Sangrur News: ਸਰਕਾਰੀ ਹਸਪਤਾਲ `ਚ ਪੀਲੀਏ ਦੇ ਇਲਾਜ ਲਈ ਪੁੱਜਾ ਮਰੀਜ਼; ਰਿਪੋਰਟ `ਚ ਕਿਡਨੀਆਂ ਨਿਕਲੀਆਂ ਖ਼ਰਾਬ; ਰਿਪੋਰਟ `ਤੇ ਸਵਾਲ ਖੜ੍ਹੇ
Sangrur News: ਸਰਕਾਰੀ ਹਸਪਤਾਲ ਵਿੱਚ ਪੀਲੀਆ ਦੇ ਇਲਾਜ ਲਈ ਪੁੱਜੇ ਮਰੀਜ਼ ਦੀਆਂ ਕਿਡਨੀਆਂ ਖਰਾਬ ਨਿਕਲਣ ਦੀ ਰਿਪੋਰਟ ਆਉਣ ਉਤੇ ਸਵਾਲ ਖੜ੍ਹੇ ਕੀਤੇ ਗਏ ਹਨ।
Sangrur News: ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਸਿਹਤ ਸਹੂਲਤਾਂ ਦਾ ਦਾਅਵਾ ਕਰਕੇ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ 'ਚੋਂ ਆਪਣਾ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਰਕਾਰ ਦਾ ਦਾਅਵਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਵਧੀਆ ਤਰੀਕੇ ਦਾ ਇਲਾਜ ਕੀਤਾ ਜਾ ਰਿਹਾ ਹੈ।
ਆਮ ਲੋਕਾਂ ਨੂੰ ਦਵਾਈਆਂ ਵੀ ਮੁਫਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਪਰ ਦੂਸਰੇ ਪਾਸੇ ਜੇ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਹਸਪਤਾਲ ਕਿਤੇ ਨਾ ਕਿਤੇ ਰੱਬ ਆਸਰੇ ਹੀ ਚੱਲ ਰਹੇ ਹਨ। ਸਰਕਾਰੀ ਹਸਪਤਾਲ ਦੇ ਮੁਲਾਜ਼ਮਾਂ ਦੀ ਅਣਗਹਿਲੀ ਦੇ ਕਈ ਕਹਾਣੀਆਂ ਸਾਹਮਣੇ ਆਉਂਦੀਆਂ ਨੇ ਅਜਿਹੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ।
ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚੋਂ ਜਿੱਥੇ ਇੱਕ ਨੌਜਵਾਨ ਆਪਣਾ ਪੀਲੀਏ ਦਾ ਇਲਾਜ ਕਰਵਾਉਣ ਲਈ ਭਰਤੀ ਹੋਇਆ ਸੀ ਪਰ ਜਦੋਂ ਨੌਜਵਾਨ ਵੱਲੋਂ ਆਪਣੇ ਸੈਂਪਲ ਟੈਸਟ ਕਰਵਾਉਣ ਲਈ ਦਿੱਤਾ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਪੀਲੀਆ ਹੈ ਹੀ ਨਹੀਂ ਅਤੇ ਉਸ ਦੀਆਂ ਦੋਵੇਂ ਕਿਡਨੀਆਂ ਪੂਰੀ ਤਰ੍ਹਾਂ ਨਾਲ ਖ਼ਰਾਬ ਹੋ ਚੁੱਕੀਆਂ ਹਨ।
ਇਸ ਤੋਂ ਬਾਅਦ ਨੌਜਵਾਨ ਪਰੇਸ਼ਾਨ ਹੋ ਗਿਆ। ਉਸ ਤੋਂ ਬਾਅਦ ਉਕਤ ਨੌਜਵਾਨ ਵੱਲੋਂ ਦੁਬਾਰਾ ਦੂਸਰੀ ਲੈਬੋਰਟਰੀ ਤੋਂ ਆਪਣੇ ਸੈਂਪਲਾਂ ਦਾ ਟੈਸਟ ਕਰਵਾਇਆ ਗਿਆ। ਇਸ ਵਿੱਚ ਉਸ ਦੀਆਂ ਦੋਵੇਂ ਕਿਡਨੀਆਂ ਬਿਲਕੁਲ ਦਰੁਸਤ ਪਾਈਆਂ ਗਈਆਂ ਅਤੇ ਪੀਲੀਆ ਉਸਨੂੰ ਦਿਖਾਇਆ ਗਿਆ ਹੈ। ਮੀਡੀਆ ਨਾਲ ਗੱਲ ਕਰਦੇ ਨੌਜਵਾਨ ਨੇ ਕਿਹਾ ਕਿ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਦੀ ਜਾਨ ਦੇ ਨਾਲ ਖਿਲਵਾੜ ਕੀਤਾ ਗਿਆ ਹੈ।
ਜੇਕਰ ਉਹ ਸਮਾਂ ਰਹਿੰਦੇ ਆਪਣਾ ਰਿਪੋਰਟਾਂ ਆਪਣੇ ਦੋਸਤ ਨੂੰ ਨਾ ਦਿਖਾਉਂਦਾ ਤਾਂ ਸ਼ਾਇਦ ਸਰਕਾਰੀ ਹਸਪਤਾਲ ਦੇ ਡਾਕਟਰ ਉਸ ਦੀਆਂ ਕਿਡਨੀਆਂ ਖਰਾਬ ਦਾ ਹੀ ਇਲਾਜ ਸ਼ੁਰੂ ਕਰ ਦਿੰਦੇ ਜਿਸ ਨਾਲ ਨੌਜਵਾਨ ਦੀ ਜਾਨ ਨੂੰ ਵੀ ਖਤਰਾ ਬਣ ਸਕਦਾ ਸੀ। ਕਿਉਂਕਿ ਜਦੋਂ ਕਿਡਨੀ ਹੀ ਠੀਕ ਸਨ ਅਤੇ ਖਰਾਬ ਕਿਡਨੀ ਦਾ ਇਲਾਜ ਸ਼ੁਰੂ ਹੁੰਦਾ ਤਾਂ ਨੌਜਵਾਨ ਦੀ ਜਾਨ ਵੀ ਜਾ ਸਕਦੀ ਸੀ। ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਨਾਲ ਗੱਲ ਕਰਨੀ ਚਾਹੀ ਤਾਂ ਡਾਕਟਰਾਂ ਨੇ ਮੀਡੀਆ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ।
ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆਉਣ ਤੋਂ ਬਾਅਦ ਸੰਗਰੂਰ ਦੇ ਸਿਵਲ ਸਰਜਨ ਡਾਕਟਰ ਕਿਰਪਾਲ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੀਡੀਆ ਦੇ ਦੱਸਣ ਤੋਂ ਬਾਅਦ ਇਹ ਮਾਮਲਾ ਧਿਆਨ ਵਿੱਚ ਆਇਆ ਹੈ। ਉਨ੍ਹਾਂ ਵੱਲੋਂ ਇਸ ਸਬੰਧੀ ਪੁਖਤਾ ਕਾਰਵਾਈ ਕੀਤੀ ਜਾ ਰਹੀ ਹੈ ਤੇ ਅਣਗਹਿਲੀ ਕਰਨ ਵਾਲੇ ਵਿਅਕਤੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ। ਇੱਥੇ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਨੌਜਵਾਨ ਵੱਲੋਂ ਤਾਂ ਸਮਾਂ ਰਹਿੰਦੇ ਹੀ ਆਪਣਾ ਰਿਪੋਰਟਾਂ ਦਾ ਧਿਆਨ ਦੇ ਦਿੱਤਾ ਗਿਆ।
ਇਹ ਵੀ ਪੜ੍ਹੋ : Gurdaspur News: ਸ਼ੈਰੀ ਕਲਸੀ ਦੀ ਪਤਨੀ ਰਾਜਬੀਰ ਕੌਰ ਨੇ ਰੋਡ ਸ਼ੋਅ ਕੱਢਿਆ, ਬੋਲੇ- ਦੂਜੀਆਂ ਪਾਰਟੀਆਂ ਸਿਰਫ਼ ਗੱਲਾਂ ਕਰਦੀਆਂ...