ਸਮੇਤ ਕੀਤਾ ਕਾਬੂ 

ਇਸ ਤੋਂ ਪਹਿਲਾਂ ਪੰਜਾਬ ਖੇਡ ਵਿਭਾਗ (Kheda Watan Punjab Diya 2023) ਵੱਲੋਂ ਬਠਿੰਡਾ ਵਿੱਚ ਕਰਵਾਏ ਜਾ ਰਹੇ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ 2 ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੌਜਵਾਨਾਂ ਨਾਲ ਵਾਲੀਬਾਲ ਖੇਡਦੇ ਹੋਏ ਨਜ਼ਰ ਆਉਣਗੇ। ਇਸ ਦੌਰਾਨ ਵਾਲੀਬਾਲ, ਰਗਬੀ ਅਤੇ ਟੱਗ ਆਫ ਵਾਰ ਦੇ ਪ੍ਰਦਰਸ਼ਨੀ ਮੈਚ ਵੀ ਕਰਵਾਏ ਜਾਣਗੇ। ਸੀਐਮ ਮਾਨ ਦੀ ਤਰ੍ਹਾਂ ਫਿਲਮ ਅਦਾਕਾਰ ਅਤੇ ਸਾਬਕਾ ਰਗਬੀ ਖਿਡਾਰੀ ਰਾਹੁਲ ਬੋਸ ਵੀ ਪ੍ਰਦਰਸ਼ਨ ਕਰਨਗੇ।


ਇਹ ਜਾਣਕਾਰੀ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਿੱਤੀ। ਖੇਡ ਮੰਤਰੀ ਹੇਅਰ ਨੇ ਪੰਜਾਬ ਭਵਨ ਵਿਖੇ ਖੇਡਾਂ ਦੀਆਂ ਤਿਆਰੀਆਂ ਸਬੰਧੀ ਸਮੂਹ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਮੀਤ ਹੇਅਰ ਨੇ ਦੱਸਿਆ ਕਿ ਮਸ਼ਾਲ ਰਿਲੇਅ 29 ਅਗਸਤ ਨੂੰ ਬਠਿੰਡਾ ਪਹੁੰਚੇਗੀ, ਜਿੱਥੇ ਇਸ ਦਾ ਸੀਜ਼ਨ-2 ਖੇਡਿਆ ਜਾਵੇਗਾ।


ਇਹ ਮਸ਼ਾਲ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿੱਚ ਹੋਣ ਵਾਲੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰਕੇ ਬਠਿੰਡਾ ਪੁੱਜੇਗੀ। ਮਸ਼ਾਲ ਰਿਲੇਅ ਵਿੱਚ ਸੂਬੇ ਦੇ ਨਾਮਵਰ ਖਿਡਾਰੀ ਭਾਗ ਲੈਣਗੇ ਅਤੇ ਖਿਡਾਰੀਆਂ ਨੂੰ ਸੱਚੀ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ ਜਾਵੇਗੀ।


ਇਹ ਵੀ ਪੜ੍ਹੋ: Punjab Amritsar News: ਨਾਨੇ ਨੇ ਆਪਣੇ 8 ਸਾਲਾ ਦੋਹਤੇ ਨੂੰ ਨਹਿਰ 'ਚ ਮਾਰਿਆ ਧੱਕਾ, ਜਾਣੋ ਵਜ੍ਹਾ