ਲੁਧਿਆਣਾ: ਦੇਸ਼ ਦੇ ਵਿੱਚ 31 ਜਨਵਰੀ ਤੋਂ ਲੈ ਕੇ 11 ਫਰਵਰੀ ਤੱਕ ਮੱਧ ਪ੍ਰਦੇਸ਼ 'ਚ ਖੇਡੋ ਇੰਡੀਆ ਖੇਡੋ ਗੇਮਸ 2023 ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਟਰੈਲ ਸ਼ੁਰੂ ਹੋ ਚੁੱਕੇ ਹਨ ਅਤੇ ਟੀਮਾਂ ਦੀ ਸਿਲੈਕਸ਼ਨ ਜ਼ੋਰਾਂ ਸ਼ੋਰਾਂ ਤੇ ਹੋ ਰਹੀ ਹੈ। ਜੇਕਰ ਗੱਲ ਬਾਸਕਿਟ ਬਾਲ ਦੀ ਕੀਤੀ ਜਾਵੇ ਤਾਂ ਅੱਜ ਪੰਜਾਬ ਦੀ ਟੀਮ ਦੀ ਚੋਣ ਹੀ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਬਾਸਕਟਬਾਲ ਮੈਦਾਨ ਵਿਖੇ ਹੋਈ ਹੈ 16 ਲੜਕੀਆਂ ਅਤੇ 16 ਲੜਕੀਆਂ ਦੀ ਟੀਮ ਦੀ ਚੋਣ ਹੋ ਚੁੱਕੀ ਹੈ। ਸੀਨੀਅਰ ਕੋਚਾਂ ਦੀ ਅਗੁਵਾਈ 'ਚ ਅੱਜ ਇਹਨਾਂ ਕੌਮੀ ਖੇਡਾਂ ਲਈ ਟਰਾਇਲ ਹੋਏ ਜਿਸ ਵਿਚ 18 ਲੜਕੀਆਂ ਨ ਅਤੇ 40 ਦੇ ਕਰੀਬ ਲੜਕਿਆਂ ਵੱਲੋਂ ਟਰੈਲਰ ਦਿੱਤੇ ਗਏ ਦੋਵਾਂ ਦੇ 16-16 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਬਾਸਕਟਬਾਲ ਐਸੋਸੀਏਸ਼ਨ ਦੇ ਕੋਚ ਸਣੇ ਹੋਰ ਸੀਨੀਅਰ ਅਧਿਕਾਰੀ ਵੀ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਮੌਜੂਦ ਰਹੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹਨਾਂ ਦੀ ਚੋਣ ਕੀਤੀ ਗਈ ਹੈ


COMMERCIAL BREAK
SCROLL TO CONTINUE READING

ਮੈਰਿਟ ਦੇ ਅਧਾਰ 'ਤੇ ਚੋਣ
ਪੰਜਾਬ ਬਾਸਕਿਟ ਬਾਲ ਐਸੋਸੀਏਸ਼ਨ ਦੇ ਜਰਨਲ ਸੈਕਟਰੀ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਖੇਡੋ ਇੰਡੀਆ ਖੇਡੋ ਦੇ ਟਰਾਇਲ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਤੋਂ ਖਿਡਾਰੀ ਲੁਧਿਆਣਾ ਪਹੁੰਚੇ ਹੋਏ ਹਨ ਜਿਨ੍ਹਾਂ ਵਿੱਚੋਂ ਅਸੀਂ ਚੋਣ ਕਰਨੀ ਹੈ ਉਨ੍ਹਾਂ ਦੱਸਿਆ ਕਿ ਲੁਧਿਆਣਾ ਦੀ ਬਾਸਕਟਬਾਲ ਅਕੈਡਮੀ ਦੇ ਵਿੱਚ ਕੌਮਾਂਤਰੀ ਪੱਧਰ ਦੇ ਖਿਡਾਰੀ ਬਣੇ ਹਨ। ਉਹਨਾਂ ਕਿਹਾ ਕਿ ਹਾਲ ਹੀ  ਦੇ ਵਿੱਚ ਹੋਈ ਕੌਂਮੀ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਪੰਜਾਬ ਦੀ ਟੀਮ ਗੋਲਡ ਮੈਡਲ ਜਿੱਤ ਕੇ ਆਈ ਹੈ। ਇਸ ਤੋਂ ਇਲਾਵਾ ਸਾਡੀ ਲੜਕੀਆਂ ਦੀ ਟੀਮ ਵੀ ਦੂਜੇ ਨੰਬਰ 'ਤੇ ਰਹੀ ਹੈ। ਏਸ਼ੀਆ ਦੇ ਵਿੱਚ ਵੀ ਸਾਡੇ ਖਿਡਾਰੀ ਖੇਡੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਲੜਕੇ ਅਤੇ ਲੜਕੀਆਂ ਦੋਵੇਂ ਹੀ ਮੈਡਲ ਜਿੱਤ ਕੇ ਆਉਣਗੀਆਂ।


ਖਿਡਾਰੀਆਂ ਦੇ ਹੌਸਲੇ ਬੁਲੰਦ
ਲੁਧਿਆਣਾ ਬਾਸਕਿਟ ਬਾਲ ਦੇ ਖਿਡਾਰੀਆਂ ਨੇ ਦੱਸਿਆ ਕਿ ਅਸੀਂ ਇਨ੍ਹਾਂ ਮੁਕਾਬਲਿਆਂ ਲਈ ਕਾਫੀ ਉਤਸ਼ਾਹਿਤ ਹਨ। ਏਸ਼ੀਆ ਫੀਬਾ ਕੱਪ 'ਚ ਭਾਰਤੀ ਟੀਮ ਦੀ ਕਪਤਾਨੀ ਕਰ ਚੁੱਕੀ ਅਤੇ ਭਾਰਤੀ ਲੜਕੀਆਂ ਦੀ ਟੀਮ ਦੀ ਕਪਤਾਨ ਰਹਿ ਚੁੱਕੀ ਖਿਡਾਰਣ ਮਨਮੀਤ ਕੌਰ ਨੇ ਦੱਸਿਆ ਕਿ ਇਹ ਪੰਜਾਬ ਦੇ ਖਿਡਾਰੀਆਂ ਲਈ ਚੰਗਾ ਮੌਕਾ ਹੈ। ਉਨ੍ਹਾਂ ਨੇ ਦੱਸਿਆ ਕਿ ਲੜਕੀਆਂ ਦੀ ਟੀਮ ਦੀਆਂ 8 ਮੈਂਬਰ ਪਹਿਲਾਂ ਹੀ ਭਾਰਤੀ ਟੀਮ 'ਚ ਖੇਡ ਚੁੱਕੀਆਂ ਹਨ।  ਇਸ ਵਕਤ ਪੰਜਾਬ ਲੜਕੀਆਂ ਦੀ ਟੀਮ ਬਹੁਤ ਚੰਗੀ ਹੈ ਅਤੇ ਸਾਨੂੰ ਲਗਦਾ ਹੈ ਕਿ ਇਸ ਪੰਜਾਬ ਦੀ ਝੋਲੀ 'ਚ ਗੋਲਡ ਮੈਡਲ ਪਾਵਾਂਗੇ। ਉਨ੍ਹਾਂ ਕਿਹਾ ਕਿ ਸਾਡੀ ਦਿਨ ਰਾਤ ਪ੍ਰੇਕਟਿਸ ਚੱਲ ਰਹੀ ਹੈ। ਉੱਥੇ ਹੀ ਦੂਜੇ ਪਾਸੇ ਸਾਹਿਬਜੀਤ ਸਿੰਘ ਕਦ 6 ਫੁੱਟ 7 ਇੰਚ ਨੇ ਦੱਸਿਆ ਕਿ ਉਹ ਹਾਲ ਹੀ ਦੇ ਵਿੱਚ ਅੰਡਰ 18 ਫਿਬਾ ਕੱਪ ਏਸ਼ੀਆ ਚ ਖੇਡ ਕੇ ਆਇਆ ਹੈ ਉਨ੍ਹਾ ਕਿਹਾ ਕਿ ਲੜਕਿਆਂ ਦੀ ਟੀਮ ਕਾਫ਼ੀ ਮਜ਼ਬੂਤ ਹੈ ਅਸੀਂ ਹਾਲ ਹੀ ਦਾ ਵਿੱਚ ਕੌਂਮੀ ਕੈਂਪ ਲਾ ਕੇ ਆਏ ਹਨ ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਸੀਂ ਚੰਗੀ ਖੇਡ ਦਾ ਮੁਜ਼ਹਰਾ ਕਰਕੇ ਮੈਡਲ ਜਿੱਤ ਕੇ ਆਵਾਂਗੇ।


ਲੁਧਿਆਣਾ ਦੀ ਬਾਸਕੇਟਬਾਲ ਅਕੈਡਮੀ ਤੋਂ ਦਰਜਨਾਂ ਅਜਿਹੇ ਖਿਡਾਰੀ ਪੈਦਾ ਹੋਏ ਹਨ ਜਿਹੜੇ ਭਾਰਤ ਦੀ ਟੀਮ ਦੀ ਅਗਵਾਈ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਪੰਜਾਬ ਸਰਕਾਰ ਖੇਡ ਕੋਟੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨੌਕਰੀ ਮੁਹਇਆ ਨਹੀਂ ਕਰਵਾਈ ਹੈ, ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਥੰਮ ਮੰਨੇ ਜਾਂਦੇ ਤੇਜਾ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਗੱਲ ਦਾ ਸਾਨੂੰ ਸਰਕਾਰਾਂ ਦੇ ਨਾਲ ਸ਼ੁਰੂ ਤੋਂ ਹੀ ਮਲਾਲ ਰਿਹਾ ਹੈ ਭਾਵੇਂ ਅੱਜ ਦੀਆਂ ਸਰਕਾਰਾ ਹੋਣ ਜਾਂ ਪਿੱਛਲੀਆਂ ਸਰਕਾਰਾਂ ਹੋਣ ਕਿਸੇ ਨੇ ਵੀ ਖਿਡਾਰੀਆਂ ਨੂੰ ਤਰਜੀਹ ਨਹੀਂ ਦਿੱਤੀ।  ਉਹਨਾਂ ਕਿਹਾ ਕਿ ਸਾਡੇ ਖਿਡਾਰੀਆਂ ਨੂੰ ਆਖਰਕਾਰ ਫੌਜ ਦੇ ਵਿੱਚ ਜਾ ਕੇ ਹੀ ਭਰਤੀ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਵਿੱਚ ਖੇਡ ਚੁੱਕੇ ਕਈ ਖਿਡਾਰੀ ਅਸੀਂ ਭਾਰਤੀ ਫੌਜ ਦੇ ਵਿੱਚ ਭੇਜੇ ਨੇ ਪਰ ਉਹ ਆਪਣੇ ਸੂਬੇ ਦੇ ਵਿੱਚ ਨੌਕਰੀ ਕਰਨਾ ਚਾਹੁੰਦੇ ਹਨ ਪਰ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ। ਉਥੇ ਹੀ ਦੂਜੇ ਪਾਸੇ ਖਿਡਾਰੀਆਂ ਨੇ ਕਿਹਾ ਕਿ ਸਰਕਾਰਾਂ  ਸਾਨੂੰ ਸਹੁਲਤਾ ਦੇ ਰਹੀਆਂ ਹਨ ਪਰ ਕਿਤੇ ਨਾ ਕਿਤੇ ਨੌਕਰੀ ਨੂੰ ਲੈ ਕੇ ਜਰੂਰ ਕੁਝ ਕਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਡੇ ਖਿਡਾਰੀਆਂ ਨੂੰ ਸੂਬੇ ਦੇ ਵਿੱਚ ਹੀ ਵਧੀਆਂ ਨੌਕਰੀ ਦੇਵੇ ਤਾਂ ਪੰਜਾਬ ਦਾ ਹੋਰ ਵੀ ਟੈਲੇਂਟ ਬਾਹਰ ਆਵੇਗਾ। ਹਾਲਾਂਕਿ ਸਾਹਿਬ ਜੀਤ ਤੋਂ ਇਹ ਜ਼ਰੂਰ ਕਿਹਾ ਕਿ ਹੁਣ ਸੂਬਾ ਸਰਕਾਰ ਵੀ ਖਿਡਾਰੀਆਂ ਦੇ ਵਿੱਚ ਕਾਫੀ ਦਿਲਚਸਪੀ ਲੈ ਰਹੀ ਹੈ ਸਾਨੂੰ ਆਸ ਹੈ ਕਿ ਸਾਡਾ ਭਵਿੱਖ ਵੀ ਵਧੀਆ ਹੋਵੇਗਾ। 


(ਭਰਤ ਸ਼ਰਮਾ ਦੀ ਰਿਪੋਰਟ )